ਪੰਜਾਬ

punjab

ETV Bharat / bharat

10 ਬੰਦਿਆਂ ਨੂੰ ਇਕੱਲਾ ਸੰਭਾਲ ਲਵੇ 10 ਸਾਲਾ ਬੱਚੀ, ਵੀਡੀਓ ਵੇਖ਼ ਅੱਖਾਂ ਰਹਿ ਜਾਣਗੀਆਂ ਖੁੱਲੀਆਂ

ਉਦਯੋਗਪਤੀ ਆਨੰਦ ਮਹਿੰਦਰਾ ਕਲਰਿਪਯੱਟੂ ਦਾ ਅਭਿਆਸ ਕਰ ਰਹੀ ਇੱਕ ਲੜਕੇ ਦੇ ਵੀਡੀਓ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੇ ਟਵਿੱਟਰ 'ਤੇ ਆਪਣੇ ਪ੍ਰਸ਼ੰਸਕਾਂ ਅਤੇ ਪੈਰੋਕਾਰਾਂ ਲਈ ਕਲਿੱਪ ਸਾਂਝੀ ਕੀਤੀ ਹੈ।

10 ਬੰਦਿਆਂ ਨੂੰ ਇਕੱਲਾ ਸੰਭਾਲ ਲਵੇ 10 ਸਾਲਾ ਬੱਚਾ ਵੀਡੀਓ ਵੇਖ਼ ਅੱਖਾਂ ਰਹਿ ਜਾਣਗੀਆਂ ਖੁੱਲੀਆਂ
10 ਬੰਦਿਆਂ ਨੂੰ ਇਕੱਲਾ ਸੰਭਾਲ ਲਵੇ 10 ਸਾਲਾ ਬੱਚਾ ਵੀਡੀਓ ਵੇਖ਼ ਅੱਖਾਂ ਰਹਿ ਜਾਣਗੀਆਂ ਖੁੱਲੀਆਂ

By

Published : Aug 27, 2021, 4:35 PM IST

ਨਵੀਂ ਦਿੱਲੀ:ਉਦਯੋਗਪਤੀ ਆਨੰਦ ਮਹਿੰਦਰਾ ਕਲਰਿਪਯੱਟੂ ਦਾ ਅਭਿਆਸ ਕਰ ਰਹੀ ਇੱਕ ਲੜਕੇ ਦੇ ਵੀਡੀਓ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੇ ਟਵਿੱਟਰ 'ਤੇ ਆਪਣੇ ਪ੍ਰਸ਼ੰਸਕਾਂ ਅਤੇ ਪੈਰੋਕਾਰਾਂ ਲਈ ਕਲਿੱਪ ਸਾਂਝੀ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਇਸ ਬੱਚੇ ਨੂੰ ਪਛਾਨਣ ਵਿੱਚ ਗਲਤੀ ਕਰ ਦਿੱਤੀ ਕਿ ਇਹ ਲੜਕਾ ਹੈ ਜਾਂ ਲੜਕੀ।

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀ਼ਡੀਓ ਲੋਕਾਂ ਨੂੰ ਬਹੁਤ ਜਿਆਦਾ ਪਸੰਦ ਆਈ ਹੈ। ਲੋਕਾਂ ਨੇ ਇਸ ਵੀਡੀਓ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਕੀਤਾ ਅਤੇ ਵੀਡੀਓ ਦੇਖਣ ਵਾਲਿਆ ਨੇ ਇਸ ਲੜਕੀ ਲਈ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਵੀ ਕੀਤੀਆਂ ਹਨ। ਲੋਕਾਂ ਵੱਲੋਂ ਇਸ ਬੱਚੇ ਦੀ ਸ਼ਲਾਘਾ ਕੀਤੀ ਹੈ। ਇਹ ਬੱਚੀ, ਜੋ ਕੇਰਲਾ ਦੀ ਏਕਾਵੀਰਾ ਕਲਾਰੀਪਯੱਤੂ ਅਕੈਡਮੀ ਦੀ ਵਿਦਿਆਰਥਣ ਨੀਲਕੰਦਨ ਨਾਇਰ ਹੈ। ਅਸਲ ਵਿੱਚ ਨੀਲਕੰਦਨ ਨੇ ਆਨੰਦ ਮਹਿੰਦਰਾ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਆਪਣੀ ਗਲਤੀ ਨੂੰ ਸੁਧਾਰਦਿਆਂ ਕਿਹਾ ਮੈਂ ਕੁੜੀ ਨਹੀਂ ਹਾਂ। ਮੈਂ 10 ਸਾਲ ਦਾ ਮੁੰਡਾ ਹਾਂ।

ਇੱਕ ਪ੍ਰਾਚੀਨ ਮਾਰਸ਼ਲ ਆਰਟ ਰੂਪ ਕਲਾਰੀਪਯੱਟੂ ਆਧੁਨਿਕ ਸਮੇਂ ਦੇ ਕੇਰਲਾ ਵਿੱਚ ਪੈਦਾ ਹੋਇਆ ਸੀ। ਇਸਨੂੰ ਕਲਾਰੀ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ਕਲਾਰੀਪਯੱਟੂ ਨੂੰ ਪ੍ਰਾਚੀਨ ਯੁੱਧ ਦੇ ਮੈਦਾਨ ਵਿੱਚ ਉਨ੍ਹਾਂ ਹਥਿਆਰਾਂ ਨਾਲ ਤਿਆਰ ਕੀਤਾ ਗਿਆ ਸੀ ਜੋ ਭਾਰਤ ਲਈ ਵਿਲੱਖਣ ਰੂਪ ਵਿੱਚ ਪਾਏ ਜਾਂਦੇ ਹਨ, ਜਿਵੇਂ ਕਿ ਖੰਜਰ, ਲਾਠੀ ਅਤੇ ਤਲਵਾਰਾਂ ਆਦਿ।

ਵੀਡੀਓ ਵਿੱਚ ਨੀਲਕੰਦਨ ਨਾਇਰ ਨੇ ਲੰਬੀ ਸੋਟੀ ਦੀ ਵਰਤੋਂ ਕਰਦਿਆਂ ਅਸਾਨੀ ਨਾਲ ਕਲਾਰੀਪਯੱਟੂ ਦਾ ਅਭਿਆਸ ਕੀਤਾ। ਮਾਰਸ਼ਲ ਆਰਟ ਦੇ ਰੂਪ ਬਾਰੇ ਬੋਲਦਿਆਂ ਆਨੰਦ ਮਹਿੰਦਰਾ ਨੇ ਕਿਹਾ ਸਾਡੀ ਖੇਡ ਤਰਜੀਹਾਂ ਵਿੱਚ ਕਲਾਰੀਪਯੱਟੂ ਨੂੰ ਵਧੇਰੇ ਪ੍ਰਸਿੱਧੀ ਦੇਣ ਦੀ ਲੋੜ ਹੈ। ਇਹ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਸਕਦਾ ਹੈ ਅਤੇ ਕਰੇਗਾ।

ਇਹ ਵੀ ਪੜ੍ਹੋ:ਅਜਿਹਾ ਹਿਰਨ ਤੁਸੀਂ ਕਦੇ ਪਹਿਲਾਂ ਨਹੀਂ ਦੇਖਿਆ ਹੋਣਾ

ABOUT THE AUTHOR

...view details