ਪੰਜਾਬ

punjab

ETV Bharat / bharat

ਅਭੁੱਲਣਯੋਗ ਹਨ 84 ਦਾ ਸਿੱਖ ਕਤਲੇਆਮ-ਸੁਖਬੀਰ ਬਾਦਲ - ਜਗਦੀਸ਼ ਟਾਇਟਲਰ

ਸਿੱਖ ਕਤਲੇਆਮ (Sikh Genocide) ਦੀ ਯਾਦ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani AKali Dal) ਨੇ ਸੋਮਵਾਰ ਨੂੰ ਕਾਲਾ ਦਿਨ ਮਨਾਇਆ ( Observed Black Day)। ਇਸ ਦੌਰਾਨ ਸਮੁੱਚੀ ਲੀਡਰਸ਼ਿੱਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਕਾਲੇ ਰੱਖੇ (Kept social media platform black)।

ਅਭੁੱਲਣਯੋਗ ਹਨ 84 ਦਾ ਸਿੱਖ ਕਤਲੇਆਮ-ਸੁਖਬੀਰ ਬਾਦਲ
ਅਭੁੱਲਣਯੋਗ ਹਨ 84 ਦਾ ਸਿੱਖ ਕਤਲੇਆਮ-ਸੁਖਬੀਰ ਬਾਦਲ

By

Published : Nov 1, 2021, 2:28 PM IST

ਚੰਡੀਗੜ੍ਹ: 1984 ਦੇ ਸਿੱਖ ਕਤਲੇਆਮ ਨੂੰ ਪੂਰੇ 37 ਸਾਲ ਬੀਤ ਗਏ ਹਨ। ਇਸੇ ਦੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਾਲੇ ਦਿਨ ਦੇ ਤੌਰ ‘ਤੇ ਮਨਾਇਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਇੱਕ ਅਭੁੱਲਣਯੋਗ ਕਤਲੇਆਮ ਸੀ ਕਿ ਕਿਸ ਤਰ੍ਹਾਂ ਬੇਕਸੂਰ ਭੋਲੇ ਭਾਲੇ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

ਅਭੁੱਲਣਯੋਗ ਹਨ 84 ਦਾ ਸਿੱਖ ਕਤਲੇਆਮ-ਸੁਖਬੀਰ ਬਾਦਲ

ਸੁਖਬੀਰ ਨੇ ਆਪਣੀ ਡੀਪੀ ਰੱਖੀ ਕਾਲੀ

ਉਨ੍ਹਾਂ ਆਪਣੀ ਡੀਪੀ ਕਾਲੀ ਰੱਖੀ ਤੇ ਬਕਾਇਦਾ ਲਿਖਿਆ ਕਿ ਅਸੀਂ ਇਹ ਸਭ ਕੁਝ ਨਹੀਂ ਭੁੱਲ ਸਕਦੇ (Sikh genocide is unforgettable)। ਸੁਖਬੀਰ ਬਾਦਲ ਨੇ ਇਹ ਗੱਲ ਟਵੀਟ ਰਾਹੀਂ ਦਿੱਤੀ। ਉਨ੍ਹਾਂ ਤੋਂ ਇਲਾਵਾ ਅਕਾਲੀ ਦਲ ਦੀ ਲੀਡਰਸ਼ਿੱਪ ਨੇ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਕਾਲੇ ਰੱਖੇ ਅਤੇ ਇਸ ਤਰ੍ਹਾਂ ਨਾਲ ਰੋਸ ਪ੍ਰਗਟਾਇਆ ਤੇ ਨਾਲ ਹੀ ਹਜਾਰਾਂ ਬੇਕਸੂਰ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਬੀਤੇ ਦਿਨ ਕੈਪਟਨ ਅਮਰਿੰਦਰ ਨੇ ਟਵੀਟਰ ‘ਤੇ ਇੰਦਰਾ ਗਾਂਧੀ ਦੀ ਫੋਟੋ ਕੀਤੀ ਸੀ ਸਾਂਝੀ

ਜਿਕਰਯੋਗ ਹੈ ਕਿ ਅਜੇ ਐਤਵਾਰ ਨੂੰ ਹੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Indira Gandhi) ਦੀ ਯਾਦ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੇ ਟਵੀਟਰ ‘ਤੇ ਤਸਵੀਰ ਸਾਂਝੀ ਕੀਤੀ ਸੀ। ਇਸ ਦੇ ਲਗੇ ਹੱਥ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੇ ਸਨਮਾਨ ਵਿੱਚ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਕਾਲੇ ਰੱਖੇ।

ਤਿੰਨ ਵੱਡੇ ਕਾਂਗਰਸੀ ਆਗੂਆਂ ‘ਤੇ ਹੈ ਸਿੱਖ ਕਤਲੇਆਮ ਦਾ ਦੋਸ਼

ਇਥੇ ਜਿਕਰਯੋਗ ਹੈ ਕਿ ਇੰਦਰਾ ਗਾਂਧੀ ਦੀ ਮੌਤ ਉਪਰੰਤ ਸਾਲ 1984 ਵਿੱਚ ਦਿੱਲੀ ਵਿੱਚ ਵੱਡੇ ਪੱਧਰ ‘ਤੇ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਕਾਂਗਰਸ ਦੇ ਤਿੰਨ ਵੱਡੇ ਆਗੂਆਂ ਸੱਜਨ ਕੁਮਾਰ, ਐਚ.ਕੇ.ਐਲ ਭਗਤ ਤੇ ਜਗਦੀਸ ਟਾਇਟਲਰ (Jagdish Tytler) ’ਤੇ ਕਤਲੇਆਮ ਕਰਵਾਉਣ ਦਾ ਦੋਸ਼ ਲੱਗਿਆ ਸੀ ਤੇ ਟਾਇਟਲਰ ਅਜੇ ਵੀ ਟਰਾਇਲ ਦਾ ਸਾਹਮਣਾ ਕਰ ਰਹੇ ਹਨ ਤੇ ਪਿਛਲੇ ਦਿਨੀਂ ਟਾਇਟਲਰ ਨੂੰ ਕਾਂਗਰਸ ਕਮੇਟੀ ਦਾ ਸਥਾਈ ਮੈਂਬਰ ਬਣਾਏ ਜਾਣ ’ਤੇ ਵੀ ਅਕਾਲੀ ਦਲ ਤੇ ਹੋਰਨਾਂ ਨੇ ਵਿਰੋਧ ਜਿਤਾਇਆ ਸੀ।

ਇਹ ਵੀ ਪੜ੍ਹੋ:ਪੰਜਾਬ ਸਥਾਪਨਾ ਦਿਵਸ 2021: ਪੰਜਾਬ ਦੇ ਸਥਾਪਨਾ ਦਿਵਸ ਮੌਕੇ ਰਾਸ਼ਟਰਪਤੀ ਨੇ ਸੂਬਾ ਵਾਸੀਆਂ ਨੂੰ ਦਿੱਤੀ ਵਧਾਈ

ABOUT THE AUTHOR

...view details