ਨਵੀਂ ਦਿੱਲੀ: ਮਾਡਲ ਟਾਊਨ ਵਿੱਚ ਸਾਗਰ ਪਹਿਲਵਾਨ ਦੀ ਕਤਲ ਦੇ ਮਾਮਲੇ ਵਿੱਚ ਲੋੜੀਂਦਾ ਸੁਸ਼ੀਲ ਕੁਮਾਰ ਪਹਿਲਵਾਨ ਆਤਮ ਸਮਰਪਣ ਕਰਨ ਦੇ ਇਰਾਦੇ ਵਿੱਚ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ਇਸ ਦੇ ਲਈ ਦਿੱਲੀ ਪੁਲਿਸ ਦੀਆਂ ਟੀਮਾਂ ਨਾ ਸਿਰਫ ਦਿੱਲੀ 'ਚ ਸਗੋਂ ਹਰਿਆਣਾ, ਯੂ.ਪੀ ਅਤੇ ਉਤਰਾਖੰਡ 'ਚ ਵੀ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਅਦਾਲਤ ਨੇ ਉਸਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਸ ਲਈ ਜ਼ਮਾਨਤ ਦਾ ਰਸਤਾ ਵੀ ਬੰਦ ਹੈ। ਅਜਿਹੀ ਸਥਿਤੀ ਵਿੱਚ ਉਸਦੇ ਕੋਲ ਆਤਮ ਸਮਰਪਣ ਦਾ ਹੀ ਵਿਕਲਪ ਹੈ। ਪੁਲਿਸ ਉਸ ਉੱਤੇ ਜਲਦ ਇਨਾਮ ਦਾ ਐਲਾਨ ਵੀ ਕਰ ਸਕਦੀ ਹੈ।
ਅਦਾਲਤ 'ਚ ਆਤਮ ਸਮਰਪਣ ਕਰਨਾ ਚਾਹੁੰਦਾ ਸੁਸ਼ੀਲ ਕੁਮਾਰ ਜਾਣਕਾਰੀ ਅਨੁਸਾਰ 4 ਮਈ ਨੂੰ ਸਾਗਰ ਪਹਿਲਵਾਨ ਨੂੰ ਛਤਰਸਾਲ ਸਟੇਡੀਅਮ 'ਚ ਕੁੱਟਿਆ ਗਿਆ ਸੀ, ਜਦਕਿ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ ਸਨ। ਕਤਲ ਦੇ ਮਾਮਲੇ ਵਿੱਚ ਜਿਨ੍ਹਾਂ ਮੁਲਜ਼ਮ ਦੇ ਨਾਮ ਸਾਹਮਣੇ ਆ ਰਹੇ ਸੀ, ਉਨ੍ਹਾਂ ਵਿੱਚ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਪਹਿਲਵਾਨ ਸ਼ਾਮਲ ਹੈ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਸੁਸ਼ੀਲ ਇਸ ਕਤਲ ਕੇਸ ਦਾ ਮੁੱਖ ਦੋਸ਼ੀ ਹੈ। ਪੁਲਿਸ ਜਾਂਚ ਦੌਰਾਨ ਇਸ ਸਬੰਧ ਵਿੱਚ ਬਹੁਤ ਸਾਰੇ ਮਹੱਤਵਪੂਰਨ ਸਬੂਤ ਵੀ ਮਿਲੇ ਸਨ। ਸੁਸ਼ੀਲ ਦੀ ਭਾਲ ਲਈ ਪੁਲਿਸ ਨੇ ਪਿਛਲੇ ਦੋ ਹਫ਼ਤਿਆਂ ਦੌਰਾਨ ਦਿੱਲੀ, ਹਰਿਆਣਾ, ਉਤਰਾਖੰਡ, ਯੂਪੀ ਆਦਿ ਸੂਬਿਆਂ ‘ਚ ਛਾਪੇਮਾਰੀ ਕੀਤੀ ਹੈ। ਪਰ ਅਜੇ ਤੱਕ ਸੁਸ਼ੀਲ ਉਨ੍ਹਾਂ ਦੇ ਹੱਥ ਨਹੀਂ ਲਗਾ ਸਕਿਆ ਹੈ। ਅਦਾਲਤ ਨੇ ਉਸਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਹੈ।
ਸਮਰਪਣ ਕਰਨ ਦਾ ਮੌਕਾ ਭਾਲ ਰਿਹਾ ਸੁਸ਼ੀਲ ਸੂਤਰਾਂ ਅਨੁਸਾਰ ਕਤਲ ਦੇ ਇਸ ਮਾਮਲੇ ਵਿੱਚ ਸੁਸ਼ੀਲ ਪਹਿਲਵਾਨ ਕੋਲ ਬਹੁਤਾ ਕਾਨੂੰਨੀ ਵਿਕਲਪ ਨਹੀਂ ਬਚਿਆ ਹੈ। ਲੁੱਕ ਆਊਟ ਸਰਕੂਲਰ ਤੋਂ ਬਾਅਦ ਉਸਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ। ਇਸ ਕਰਕੇ ਅਦਾਲਤ ਤੋਂ ਅਗਾਊਂ ਜ਼ਮਾਨਤ ਪ੍ਰਾਪਤ ਕਰਨਾ ਲਗਭਗ ਅਸੰਭਵ ਹੈ। ਅਜਿਹੀ ਸਥਿਤੀ ਵਿੱਚ ਉਹ ਆਤਮ ਸਮਰਪਣ ਕਰਨ ਦਾ ਮੌਕਾ ਲੱਭ ਰਿਹਾ ਹੈ। ਸੂਤਰ ਦੱਸਦੇ ਹਨ ਕਿ ਪੁਲਿਸ ਉਸਦੇ ਸਮਰਪਣ ਦੀ ਥਾਂ ਸੁਸ਼ੀਲ ਦੀ ਗ੍ਰਿਫ਼ਤਾਰੀ ਚਾਹੁੰਦੀ ਹੈ।
ਉਹ ਇੱਕ ਵਾਰ ਫਿਰ ਆਤਮ ਸਮਰਪਣ ਕਰਕੇ ਆਪਣੇ ਚਿੱਤਰ ਨੂੰ ਸਾਫ ਕਰਨਾ ਚਾਹੁੰਦਾ ਹੈ। ਸੁਸ਼ੀਲ ਇਹ ਦਰਸਾਉਣ ਦੀ ਕੋਸ਼ਿਸ਼ ਕਰੇਗਾ ਕਿ ਉਹ ਪੁਲਿਸ ਦਾ ਸਹਿਯੋਗ ਕਰ ਰਿਹਾ ਹੈ ਅਤੇ ਉਹ ਇਸਦੇ ਲਈ ਸਮਰਪਣ ਕਰ ਰਿਹਾ ਹੈ। ਪਰ ਪੁਲਿਸ ਟੀਮ ਉਸਦੀ ਭਾਲ 'ਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ ਜਿੰਨੀ ਜਲਦੀ ਹੋ ਸਕੇ ਉਸਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਚਾਰੇ ਪਾਸਿਓ ਕੱਸਿਆ ਜਾ ਰਿਹਾ ਸ਼ਿਕੰਜਾ
ਸੁਸ਼ੀਲ ਦੀ ਭਾਲ ਕਰ ਰਹੀ ਪੁਲਿਸ ਉਸ ਨੂੰ ਹਰ ਪਾਸਿਓਂ ਸ਼ਿਕੰਜਾ ਕੱਸ ਰਹੀ ਹੈ। ਇਕ ਪਾਸੇ ਜਿੱਥੇ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰ ਅਤੇ ਦੋਸਤਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਦੂਜੇ ਪਾਸੇ ਉਸ ਦੀ ਨਿਰੰਤਰ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦਿੱਲੀ ਸਰਕਾਰ ਨੂੰ ਉਸ ਵਿਰੁੱਧ ਕਾਰਵਾਈ ਕਰਨ ਲਈ ਵੀ ਕਿਹਾ ਹੈ ਕਿਉਂਕਿ ਉਹ ਡੈਪੂਟੇਸ਼ਨ ’ਤੇ ਛਤਰਸਾਲ ਸਟੇਡੀਅਮ ਵਿੱਚ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਗੈਰ ਜ਼ਮਾਨਤੀ ਵਾਰੰਟ ਅਤੇ ਲੁੱਕ ਆਊਟ ਸਰਕੂਲਰ ਵੀ ਜਾਰੀ ਕਰਵਾ ਚੁੱਕੀ ਹੈ। ਸੂਤਰ ਦੱਸਦੇ ਹਨ ਕਿ ਕਤਲ ਦੇ ਇਸ ਮਾਮਲੇ ਵਿੱਚ ਪੁਲਿਸ ਜਲਦੀ ਹੀ ਉਸ ਉੱਤੇ 50 ਹਜ਼ਾਰ ਰੁਪਏ ਤੱਕ ਦੇ ਇਨਾਮ ਦੀ ਘੋਸ਼ਣਾ ਕਰ ਸਕਦੀ ਹੈ।
ਇਹ ਵੀ ਪੜ੍ਹੋ: ਜਦੋਂ RPF ਮੁਲਾਜ਼ਮਾਂ ਦੀ ਮੁਸ਼ਤੈਦੀ ਨੇ ਔਰਤ ਦੀ ਬਚਾਈ ਜਾਨ.... ਵੀਡਿਓ ਹੋਈ ਵਾਇਰਲ