ਚੇਨਈ:ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਸ੍ਰੀਲੰਕਾ ਦੀ ਜਲ ਸੈਨਾ ਦੁਆਰਾ ਫੜੇ ਗਏ ਸਾਰੇ ਮਛੇਰਿਆਂ ਅਤੇ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਨੂੰ ਰਿਹਾਅ ਕਰਨ ਲਈ ਵਿਦੇਸ਼ ਮੰਤਰਾਲੇ (MEA) ਨੂੰ ਪੱਤਰ ਲਿਖਿਆ ਹੈ।
ਇਸ ਸਬੰਧ ਵਿੱਚ ਸੀਐੱਮ ਸਟਾਲਿਨ ਨੇ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ 28 ਅਕਤੂਬਰ ਨੂੰ ਤਾਮਿਲਨਾਡੂ ਦੇ 37 ਲੋਕਾਂ ਅਤੇ ਉਨ੍ਹਾਂ ਦੀਆਂ 5 ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਨੂੰ ਸ਼੍ਰੀਲੰਕਾ ਦੀ ਜਲ ਸੈਨਾ ਨੇ ਕਾਬੂ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਮਛੇਰੇ ਆਪਣੀ ਰੋਜ਼ੀ-ਰੋਟੀ ਲਈ ਪੂਰੀ ਤਰ੍ਹਾਂ ਮੱਛੀਆਂ ਫੜਨ ਦੇ ਕੰਮਾਂ 'ਤੇ ਨਿਰਭਰ ਹਨ। ਇਨ੍ਹਾਂ ਮਛੇਰਿਆਂ ਦੇ ਫੜੇ ਜਾਣ ਕਾਰਨ ਉਨ੍ਹਾਂ ਦੇ ਪਰਿਵਾਰਾਂ ਅਤੇ ਮਛੇਰੇ ਭਾਈਚਾਰੇ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- Karwa Chauth Shopping: ਦੇਸ਼ਭਰ ਵਿੱਚ ਦਿਖਾਈ ਦੇ ਰਿਹਾ ਕਰਵਾ ਚੌਥ ਦੀ ਸ਼ਾਪਿੰਗ ਦਾ ਕ੍ਰੇਜ਼, ਖਰੀਦਦਾਰੀ ਨੇ ਵਧਾਇਆ ਵਪਾਰ
- Mukesh Ambani Death Threat: ਮੁਕੇਸ਼ ਅੰਬਾਨੀ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਇਸ ਵਾਰ 400 ਕਰੋੜ ਦੀ ਮੰਗੀ ਗਈ ਫਿਰੌਤੀ
- Punjabi girl Murder in London: ਲੰਡਨ 'ਚ 19 ਸਾਲ ਦੀ ਵਿਆਹੁਤਾ ਦਾ ਕਤਲ, ਪਤੀ 'ਤੇ ਲੱਗਾ ਇਲਜ਼ਾਮ, ਗੁਰਦਾਸਪੁਰ ਦੀ ਰਹਿਣ ਵਾਲੀ ਸੀ ਮ੍ਰਿਤਕਾ