ਹੈਦਰਾਬਾਦ: ਕੋਰੋਨਾ ਦੀ ਪਹਿਲੀ ਲਹਿਰ ਦੀ ਤੁਲਣਾ ਚ ਦੂਜੀ ਲਹਿਰ ਦੇ ਦੌਰਾਨ ਜਿਆਦਾ ਆਰਥਿਕ ਵਾਧਾ ਦਰਜ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਚ ਬਹੁਤ ਸਖਤੀ ਪਾਬੰਦੀਆਂ ਨਹੀਂ ਹੋਣ ਦੇ ਇਹ ਵਾਧਾ ਸੰਭਵ ਹੋ ਪਾਇਆ ਹੈ।
ਇੰਡੀਆ ਰੇਟਿੰਗਸ ਐਂਡ ਰਿਸਰਚ ਦੇ ਪ੍ਰਮੁੱਖ ਅਰਥ ਸ਼ਾਸਤਰੀ ਸੁਨੀਲ ਸਿਨਹਾ ਨੇ ਕਿਹਾ ਕਿ ਹਾਲਾਂਕਿ ਸਿਹਤਮੰਦ ਜੀਡੀਪੀ ਵਾਧਾ ਮੁੱਖ ਤੌਰ ’ਤੇ ਅਧਾਰ ਪ੍ਰਭਾਵ ਦੇ ਕਾਰਨ ਹੁੰਦੀ ਹੈ। ਫਿਰ ਵੀ ਇਹ ਇਸ ਨੂੰ ਦਰਸਾਉਂਦਾ ਹੈ ਕਿ COVID 2.0 ਦੇ ਬਾਵਜੁਦ ਆਰਥਿਕ ਗਤੀਵਿਧੀਆਂ ਜਾਰੀ ਰਹੀ ਕਿਉਂਕਿ ਸਥਾਨਕ ਅਤੇ ਖੇਤਰੀ ਪਾਬੰਦੀਆਂ ਇੰਨੀਆਂ ਸਖਤ ਨਹੀਂ ਸੀ ਜਿੰਨੀਆਂ ਉਹ COVID 1.0 ਦੇ ਦੌਰਾਨ ਸੀ।
ਹਾਲਾਂਕਿ ਕੁਝ ਅਰਥਸ਼ਾਸਤਰੀਆਂ ਨੇ ਮੌਜੂਦਾ ਵਿੱਤ ਸਾਲ ਦੀ ਪਹਿਲੀ ਤਿਮਾਹੀ ਚ ਵਿਕਾਸ ਦਰ ਘੱਟ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਹਾਲ ਦੇ ਦਿਨਾਂ ’ਚ ਜਾਰੀ ਕੀਤੇ ਗਏ ਕਈ ਉੱਚ ਆਵਿਰਤੀ ਸੂਚਕ (frequency indicators) ਵਰਗੇ ਕਿ ਬਿਜਲੀ ਉਤਪਾਦਨ, ਆਟੋਮੋਬਾਈਲ ਵਿਕਰੀ ਅਤੇ ਬਾਲਣ ਦੀ ਖਪਤ ’ਚ ਦੂਜੀ ਕੋਵਿਡ ਲਹਿਰ ਦੇ ਬਾਵਜੁਦ ਆਰਥਿਕ ਗਤੀਵਿਧੀਆਂ ਚ ਬਦਲਾਅ ਦੇਖਣ ਨੂੰ ਮਿਲਿਆ। ਦੂਜੀ ਲਹਿਰ ’ਚ ਦੇਸ਼ ’ਚ 2,50,000 ਤੋਂ ਜਿਆਦਾ ਲੋਕਾਂ ਦੀ ਜਾਨ ਚਲੀ ਗਈ ਸੀ।
ਸਪਲਾਈ ਦੇ ਪੱਖ ਤੋਂ ਖੇਤੀਬਾੜੀ ਲਗਾਤਾਰ ਵਧੀਆ ਪ੍ਰਦਰਸ਼ਨ ਕਰਦੀ ਰਹੀ ਕਿਉਂਕਿ ਖੇਤੀਬਾੜੀ ਸੈਕਟਰ ਨੇ 4.5% ਦੀ ਮਜ਼ਬੂਤ ਵਾਧਾ ਦਰਜ ਕੀਤਾ, ਜੋ ਕਿ ਘੱਟ ਨਹੀਂ ਹੈ ਕਿਉਂਕਿ ਪਿਛਲੇ ਸਾਲ ਇਸ ਖੇਤਰ ਵਿੱਚ 3.5% ਦਾ ਵਾਧਾ ਦਰਜ ਕੀਤਾ ਗਿਆ ਸੀ, ਜਦੋਂ ਪੂਰਾ ਦੇਸ਼ ਮੁਕੰਮਲ ਲੌਕਡਾਉਨ ਸੀ।
ਸਿਨਹਾ ਦੇ ਮੁਤਾਬਿਕ ਉਦਯੋਗਿਕ ਖੇਤਰ ਨੇ ਖੇਤੀਬਾੜੀ ਖੇਤਰ ਨੂੰ ਪਛਾੜ ਦਿੱਤਾ, ਜਿਸ ਨੂੰ ਕੋਵਿਡ -19 ਮਹਾਂਮਾਰੀ ਦੇ ਦੌਰਾਨ ਭਾਰਤੀ ਅਰਥਵਿਵਸਥਾ ਵਿੱਚ ਇਕਲੌਤੀ ਉਮੀਦ ਵਜੋਂ ਦੇਖਿਆ ਜਾ ਰਿਹਾ ਸੀ। ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਹੁਣ ਤੱਕ 4,38,000 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦੋਂ ਕਿ ਵਿਸ਼ਵ ਭਰ ਵਿੱਚ 4.5 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।