ਆਗਰਾ: ਤਾਜ ਮਹਿਲ ਵਿਚ ਬੰਬ ਰੱਖਣ ਦੀ ਖ਼ਬਰ ਝੂਠੀ ਨਿਕਲੀ ਹੈ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਆਗਰਾ ਦੇ ਤਾਜ ਮਹਿਲ ਵਿੱਚ ਵਿਸਫੋਟਕ ਹੋਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਤਾਜ ਮਹਿਲ ਨੂੰ ਬੰਦ ਕਰ ਦਿੱਤਾ ਗਿਆ ਸੀ।
ਤਾਜ ਮਹਿਲ ਵਿੱਚ ਬੰਬ ਹੋਣ ਦੀਆਂ ਖ਼ਬਰਾਂ ਫਰਜ਼ੀ - taj mahal
ਤਾਜ ਮਹਿਲ ਵਿੱਚ ਬੰਬ ਰੱਖਣ ਦੀ ਖ਼ਬਰ ਝੂਠੀ ਨਿਕਲੀ ਹੈ। ਦੱਸ ਦੇਈਏ ਕਿ ਜਿਵੇਂ ਹੀ ਤਾਜ ਮਹਿਲ ਦੇ ਅੰਦਰ ਬੰਬ ਹੋਣ ਦੀ ਖਬਰ ਮਿਲੀ ਸੀਆਈਐਸਐਫ ਦੇ ਜਵਾਨਾਂ ਨੇ ਜਲਦਬਾਜ਼ੀ ਵਿੱਚ ਤਾਜ ਮਹਿਲ ਵਿਖੇ ਮੌਜੂਦ ਸੈਲਾਨੀਆਂ ਨੂੰ ਬਾਹਰ ਕੱਢ ਲਿਆ ਅਤੇ ਤੁਰੰਤ ਤਾਜ ਮਹਿਲ ਦੇ ਦੋਵੇਂ ਦਰਵਾਜ਼ੇ ਬੰਦ ਕਰ ਦਿੱਤੇ ਗਏ। ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਉਥੇ ਵਿਸਫੋਟਕ ਰੱਖਣ ਦੀ ਜਾਣਕਾਰੀ ਦਿੱਤੀ ਸੀ।
ਵਿਸਫੋਟਕਾਂ ਦੀ ਜਾਣਕਾਰੀ 'ਤੇ ਬੰਦ ਕੀਤਾ ਤਾਜ ਮਹਿਲ
ਜਾਣਕਾਰੀ ਅਨੁਸਾਰ ਵਿਸਫੋਟਕਾਂ ਦੀ ਜਾਣਕਾਰੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫੋਨ 'ਤੇ ਦਿੱਤੀ ਗਈ ਸੀ। ਤਾਜ ਮਹਿਲ ਸੈਲਾਨੀਆਂ ਲਈ ਮੁੜ ਤੋਂ ਖੋਲ੍ਹਿਆ ਗਿਆ ਹੈ।
Last Updated : Mar 4, 2021, 12:44 PM IST