ਅਗਰਾ:ਅਗਰਾ ਵਿੱਚ ਅੱਜ ਤੋਂ 19 ਫਰਵਰੀ ਤੱਕ ਮੁਗਲ ਬਦਸ਼ਾਹ ਸ਼ਾਹਜਹਾਂ ਦਾ 368ਵਾਂ ਉਰਸ ਮਨਾਇਆ ਜਾ ਰਿਹਾ ਹੈ। ਜਿਸ ਕਾਰਨ ਤਾਜਮਹਿਲ ਵਿੱਚ ਕਈ ਤਰ੍ਹਾਂ ਦੀਆਂ ਰਸਮਾਂ ਹੋਣਗੀਆਂ। ਉਰਸ ਕਮੇਟੀ ਦੇ ਪ੍ਰਧਾਨ ਇਬਰਾਹਿਮ ਜੈਦੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁਗਲ ਬਾਅਦਸ਼ਾਹ ਦਾ ਉਰਸ ਅੱਜ ਤੋਂ 19 ਫਰਵਰੀ ਤੱਕ ਮਨਾਇਆ ਜਾਵੇਗਾ। ਇਸ ਦੌਰਾਨ ਹਰ ਕਿਸੇ ਦੀ ਤਾਜ ਮਹਿਲ 'ਚ ਮੁਫ਼ਤ ਐਂਟਰੀ (ਤਾਜ ਮਹਿਲ ਮੁਫਤ ਐਂਟਰੀ) ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।ਅੱਜ ਤੋਂ ਤਿੰਨ ਦਿਨਾਂ ਤੱਕ ਤਾਜਮਹਿਲ ਨੂੰ ਦੇਖਣ ਲਈ ਟਿਕਟ ਨਹੀਂ ਲੱਗੇਗੀ।
ਖਾਸ ਐਲਾਨ: ਉਰਸ ਦੌਰਾਨ ਤਾਜਮਹਿਲ ਦੇਖਣ ਵਾਲੇ ਤਾਜ ਦਾ ਦੀਦਾਰ ਵੀ ਅਤੇ ਸ਼ਾਹਜਹਾਂ ਅਤੇ ਉਨ੍ਹਾਂ ਦੇ ਬੇਗਮ ਦੇ ਮਕਬਰੇ ਨੂੰ ਵੀ ਪਾਸ ਤੋਂ ਦੇਖਿਆ ਜਾ ਸਕੇਗਾ। ਇਹ ਨਹੀਂ ਸੈਲਾਨੀ ਵੀ ਉਰਸ ਦੀਆਂ ਰਸਮਾਂ ਦੇ ਗਵਾਹ ਬਣ ਸਕਣਗੇ। ਉਰਸ ਕਮੇਟੀ ਦੇ ਪ੍ਰਧਾਨ ਇਬਰਾਹਿਮ ਜੈਦੀ ਨੇ ਕਿਹਾ ਕਿ ਉਰਸ ਦੇ ਪਹਿਲੇ ਦਿਨ ਯਾਨੀ ਅੱਜ ਗੁਸਲ ਦੀ ਰਸਮ ਨਿਭਾਈ ਜਾਵੇਗੀ। 18 ਫਰਵਰੀ ਨੂੰ ਸੰਦਲ ਅਤੇ ਮਿਲਾਦ ਸ਼ਰੀਫ ਦੀ ਰਸਮੇਂ ਨਿਭਾਈ ਜਾਏਗੀ। ਸੰਦਲ ਦੀ ਰਸਮ 'ਚ ਸਾਰੇ ਤਾਜਮਹਿਲ ਉੱਤੇ ਚੰਦਨ ਦਾ ਲੇਪ ਲਗਾਇਆ ਜਾਂਦਾ ਹੈ। ਇਸ ਦੀ ਖੁਸ਼ਬੂ ਨਾਲ ਤਾਜਮਹਿਲ ਮਹਿਕ ਜਾਂਦਾ ਹੈ।
ਚਾਦਰ ਪੋਸ਼ੀ ਦੀ ਰਸਮ :ਤੀਜੇ ਦਿਨ ਚਾਦਰ ਪੋਸ਼ੀ ਦੀ ਰਸਮ ਕੀਤੀ ਜਾਂਦੀ ਹੈ। ਚਾਦਰ ਪੋਸ਼ੀ ਦਾ ਦਿਨ ਸਭ ਤੋਂ ਖਾਸ ਹੁੰਦਾ ਹੈ। ਇਹ ਮੀਟਰ ਲੰਮੀ ਚਾਦਰ ਤਾਜ 'ਤੇ ਚੜ੍ਹਾਈ ਜਾਂਦੀ ਹੈ। ਇਸ ਬਾਰ ਉਰਸ ਦੇ ਸਮੇਂ ਬਾਦਸ਼ਾਹ ਸ਼ਾਹਜਹਾਨ ਦੇ ਮਕਬਰੇ ਉੱਤੇ 1450 ਮੀਟਰ ਲੰਬੀ ਚਾਦਰ ਚੜ੍ਹਾਈ ਜਾਣੀ ਹੈ। ਤਿੰਨ ਦਿਨ ਤਕ ਤਾਜ ਵਿਚ ਇੰਟਰੀ ਤਾਂ ਮੁਫ਼ਤ ਰਹੇਹੀ ਪਰ ਇੱਥੇ ਗੁਟਖਾ, ਤੰਬਾਕੂ, ਪਾਨ, ਸਿਗਰੇਟ, ਬੀੜੀ, ਮਾਚਿਸ, ਮਸਾਲਾ, ਪੋਸਟਰ, ਪੇਚਕਸ ਅਤੇ ਚਾਕੂ ਵਰਗੀ ਕਿਸੇ ਵੀ ਚੀਜ਼ ਨੂੰ ਅੰਦਰ ਲਿਆਉਣ 'ਤੇ ਪਾਬੰਦੀ ਲਗਾਈ ਗਈ ਹੈ।
ਘੁੰਮਣ ਦਾ ਪਲਾਨ: ਤੁਹਾਨੂ ਦੱਸ ਦਈਏ ਕਿ ਹਰ ਮਹੀਨੇ ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਤਾਜਮਹਿਲ ਦੇ ਦੀਦਾਰ ਕਰਨ ਸੈਲਾਨੀ ਆਗਾਰਾ ਪਹੁੰਚਦੇ ਹਨ। ਜੇਕਰ ਤੁਸੀਂ ਵੀ ਤਾਜਮਹਿਲ ਘੁੰਮਣ ਦਾ ਪਲਾਨ ਬਣਾ ਰਹੇੇ ਹੋ ਤਾਂ ਇਹ ਵੀਕੈਂਡ ਤੁਹਾਡੇ ਲਈ ਵਧੀਆ ਮੌਕਾ ਹੋ ਸਕਦਾ ਹੈ। ਤਾਜਮਹਿਲ ਵਿੱਚ 17 ਤੋਂ 19 ਫਰਵਰੀ ਤੱਕ ਇੰਟਰੀ ਫ੍ਰੀ ਹੈ। ਇਸ ਦੌਰਾਨ ਮੁਗਲ ਬਾਦਸ਼ਾਹ ਸ਼ਾਹਜਹਾਂ ਅਤੇ ਮੁਮਤਾਜ ਦੇ ਮਕਬਰੇ ਦਾ ਦੀਦਾਰ ਵੀ ਕੀਤੇ ਜਾ ਸਕਦੇ ਹਨ ਕਿਉਂਕਿ ਆਮ ਦਿਨਾਂ ਵਿੱਚ ਮਕਬਰੇ ਮੂੰ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।
ਇਹ ਵੀ ਪੜ੍ਹੋ:Mahashivratri : ਮਹਾਂਸ਼ਿਵਰਾਤਰੀ ਉੱਤੇ ਬੇਲਪੱਤਰ ਦੇ ਇਹ ਖਾਸ ਉਪਾਅ ਦੂਰ ਕਰ ਸਕਦੇ ਨੇ ਆਰਥਿਕ ਤੰਗੀ