ਪੁਡੂਚੇਰੀ— ਤਾਮਿਲਨਾਡੂ ਦੇ ਪੁਡੂਚੇਰੀ 'ਚ 6 ਨਾਬਾਲਗ ਲੜਕੇ ਦੇਸੀ ਵਿਸਫੋਟਕ ਨਾਲ ਤਜ਼ਰਬਾ ਕਰਦੇ ਫੜ੍ਹੇ ਗਏ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਦੱਸ ਦਈਏ ਕਿ ਇਨ੍ਹਾਂ ਨਾਬਾਲਗ ਲੜਕਿਆਂ ਦੀ ਉਮਰ 16 ਤੋਂ 17 ਸਾਲ ਦੇ ਵਿਚਕਾਰ ਸੀ, ਜਿਨ੍ਹਾਂ ਨੇ ਕਥਿਤ ਤੌਰ 'ਤੇ ਦੋ ਦੇਸੀ ਵਿਸਫੋਟਕ ਯੰਤਰਾਂ ਦੀ ਵਰਤੋਂ ਕੀਤੀ। ਜਿਸ ਨਾਲ 6 ਨਾਬਾਲਗ ਬੱਚਿਆਂ (6 minors made bomb after watching YouTube video) ਨੇ ਐਤਵਾਰ ਰਾਤ ਨੂੰ ਸੜਕ ਦੇ ਕਿਨਾਰੇ ਖੜ੍ਹੀ ਇੱਕ ਵੈਨ ਨੂੰ ਨੁਕਸਾਨ ਪਹੁੰਚਿਆ। ਇਸ ਮਾਮਲੇ 'ਚ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬਾਲਾਜੀ ਥੀਏਟਰ ਨੇੜੇ ਸ਼ਾਂਤੀ ਨਗਰ ਐਕਸਟੈਂਸ਼ਨ 'ਚ ਵਾਪਰੀ।
ਇਨ੍ਹਾਂ 6 ਨਾਬਾਲਗਾਂ ਵਿੱਚੋਂ 2 ਸਕੂਲੀ ਵਿਦਿਆਰਥੀ ਹਨ, ਇੱਕ ਪੌਲੀਟੈਕਨਿਕ ਦਾ ਵਿਦਿਆਰਥੀ ਹੈ, ਇੱਕ ਬੀਏ ਪਹਿਲੇ ਸਾਲ ਦਾ ਵਿਦਿਆਰਥੀ ਹੈ ਅਤੇ ਦੋ ਸਕੂਲ ਛੱਡ ਚੁੱਕੇ ਹਨ। ਸਾਰੇ ਕੰਡਕਟਰਥੋਤਮ ਦੇ ਰਹਿਣ ਵਾਲੇ ਹਨ। ਉਹ 10ਵੀਂ ਜਮਾਤ ਵਿੱਚ ਇੱਕੋ ਸਕੂਲ ਵਿੱਚ ਸਹਿਪਾਠੀ ਸਨ। ਚਾਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ, ਜਦਕਿ ਦੋ ਫਰਾਰ ਹੋ ਗਏ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਾਬਾਲਗਾਂ ਨੇ ਕੰਕਰਾਂ ਅਤੇ ਦੀਵਾਲੀ ਦੇ ਪਟਾਕਿਆਂ ਤੋਂ ਤਿਆਰ ਦੋ ਵਿਸਫੋਟਕ ਯੰਤਰਾਂ ਦੀ ਜਾਂਚ ਕੀਤੀ ਸੀ। ਉਸ ਨੇ ਯੂ-ਟਿਊਬ ਵੀਡੀਓ ਦੇਖ ਕੇ ਇਸ ਡਿਵਾਈਸ ਨੂੰ ਬਣਾਉਣਾ ਸਿੱਖਿਆ।