ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਤਬਾਹੀ ਤੋਂ ਬਾਅਦ ਯੂਰਪ ਜਾਣ ਦੇ ਚਾਹਵਾਨ ਭਾਰਤੀਆਂ ਲਈ ਟੀਕਾਕਰਨ ਤੋਂ ਬਾਅਦ ਪੈਦਾ ਹੋਇਆ ਸੰਕਟ ਹੁਣ ਖ਼ਤਮ ਹੋ ਗਿਆ ਹੈ। ਵਿਦੇਸ਼ੀ ਯਾਤਰਾ 'ਤੇ ਜਾਣ ਦੀ ਤਿਆਰੀ ਕਰ ਰਹੇ ਭਾਰਤੀ ਨਾਗਰਿਕਾਂ ਲਈ ਖੁਸ਼ਖਬਰੀ ਹੈ। ਹੁਣ ਉਹ ਭਾਰਤੀ ਯੂਰਪੀਅਨ ਦੇਸ਼ਾਂ ਦੀ ਯਾਤਰਾ ‘ਤੇ ਜਾ ਸਕਣਗੇ।
EU ਦੇ ਅੱਠ ਦੇਸ਼ਾਂ ਅਤੇ ਸਵਿਟਜ਼ਰਲੈਂਡ ਨੇ ਕੋਵਿਸ਼ਿਲਡ ਨੂੰ ਮਨਜ਼ੂਰੀ ਦਿੱਤੀ ਯੂਰਪੀਅਨ ਯੂਨੀਅਨ (EU) ਦੇ ਅੱਠ ਦੇਸ਼ਾਂ (ਆਸਟਰੀਆ, ਜਰਮਨੀ, ਸਲੋਵੇਨੀਆ, ਗ੍ਰੀਸ, ਆਈਸਲੈਂਡ, ਆਇਰਲੈਂਡ, ਸਪੇਨ, ਐਸਟੋਨੀਆ) ਅਤੇ ਸਵਿਟਜ਼ਰਲੈਂਡ ਨੇ ਭਾਰਤ ਦੀ ਕੋਰੋਨਾ ਟੀਕਾ ਕੋਵਿਸ਼ਿਲਡ ਨੂੰ ਮਨਜ਼ੂਰੀ ਦੇ ਦਿੱਤੀ ਹੈ।ਯੂਰਪੀਅਨ ਯੂਨੀਅਨ ਦੇ ਵੱਲੋਂ ਇੰਡੀਅਨ ਟੀਕਾ ਕਾਵਿਲਸ਼ਿਲਡ ਲਗਵਾਉਣ ਵਾਲਿਆਂ ਨੂੰ ਗ੍ਰੀਨ ਪਾਸ ਨਾ ਦੇਣ ਤੇ ਮੱਚਿਆ ਬਵਾਲ ਹੁਣ ਥਮ ਗਿਆ ਹੈ।
EU ਦੇ ਅੱਠ ਦੇਸ਼ਾਂ ਅਤੇ ਸਵਿਟਜ਼ਰਲੈਂਡ ਨੇ ਕੋਵਿਸ਼ਿਲਡ ਨੂੰ ਮਨਜ਼ੂਰੀ ਦਿੱਤੀ ਦੱਸ ਦੇਇਏ ਕਿ ਕੋਵੀਸ਼ੀਲਡ ਦੀ ਭਾਰਤੀ ਟੀਕੇ ਨੂੰ ਯੂਰਪੀਅਨ ਯੂਨੀਅਨ ਵੱਲੋ ਮਨਜ਼ੂਰੀ ਨਹੀਂ ਮਿਲੀ ਸੀ।ਜਿਸ ਕਾਰਨ ਇਹ ਟੀਕਾ ਲਗਵਾਉਣ ਵਾਲਿਆ ਨੂੰ ਗਰੀਨ ਪਾਸ ਨਹੀਂ ਮਿਲ ਰਿਹਾ ਸੀ। ਸੀਰਮ ਇੰਸੀਟਿਊਟ ਆਫ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ 26 ਜੂਨ ਨੂੰ ਕਿਹਾ ਸੀ ਕਿ ਕੋਵਿਡਸ਼ੀਲਡ ਦਾ ਟੀਕਾ ਲਗਵਾਉਣ ਵਾਲੇ ਭਾਰਤੀਆਂ ਨੂੰ ਯੂਰਪੀਅਨ ਸੰਘ ਦੀ ਯਾਤਰਾ ਦੌਰਾਨ ਆਉਣ ਵਾਲੀਆਂ ਸਮੱਸਿਆ ਦਾ ਮੁੱਦਾ ਯੂਰਪੀਅਨ ਯੂਨੀਅਨ ਵਿੱਚ ਉੱਚ ਪੱਧਰ ਤੇ ਉਠਾਇਆ ਗਿਆ ਹੈ ਅਤੇ ਜਲਦੀ ਇਸਦੇ ਹੱਲ ਦੀ ਉਮੀਦ ਕਰਦੇ ਹਾਂ। ਕੋਵੀਸ਼ਿਲਡ ਟੀਕਾ ਦਾ ਵਿਕਾਸ ਆਕਸਫੋਰਡ ਯੂਨੀਵਰਸਿਟੀ-ਐਸਟਰਾਜ਼ੇਨੇਕਾ ਨੇ ਕੀਤਾ ਹੈ।
ਉੱਥੇ ਹੀ ਪੂਨਾਵਾਲਾ ਨੇ ਟਵੀਟ ਕੀਤਾ ਸੀ ਕਿ ਮੈਨੂੰ ਪਤਾ ਲੱਗਿਆ ਹੈ ਕਿ ਕੋਵੀਸ਼ਿਲਡ ਲੈ ਚੁੱਕੇ ਬਹੁਤ ਸਾਰੇ ਭਾਰਤੀਆਂ ਨੂੰ ਯੂਰਪੀਅਨ ਯੂਨੀਅਨ ਦੀ ਯਾਤਰਾ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਇਸ ਨੂੰ ਉੱਚੇ ਪੱਧਰ'ਤੇ ਚੁੱਕਿਆ ਹੈ ਅਤੇ ਉਮੀਦ ਕਰਦਾ ਹਾਂ ਕਿ ਇਸ ਮਾਮਲੇ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ :-ਦਿੱਲੀ ਜਾਣ ਤੋਂ ਪਹਿਲਾਂ ਕੈਪਟਨ ਹਿੰਦੂ ਮੰਤਰੀ,ਵਿਧਾਇਕਾਂ ਤੇ ਆਗੂਆਂ ਨਾਲ ਲੰਚ