ਨਵੀਂ ਦਿੱਲੀ: ਇਸ ਸਾਲ ਫਰਵਰੀ ਵਿੱਚ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਦੇ ਕਾਫ਼ਲੇ (Attack on Owaisis convoy) ਉੱਤੇ ਹਮਲਾ ਹੋਇਆ ਸੀ। ਇਹ ਹਮਲਾ ਉੱਤਰ ਪ੍ਰਦੇਸ਼ ਦੇ ਮੇਰਠ ਦੇ ਕਿਥੋਡ ਤੋਂ ਵਾਪਸ ਆਉਂਦੇ ਸਮੇਂ ਛਿਜਰਸੀ ਟੋਲ ਗੇਟ ਉੱਤੇ ਹੋਇਆ। ਇਸ ਮਾਮਲੇ ਵਿੱਚ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ (Supreme Court Allahabad High Court) ਨੇ ਇਲਾਹਾਬਾਦ ਹਾਈ ਕੋਰਟ ਦੇ ਉਸ ਫੈਸਲੇ ਉੱਤੇ ਰੋਕ ਲਗਾ ਦਿੱਤੀ, ਜਿਸ ਵਿੱਚ ਅਦਾਲਤ ਨੇ ਦੋਸ਼ੀ ਨੂੰ ਜ਼ਮਾਨਤ ਦਿੱਤੀ ਸੀ। ਅਦਾਲਤ ਨੇ ਮੁਲਜ਼ਮਾਂ ਨੂੰ ਇੱਕ ਹਫ਼ਤੇ ਅੰਦਰ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਤਾਜ਼ਾ ਸਬੂਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਾਈ ਕੋਰਟ ਜ਼ਮਾਨਤ ਦੀ ਅਰਜ਼ੀ ਉੱਤੇ ਵਿਚਾਰ ਕਰ ਸਕਦੀ ਹੈ।
3 ਫਰਵਰੀ ਨੂੰ ਹਮਲਾ:ਨਵੀਂ ਦਿੱਲੀ 3 ਫਰਵਰੀ ਨੂੰ ਮੇਰਠ ਦੇ ਥੋੜ ਤੋਂ ਵਾਪਸ ਆਉਂਦੇ ਸਮੇਂ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਦੇ ਕਾਫਲੇ ਉੱਤੇ(Attack on Owaisis convoy) ਛਿਜਰਸੀ ਟੋਲ ਗੇਟ ਉੱਤੇ ਹਮਲਾ ਕੀਤਾ ਗਿਆ ਸੀ। ਉਨ੍ਹਾਂ ਨੇ ਟਵੀਟ ਕੀਤਾ ਸੀ ਕਿ ਛਿਜਰਸੀ ਟੋਲ ਗੇਟ ਉੱਤੇ ਉਨ੍ਹਾਂ ਦੀ ਕਾਰ ਉੱਤੇ ਗੋਲੀਆਂ ਚਲਾਈਆਂ ਗਈਆਂ। 4 ਰਾਉਂਡ ਫਾਇਰ ਕੀਤੇ ਗਏ। ਗੋਲੀਆਂ ਚਲਾਉਣ ਵਾਲੇ 3-4 ਵਿਅਕਤੀ ਬਾਈਕ ਉੱਤੇ ਸਵਾਰ ਸਨ, ਉਹ ਸਾਰੇ ਹਥਿਆਰ ਛੱਡ ਕੇ ਭੱਜ ਗਏ। ਕਾਰ ਪੰਕਚਰ ਹੋ ਗਈ ਸੀ ਪਰ ਉਹ ਦੂਜੀ ਕਾਰ ਵਿੱਚ ਚਲਾ ਗਿਆ।