ਹੈਦਰਾਬਾਦ:ਗ੍ਰਹਿਣ ਇੱਕ ਮਹੱਤਵਪੂਰਣ ਖਗੋਲ-ਵਿਗਿਆਨਕ ਘਟਨਾ ਹੈ। ਸੂਰਜ ਅਤੇ ਚੰਦ ਖਗੋਲ-ਵਿਗਿਆਨਕ ਘਟਨਾ ਦੋਨਾਂ ਦਾ ਅਸਰ ਧਰਤੀ ਅਤੇ ਹੋਰ ਜੀਵਾਂ 'ਤੇ ਜ਼ਰੂਰ ਪੈਂਦਾ ਹੈ। ਗ੍ਰਹਿਣ ਦਾ ਵਿਗਿਆਨਕ ਅਤੇ ਧਾਰਮਿਕ ਦ੍ਰਿਸ਼ਟੀ 'ਚ ਬਹੁਤ ਮਹੱਤਵ ਹੁੰਦਾ ਹੈ। ਭਾਰਤੀ ਪੰਚਾਗ ਅਨੁਸਾਰ, ਸਾਲ 2023 'ਚ ਚਾਰ ਗ੍ਰਹਿਣ ਲੱਗਣ ਵਾਲੇ ਹਨ। ਇਨ੍ਹਾਂ 'ਚ ਦੋ ਸੂਰਜ ਗ੍ਰਹਿਣ ਹੋਣਗੇ। ਸਾਲ ਦਾ ਪਹਿਲਾ ਸੂਰਜ ਗ੍ਰਹਿਣ 20 ਅਪ੍ਰੈਲ 2023 ਨੂੰ ਸੀ। ਸਾਲ ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ 14 ਅਕਤੂਬਰ 2023 ਨੂੰ ਹੋਵੇਗਾ।
Surya Grahan: ਇਸ ਦਿਨ ਲੱਗੇਗਾ ਸਾਲ 2023 ਦਾ ਆਖਰੀ ਸੂਰਜ ਗ੍ਰਹਿਣ, ਜਾਣੋ ਕਦੋ ਅਤੇ ਕਿੱਥੇ ਦਿਖਾਈ ਦੇਣਗੇ ਸਾਲ ਦੇ ਆਖਰੀ ਗ੍ਰਹਿਣ - Lunar Eclipse 2023
Solar Eclipse: ਗ੍ਰਹਿਣ ਇੱਕ ਮਹੱਤਵਪੂਰਣ ਖਗੋਲ-ਵਿਗਿਆਨਕ ਘਟਨਾ ਹੈ ਅਤੇ ਉਸਦਾ ਅਸਰ ਧਰਤੀ ਅਤੇ ਉਸਦੇ ਜੀਵਾਂ 'ਤੇ ਜ਼ਰੂਰ ਪੈਂਦਾ ਹੈ। ਗ੍ਰਹਿਣ ਦਾ ਵਿਗਿਆਨਕ ਅਤੇ ਧਾਰਮਿਕ ਦ੍ਰਿਸ਼ਟੀ 'ਚ ਬਹੁਤ ਮਹੱਤਵ ਹੁੰਦਾ ਹੈ। ਸਾਲ ਦਾ ਪਹਿਲਾ ਸੂਰਜ ਗ੍ਰਹਿਣ 20 ਅਪ੍ਰੈਲ 2023 ਨੂੰ ਸੀ।

Published : Oct 13, 2023, 10:21 AM IST
|Updated : Oct 14, 2023, 7:00 AM IST
ਸੂਰਜ ਗ੍ਰਹਿਣ ਦੀ ਘਟਨਾ: ਅਸੀ ਸਾਰੇ ਜਾਣਦੇ ਹਾਂ ਕਿ ਧਰਤੀ ਸੂਰਜ 'ਤੇ ਚੱਕਰ ਲਗਾਉਦੀ ਹੈ। ਜਦੋ ਕਦੇ ਇਹ ਤਿੰਨੇ ਇੱਕ ਲਾਈਨ 'ਚ ਆ ਜਾਂਦੇ ਹਨ, ਤਾਂ ਗ੍ਰਹਿਣ ਲੱਗਦਾ ਹੈ। ਜਦੋ ਧਰਤੀ ਅਤੇ ਸੂਰਜ ਦੇ ਵਿਚਕਾਰ ਚੰਦਰਮਾਂ ਆ ਜਾਂਦਾ ਹੈ, ਤਾਂ ਸੂਰਜ ਗ੍ਰਹਿਣ ਦੀ ਘਟਨਾ ਹੁੰਦੀ ਹੈ ਅਤੇ ਜਦੋ ਸੂਰਜ ਅਤੇ ਚੰਦ ਦੇ ਵਿਚਕਾਰ ਧਰਤੀ ਆ ਜਾਂਦੀ ਹੈ, ਤਾਂ ਚੰਦਰ ਦਾ ਗ੍ਰਹਿਣ ਲੱਗਦਾ ਹੈ। 2023 'ਚ ਲੱਗਣ ਵਾਲਾ ਸੂਰਜ ਗ੍ਰਹਿਣ ਚਿਤਰਾ ਨਕਸ਼ਤਰ ਅਤੇ ਕੰਨਿਆ ਰਾਸ਼ੀ 'ਚ ਲੱਗੇਗਾ। ਸਾਲ ਦਾ ਆਖਰੀ ਸੂਰਜ ਗ੍ਰਹਿਣ ਭਾਰਤ 'ਚ ਨਹੀਂ ਦਿਖਾਈ ਦੇਵੇਗਾ। ਸੂਰਜ ਗ੍ਰਹਿਣ ਰਾਤ 8:35 ਤੋਂ ਸ਼ੁਰੂ ਹੋ ਕੇ ਰਾਤ 2:25 'ਤੇ ਖਤਮ ਹੋਵੇਗਾ। ਸੂਰਜ ਗ੍ਰਹਿਣ ਐਟਲਾਂਟਿਕ ਅਤੇ ਆਰਕਟਿਕ ਦੇਸ਼ਾਂ 'ਚ ਜਿਵੇਂ ਕਿ ਉੱਤਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਪੱਛਮੀ ਅਫਰੀਕਾ 'ਚ ਦਿਖਾਈ ਦੇਵੇਗਾ। ਇਹ ਸੂਰਜ ਗ੍ਰਹਿਣ ਭਾਰਤ 'ਚ ਨਹੀ ਦਿਖਾਈ ਦੇਵੇਗਾ।
ਚੰਦਰ ਗ੍ਰਹਿਣ: ਇਸੇ ਤਰ੍ਹਾਂ ਸਾਲ ਦਾ ਦੂਜਾ ਚੰਦਰ ਗ੍ਰਹਿਣ 29 ਅਕਤੂਬਰ ਨੂੰ ਲੱਗੇਗਾ। ਚੰਦਰ ਗ੍ਰਹਿਣ ਸਵੇਰ 1:06 ਤੋਂ 2:22 ਤੱਕ ਰਹੇਗਾ। ਚੰਦਰ ਗ੍ਰਹਿਣ ਏਸ਼ੀਆ, ਯੂਰੋਪ, ਐਟਲਾਂਟਿਕ ਮਹਾਸਾਗਰ, ਹਿੰਦ ਮਹਾਸਾਗਰ, ਉੱਤਰ-ਪੂਰਵ ਦੱਖਣੀ ਅਮਰੀਕਾ, ਆਸਟ੍ਰੇਲੀਆ 'ਚ ਦਿਖਾਈ ਦੇਵੇਗਾ। ਇਹ ਚੰਦਰ ਗ੍ਰਹਿਣ ਪੂਰਾ ਚੰਦਰ ਗ੍ਰਹਿਣ ਹੋਵੇਗਾ ਅਤੇ ਭਾਰਤ 'ਚ ਖੰਡਗ੍ਰਾਸ ਚੰਦਰ ਗ੍ਰਹਿਣ ਦਿਖਾਈ ਦੇਵੇਗਾ।