ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਧਾਨੀ ਵਿੱਚ ਪਟਾਕੇ ਨਿਰਮਾਣ, ਭੰਡਾਰਣ, ਵਿਕਰੀ ਅਤੇ ਪਟਾਕੇ ਚਲਾਉਣ ਉੱਤੇ ਪੂਰਨ ਰੋਕ ਲਾਉਣ ਸਬੰਧੀ ਦਿੱਲੀ ਸਰਕਾਰ ਦੇ ਆਦੇਸ਼ ਉੱਤੇ ਦਖਲਅੰਦਾਜੀ ਦੇਣ ਤੋਂ ਸਾਫ਼ ਇਨਕਾਰ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਸਾਂਸਦ ਮਨੋਜ ਤਿਵਾਰੀ (BJP Lok Sabha MP Manoj Tiwari) ਨੇ ਜਸਟਿਸ ਏ. ਐੱਸ. ਬੋਪੰਨਾ ਅਤੇ ਜਸਟਿਸ ਐਮਐਮ ਸੁੰਦਰੇਸ਼ ਨੇ ਕਿਹਾ ਕਿ ਅਦਾਲਤ ਵੱਲੋਂ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ਦੇ ਬਾਵਜੂਦ ਪਟਾਕਿਆਂ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ।
ਉੱਥੇ ਜਾਓ, ਜਿੱਥੇ ਪਟਾਕਿਆਂ ਉੱਤੇ ਰੋਕ ਨਹੀਂ :ਬੈਂਚ ਨੇ ਤਿਵਾਰੀ ਦੇ ਵਕੀਲ ਨੂੰ ਕਿਹਾ, "ਨਹੀਂ, ਅਸੀਂ ਦਖਲ ਨਹੀਂ ਦਿਆਂਗੇ। ਸਰਕਾਰ ਨੇ ਜਿੱਥੇ ਪਟਾਕਿਆਂ ਉੱਤੇ ਰੋਕ ਲਾਈ ਹੈ, ਇਸ ਦਾ ਮਤਲਬ ਪੂਰਨ ਪਾਬੰਦੀ ਹੈ। ਲੋਕਾਂ ਦੀ ਸਿਹਤ ਜ਼ਰੂਰੀ ਹੈ। ਜੇਕਰ ਤੁਸੀ ਪਟਾਕੇ ਚਲਾਉਣੇ ਹਨ, ਤਾਂ ਉਨ੍ਹਾਂ ਸੂਬਿਆਂ ਵਿੱਚ ਜਾਓ, ਜਿੱਥੇ ਕੋਈ ਪਾਬੰਦੀ ਨਹੀਂ ਹੈ।" ਵਕੀਲ ਨੇ ਕਿਹਾ ਕਿ ਸਾਂਸਦ ਹੋਣ ਦੇ ਨਾਤੇ ਉਨ੍ਹਾਂ ਦਾ ਮੁਵੱਕਿਲ ਆਪਣੇ ਵੋਟਰਾਂ ਪ੍ਰਤੀ ਜ਼ਿੰਮੇਵਾਰ ਹੈ ਅਤੇ ਅਦਾਲਤ ਨੇ ਖੁਦ ਗਰੀਨ ਪਟਾਕੇ ਫੂਕਣ ਦੀ ਇਜਾਜ਼ਤ ਦਿੱਤੀ ਹੋਈ ਹੈ।