ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਕਿਨ ਟੂ ਸਕਿਨ ਕਾਂਟੈਕਟ ਅਤੇ ਪੋਕਸੋ ਐਕਟ ਨੂੰ ਲੈ ਕੇ ਵੀਰਵਾਰ ਨੂੰ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਆਪਣੇ ਹੁਕਮ 'ਚ ਕਿਹਾ ਹੈ ਕਿ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਪੋਕਸੋ ਐਕਟ 'ਚ ਸਕਿੱਨ ਤੋਂ ਸਕਿੱਨ ਦੇ ਸੰਪਰਕ ਤੋਂ ਬਿਨ੍ਹਾਂ ਵੀ ਲਾਗੂ ਹੁੰਦਾ ਹੈ।
ਦਰਅਸਲ, ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਜਿਨਸੀ ਸ਼ੋਸ਼ਣ ਦੇ ਇੱਕ ਦੋਸ਼ੀ ਨੂੰ ਇਹ ਕਹਿੰਦੇ ਹੋਏ ਬਰੀ ਕਰ ਦਿੱਤਾ ਸੀ ਕਿ ਸਕਿਨ ਤੋਂ ਸਕਿਨ ਦੇ ਸੰਪਰਕ ਤੋਂ ਬਿਨ੍ਹਾਂ ਨਾਬਾਲਿਗ ਦੇ ਗੁਪਤ ਅੰਗਾਂ ਨੂੰ ਟਟੋਲਣਾ POCSO ਐਕਟ ਦੇ ਤਹਿਤ ਨਹੀਂ ਆਉਂਦਾ ਹੈ। ਇਹ ਮੁੱਦਾ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਸੁਪਰੀਮ ਕੋਰਟ ਵਿੱਚ ਉਠਾਇਆ ਸੀ। ਹਾਈਕੋਰਟ ਦੇ ਇਸ ਫੈਸਲੇ ਨੂੰ ਬਦਲਦੇ ਹੋਏ ਹੁਣ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਹੈ।
ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਸਪੱਸ਼ਟ ਕੀਤਾ ਹੈ ਕਿ ਜਿਨਸੀ ਇਰਾਦੇ ਨਾਲ ਸਰੀਰ ਦੇ ਕਿਸੇ ਅੰਗ ਨੂੰ ਛੂਹਣਾ ਪੋਕਸੋ ਐਕਟ ਦਾ ਮਾਮਲਾ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਕੱਪੜੇ ਦੇ ਉੱਪਰ ਬੱਚੇ ਨੂੰ ਛੂਹਣਾ ਜਿਨਸੀ ਸ਼ੋਸ਼ਣ ਨਹੀਂ ਹੈ। ਅਜਿਹੀ ਪਰਿਭਾਸ਼ਾ ਬੱਚਿਆਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ POCSO ਐਕਟ ਦੇ ਉਦੇਸ਼ ਨੂੰ ਖ਼ਤਮ ਕਰ ਦੇਵੇਗੀ।
ਸੁਪਰੀਮ ਕੋਰਟ ਨੇ ਮੁਲਜ਼ਮਾਂ ਨੂੰ ਇਸ ਮਾਮਲੇ ਵਿੱਚ ਦੋਸ਼ੀ ਪਾਇਆ। ਦੋਸ਼ੀ ਨੂੰ ਪੋਕਸੋ ਐਕਟ ਤਹਿਤ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਪੋਕਸੋ ਐਕਟ ਦੀ ਪਰਿਭਾਸ਼ਾ ਦਿੰਦੇ ਹੋਏ ਕਿਹਾ ਕਿ ਜਿਨਸੀ ਇਰਾਦੇ ਨਾਲ ਕੱਪੜਿਆਂ ਨੂੰ ਛੂਹਣਾ ਵੀ ਪੋਕਸੋ ਐਕਟ ਦੇ ਤਹਿਤ ਆਉਂਦਾ ਹੈ। ਇਸ 'ਚ ਪ੍ਰਾਈਵੇਟ ਪਾਰਟ ਲਈ 'ਟਚ' ਸ਼ਬਦ ਦੀ ਵਰਤੋਂ ਕੀਤੀ ਗਈ। ਜਦੋਂ ਕਿ ਫਿਜ਼ੀਕਲ ਕੰਟਰੈਕਟ ਦਾ ਮਤਲਬ ਇਹ ਨਹੀਂ ਹੈ ਕਿ ਇਸਦੇ ਲਈ ਸਕਿਨ ਟੂ ਸਕਿਨ ਕੰਟਰੈਕਟ ਹੈ।
ਅਪਡੇਟ ਜਾਰੀ...