ਪੰਜਾਬ

punjab

ETV Bharat / bharat

ਅਫਗਾਨਿਸਤਾਨ ਦੇ ਰਾਸ਼ਟਰਪਤੀ ਭਵਨ 'ਚ ਲਹਿਰਾਇਆ ਗਿਆ ਤਾਲਿਬਾਨ ਦਾ ਝੰਡਾ - ਅੱਤਵਾਦੀ ਹਮਲਾ

ਅਮਰੀਕਾ ਵਿੱਚ 11 ਸਤੰਬਰ ਦੇ ਅੱਤਵਾਦੀ ਹਮਲਿਆਂ ਦੀ 20 ਵੀਂ ਵਰ੍ਹੇਗੰਢ ਮੌਕੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਭਵਨ ਉੱਤੇ ਤਾਲਿਬਾਨ ਦਾ ਝੰਡਾ ਲਹਿਰਾਇਆ ਗਿਆ ਸੀ। ਪੂਰੀ ਖ਼ਬਰ ਪੜ੍ਹੋ ..

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਭਵਨ ਚ ਲਹਿਰਾਇਆ ਗਿਆ ਤਾਲਿਬਾਨ ਦਾ ਝੰਡਾ
ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਭਵਨ ਚ ਲਹਿਰਾਇਆ ਗਿਆ ਤਾਲਿਬਾਨ ਦਾ ਝੰਡਾ

By

Published : Sep 12, 2021, 7:35 AM IST

ਕਾਬੁਲ:ਅਮਰੀਕਾ (America) ਵਿੱਚ 11 ਸਤੰਬਰ ਦੇ ਅੱਤਵਾਦੀ ਹਮਲਿਆਂ ਦੀ 20 ਵੀਂ ਵਰ੍ਹੇਗੰਢ ਦੇ ਦਿਨ ਅਫ਼ਗਾਨਿਸਤਾਨ(Afganistan) ਦੇ ਰਾਸ਼ਟਰਪਤੀ ਭਵਨ ਉੱਤੇ ਤਾਲਿਬਾਨ ਦਾ ਝੰਡਾ ਲਹਿਰਾਇਆ ਗਿਆ।

ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਾਬਜ਼ ਹੋਣ ਅਤੇ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਕੁਝ ਦਿਨਾਂ ਬਾਅਦ 11 ਸਤੰਬਰ 2001ਦੇ ਅੱਤਵਾਦੀ ਹਮਲਿਆਂ ਦੀ ਵਰ੍ਹੇਗੰਢ ਮਨਾਈ ਜਾ ਰਹੀ ਹੈ।

ਕਾਬੁਲ(kabul) ਦੇ ਰਾਸ਼ਟਰਪਤੀ ਭਵਨ ਵਿੱਚ ਸ਼ੁੱਕਰਵਾਰ ਨੂੰ ਤਾਲਿਬਾਨ ਦਾ ਝੰਡਾ ਲਹਿਰਾਇਆ ਗਿਆ ਅਤੇ ਸ਼ਨੀਵਾਰ ਨੂੰ ਵੀ ਲਹਿਰਾਉਂਦਾ ਰਿਹਾ । ਤਾਲਿਬਾਨ ਨੇ ਅਮਰੀਕੀ ਦੂਤਾਵਾਸ ਦੀ ਇਮਾਰਤ ਦੀ ਕੰਧ 'ਤੇ ਵੀ ਆਪਣਾ ਚਿੱਟਾ ਝੰਡਾ ਪੇਂਟ ਕੀਤਾ ਹੈ।

ਅਮਰੀਕਾ(America) ਨੇ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ 'ਤੇ ਹੋਏ ਅੱਤਵਾਦੀ ਹਮਲਿਆਂ ਦੀ ਯਾਦ 'ਚ ਸ਼ਰਧਾਂਜਲੀ ਸਮਾਰੋਹ ਕਰ ਰਿਹਾ ਹੈ।

ਇਹ ਵੀ ਪੜ੍ਹੋ:-9/11 ਹਮਲੇ ਦੇ ਵੀਹ ਸਾਲ ਬਾਅਦ ਵੀ ਬੀਮਾਰ ਪੈ ਰਹੇ, ਮਰ ਰਹੇ ਹਨ ਬਚਾਅ ਕਰਮੀ

ABOUT THE AUTHOR

...view details