ਚੰਡੀਗੜ੍ਹ:ਡਾਬਰ ਇੰਡੀਆ ਦੀਆਂ ਤਿੰਨ ਵਿਦੇਸ਼ੀ ਸਹਾਇਕ ਕੰਪਨੀਆਂ (Foreign subsidiaries) ਖਿਲਾਫ ਅਮਰੀਕਾ ਅਤੇ ਕੈਨੇਡਾ ਵਿੱਚ ਕਰੀਬ 5400 ਕੇਸ ਦਰਜ ਹੋਏ ਹਨ। ਕੰਪਨੀ ਨੇ ਦੱਸਿਆ ਕਿ ਇਨ੍ਹਾਂ ਦੇਸ਼ਾਂ ਦੇ ਗਾਹਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਡਾਬਰ ਦੇ ਉਤਪਾਦਾਂ 'ਚ ਅਜਿਹੇ ਰਸਾਇਣ ਮਿਲਾਏ ਜਾ ਰਹੇ ਹਨ, ਜਿਸ ਨਾਲ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਜੋ ਅੱਗੇ ਜਾਕੇ ਕੈਂਸਰ ਕਾਰਕ ਵੀ ਬਣ ਸਕਦੇ ਹਨ। ਦੂਜੇ ਪਾਸੇ ਡਾਬਰ ਦੀਆਂ ਸਹਾਇਕ ਕੰਪਨੀਆਂ ਨਮਸਤੇ, ਡਰਮੋਵਿਵਾ ਅਤੇ ਡੀਆਈਐਨਟੀਐਲ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਕੰਪਨੀਆਂ ਇਹਨਾਂ ਇਲਜ਼ਾਮਾਂ ਅਤੇ ਮੁਕੱਦਮਿਆਂ ਦੇ ਵਿਰੁੱਧ ਆਪਣਾ ਬਚਾਅ ਕਰਨ ਲਈ ਕਾਨੂੰਨੀ ਪ੍ਰਤੀਨਿਧਤਾ ਨੂੰ ਵੀ ਨਿਯੁਕਤ ਕੀਤਾ ਹੈ। ਕੰਪਨੀ ਨੇ ਦਲੀਲ ਦਿੱਤੀ ਹੈ ਕਿ ਇਹ ਇਲਜ਼ਾਮ ਅਧੂਰੇ ਅਤੇ ਗੈਰ-ਪ੍ਰਮਾਣਿਤ ਅਧਿਐਨ 'ਤੇ ਆਧਾਰਿਤ ਹਨ।
Cancer From The Products Of Dabur: ਡਾਬਰ ਦੀਆਂ ਸਹਾਇਕ ਕੰਪਨੀਆਂ ਦੇ ਉਤਪਾਦਾਂ ਤੋਂ ਕੈਂਸਰ! ਅਮਰੀਕਾ ਅਤੇ ਕੈਨੇਡਾ 'ਚ ਹਜ਼ਾਰਾਂ ਮੁਕੱਦਮੇ ਦਰਜ, ਸ਼ੇਅਰਾਂ ਦੀਆਂ ਕੀਮਤਾਂ ਵੀ ਡਿੱਗੀਆਂ
ਡਾਬਰ ਇੰਡੀਆ (Dabur India) ਦੀਆਂ ਸਹਾਇਕ ਤਿੰਨ ਕੰਪਨੀਆਂ ਇਸ ਸਮੇਂ ਉਨ੍ਹਾਂ ਦੇ ਉਤਪਾਦਾਂ ਨੂੰ ਲੈਕੇ ਯੂਰਪੀਅਨ ਦੇਸ਼ਾਂ ਅੰਦਰ ਸ਼ੱਕ ਦੇ ਘੇਰੇ ਵਿੱਚ ਹਨ। ਇਲਜ਼ਾਮ ਹੈ ਕਿ ਇਨ੍ਹਾਂ ਉਦਪਾਦਾਂ ਤੋਂ ਕੈਂਸਰ ਫੈਲਦਾ ਹੈ। ਅਮਰੀਕਾ ਅਤੇ ਕੈਨੇਡਾ ਵਿੱਚ ਇਸ ਨੂੰ ਲੈਕੇ ਹਜ਼ਾਰਾਂ ਮਾਮਲੇ ਦਰਜ ਹੋਏ ਹਨ।
Published : Oct 19, 2023, 2:13 PM IST
ਸ਼ੇਅਰਾਂ ਉੱਤੇ ਵੀ ਪਿਆ ਬੁਰਾ ਪ੍ਰਭਾਵ:ਇਹ ਖਬਰ ਆਉਣ ਮਗਰੋਂ ਲੰਘੇ ਬੁੱਧਵਾਰ ਨੂੰ ਕੰਪਨੀ ਦੇ ਸ਼ੇਅਰਾਂ 'ਚ ਇੱਕ ਫੀਸਦੀ ਦੀ ਗਿਰਾਵਟ (One percent fall in shares) ਦਰਜ ਕੀਤੀ ਗਈ। ਅੱਜ ਯਾਨੀ 19 ਅਕਤੂਬਰ ਨੂੰ ਕੰਪਨੀ ਦੇ ਸ਼ੇਅਰ 1.40 ਫੀਸਦੀ ਦੀ ਗਿਰਾਵਟ ਨਾਲ 526.55 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। BSE ਫਾਈਲਿੰਗ ਦੇ ਅਨੁਸਾਰ, ਕੇਸ ਮੁਕੱਦਮੇਬਾਜ਼ੀ ਦੇ ਸ਼ੁਰੂਆਤੀ ਪੜਾਅ ਵਿੱਚ ਹਨ ਅਤੇ ਇਹ ਇਲਜ਼ਾਮ ਸ਼ਾਮਲ ਹਨ ਕਿ ਵਾਲਾਂ ਨੂੰ ਆਰਾਮ ਦੇਣ ਵਾਲੇ ਉਤਪਾਦ ਵਿੱਚ ਅਜਿਹੇ ਰਸਾਇਣ ਹਨ, ਜੋ ਅੰਡਕੋਸ਼ ਕੈਂਸਰ, ਬੱਚੇਦਾਨੀ ਦੇ ਕੈਂਸਰ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਅਜਿਹੇ ਵਿੱਚ ਤਮਾਮ ਇਲਜ਼ਾਮਾਂ ਕਾਰਣ ਡਾਬਰ ਦੇ ਕਾਰੋਬਾਰ ਨੂੰ ਵੀ ਪ੍ਰਭਾਵ ਪੈ ਰਿਹਾ ਹੈ।
- Rafah Crossing Open: ਮਿਸਰ ਰਫਾਹ ਸਰਹੱਦ ਖੋਲ੍ਹਣ ਲਈ ਤਿਆਰ, ਮਾਨਵਤਾਵਾਦੀ ਸਹਾਇਤਾ ਜਲਦੀ ਪਹੁੰਚਣ ਦੀ ਉਮੀਦ
- Talks on Release of captives in Gaza: ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਗਾਜ਼ਾ ਵਿੱਚ ਬੰਧਕਾਂ ਦੀ ਰਿਹਾਈ 'ਤੇ ਈਰਾਨੀ ਹਮਰੁਤਬਾ ਰਾਇਸੀ ਨਾਲ ਕੀਤੀ ਗੱਲਬਾਤ
- Rishi Sunak To Visit Israel Today : ਬਾਈਡਨ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅੱਜ ਕਰਨਗੇ ਇਜ਼ਰਾਈਲ ਦਾ ਦੌਰਾ
ਕੰਪਨੀ ਨੂੰ ਨੋਟਿਸ: ਦੱਸ ਦਈਏ ਤੇਲ ਅਤੇ ਸਾਬਣ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਬਣਾਉਣ ਵਾਲੀ ਡਾਬਰ ਨੂੰ 320.60 ਕਰੋੜ ਰੁਪਏ ਦੇ ਵਸਤੂ ਅਤੇ ਸੇਵਾ ਟੈਕਸ (ਜੀਐਸਟੀ) ਦਾ ਭੁਗਤਾਨ ਕਰਨ ਦਾ ਨੋਟਿਸ ਮਿਲਿਆ ਹੈ। ਡਾਬਰ ਇੰਡੀਆ ਨੇ ਮੰਗਲਵਾਰ ਨੂੰ ਸਟਾਕ ਐਕਸਚੇਂਜ ਨੂੰ ਇਕ ਸੰਚਾਰ ਵਿੱਚ ਕਿਹਾ ਕਿ ਕੰਪਨੀ ਮਾਮਲੇ ਨੂੰ ਸਬੰਧਤ ਅਥਾਰਟੀ ਕੋਲ ਗੁਣਾਂ ਦੇ ਆਧਾਰ 'ਤੇ ਚੁਣੌਤੀ ਦੇਵੇਗੀ।