ਪਟਨਾ: ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਅੱਜ ਇੱਕ ਪੂਰਾ ਸਾਲ ਹੋ ਗਿਆ ਹੈ। ਪਰ ਉਨ੍ਹਾਂ ਦੇ ਚਹਾਉਣ ਵਾਲੇ ਅਤੇ ਉਨ੍ਹਾਂ ਦੇ ਕਰੀਬੀ ਲੋਕ ਅੱਜ ਵੀ ਨਿਆਂ ਦੀ ਉਮੀਦ ਵਿੱਚ ਹਨ। ਉਹ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਕਰ ਸਕਦਾ ਹੈ। ਸੁਸ਼ਾਂਤ ਬੇਸ਼ੱਕ ਅੱਜ ਆਪਣੇ ਚਹੇਤਿਆ ਵਿੱਚ ਨਹੀਂ ਹੈ ਪਰ ਉਨ੍ਹਾਂ ਦੇ ਚਹੇਤੇ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ।
ਸੁਸ਼ਾਂਤ ਦੀ ਰਿਹਾਇਸ਼ 'ਤੇ ਸਨਾਟਾ
ਹਰ ਸਾਲ ਸੁਸ਼ਾਂਤ ਸਿੰਘ ਰਾਜਪੂਤ ਦੇ ਪਟਨਾ ਸਥਿਤ ਰਹਾਇਸ਼ ਉੱਤੇ ਕਾਫੀ ਚਹਿਲ ਪਹਿਲ ਰਹਿੰਦੀ ਸੀ। ਖੁਸ਼ੀ ਦਾ ਮਾਹੌਲ ਰਹਿੰਦਾ ਸੀ। ਪਰ ਇਸ ਵਾਰ ਉਨ੍ਹਾਂ ਦੇ ਘਰ ਉੱਤੇ ਸਨਾਟਾ ਛਾਇਆ ਹੋਇਆ ਹੈ। ਘਰ ਵਿੱਚ ਉਨ੍ਹਾਂ ਦੇ ਪਿਤਾ ਇਕੱਲੇ ਹਨ ਜੋ ਦੋ ਦਿਨ ਪਹਿਲਾਂ ਹੀ ਦਿੱਲੀ ਤੋਂ ਘਰ ਪਰਤੇ ਹਨ। ਅਜੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕ੍ਰਿਸ਼ਨ ਕਿਸ਼ੋਰ ਸਿੰਘ ਫਿਲਹਾਲ ਕਿਸੇ ਨਾਲ ਮੁਲਾਕਾਤ ਨਹੀਂ ਕਰ ਰਹੇ ਹਨ ਸੁਸ਼ਾਂਤ ਇਸ ਦੁਨੀਆ ਵਿੱਚ ਨਹੀਂ ਹਨ ਪਰ ਉਨ੍ਹਾਂ ਦੇ ਜੋ ਕਰੀਬੀ ਅਤੇ ਦੋਸਤ ਹਨ ਉਨ੍ਹਾਂ ਨੂੰ ਯਾਦ ਕਰਦੇ ਹਨ।
ਖੁਦਕੁਸ਼ੀ ਨਹੀਂ ਕਰ ਸਕਦਾ ਸੁਸ਼ਾਂਤ
ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਕਦੇ ਵੀ ਖੁਦਕੁਸ਼ੀ ਨਹੀਂ ਕਰ ਸਕਦਾ। ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਵਿਸ਼ਾਲ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਦੋਸਤ ਪਰੇਸ਼ਾਨ ਰਹਿੰਦਾ ਸੀ ਤਾਂ ਸੁਸ਼ਾਂਤ ਉਸ ਨੂੰ ਉਤਸ਼ਾਹਿਤ ਕਰਦਾ ਸੀ ਹਮੇਸ਼ਾ ਉਸ ਨੂੰ ਸਹੀ ਰਾਹ ਦਿਖਾਉਂਦਾ ਸੀ ਅਜਿਹਾ ਵਿਅਕਤੀ ਖੁਦਕੁਸ਼ੀ ਕਰੇਗਾ ਇਹ ਅਸੀਂ ਮੰਨ ਸਕਦੇ। ਜਾਂਚ ਏਜੰਸੀਆਂ ਜਾਂਚ ਕਰ ਰਹੀਆਂ ਹਨ ਅਤੇ ਸਾਨੂੰ ਉਮੀਦ ਹੈ ਕਿ ਸਾਨੂੰ ਨਿਆਂ ਮਿਲੇਗਾ। ਹਾਲਾਕਿ ਕਾਫੀ ਸਮਾਂ ਹੋ ਗਿਆ ਹੈ ਪਰ ਅਸੀਂ ਇੰਤਜਾਰ ਕਰ ਰਹੇ ਹਾ ਕਿ ਸਾਨੂੰ ਇਨਸਾਫ ਜ਼ਰੂਰ ਮਿਲੇਗਾ।
ਜਮਾਤ ਦਸਵੀਂ ਤੱਕ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਪਟਨਾ ਦੇ ਸੇਂਟ ਕੇਰੇਂਸ ਸਕੂਲ ਵਿੱਚ ਪੜੇ ਹਨ। ਨਾਲ ਹੀ ਕ੍ਰਿਕੇਟ ਵਿੱਚ ਖੇਡਿਆ ਕਰਦੇ ਸੀ। ਬਚਪਨ ਵਿੱਚ ਜਦੋਂ ਅਸੀਂ ਛੋਟੇ ਸੀ ਤਾਂ ਕਾਮਿਕਸ ਖਰੀਦਣ ਦੇ ਲਈ ਦੋ ਤਿੰਨ ਦੋਸਤ ਮਿਲ ਕੇ 25-25 ਪੈਸੇ ਜਮਾਂ ਕਰਦੇ ਸੀ ਅਤੇ 1 ਰੁਪਏ ਜਮਾਂ ਕਰਨ ਦੇ ਬਾਅਦ ਕਹਾਣੀਆਂ ਦਾ ਕਿਤਾਬ ਖਰੀਦਦੇ ਸੀ ਅਤੇ ਇੱਕ-ਇੱਕ ਕਰ ਕੇ ਅਸੀਂ ਸਾਰੇ ਉਸ ਕਿਤਾਬ ਨੂੰ ਪੜਦੇ ਸੀ।-ਵਿਸ਼ਾਲ ਸਿੰਘ / ਬਚਪਨ ਦੇ ਦੋਸਤ