ਕੋਲਕਾਤਾ: ਪੱਛਮੀ ਬੰਗਾਲ ਵਿੱਚ ਤ੍ਰਿਮੂਲ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ 3 ਔਰਤਾਂ ਵੱਲੋਂ ਸੜਕ 'ਤੇ ਲਗਭਗ ਇੱਕ ਕਿਲੋਮੀਟਰ ਤੱਕ ਡੰਡੌਤ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਬੰਗਾਲ 'ਚ ਰਾਜਨੀਤਿਕ ਵਿਵਾਦ ਸ਼ੁਰੂ ਹੋ ਗਿਆ ਹੈ। ਭਾਜਪਾ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ ਟੀਐੱਮਸੀ ਆਦਿਵਾਸੀ ਵਿਰੋਧੀ ਪਾਰਟੀ ਹੈ। ਉਨ੍ਹਾਂ ਆਖਿਆ ਕਿ ਤ੍ਰਿਮੂਲ ਕਾਂਗਰਸ ਨੇ ਅੀਜਹਾ ਕਰਕੇ ਆਦਿਵਾਸੀ ਔਰਤਾਂ ਦਾ ਅਪਮਾਨ ਕੀਤਾ ਹੈ।
ਭਾਜਪਾ ਦਾ ਤ੍ਰਿਮੂਲ 'ਤੇ ਇਲਜ਼ਾਮ:ਪੱਛਮੀ ਬੰਗਾਲ ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤ ਨੇ ਕਿਹਾ ਹੈ ਕਿ ਬੀਜੇਪੀ 'ਚ ਸ਼ਾਮਲ ਹੋਈਆਂ ਕੁਝ ਆਦਿਵਾਸੀ ਔਰਤਾਂ ਨੂੰ ਤ੍ਰਿਮੂਲ ਕਾਂਗਰਸ ਨੇ ਸਜ਼ਾ ਦੇ ਰੂਪ 'ਚ ਪਹਿਲਾਂ ਡੰਡੌਤ ਕਰਨ ਲਈ ਮਜ਼ਬੂਰ ਕੀਤਾ ਅਤੇ ਇਸ ਤੋਂ ਬਾਅਦ ਪਾਰਟੀ 'ਚ ਸ਼ਾਮਿਲ ਹੋਣ ਲਈ ਮਜ਼ਬੂਰ ਕੀਤਾ।ਉੱਥੇ ਹੀ ਦੂਜੇ ਪਾਸੇ ਟੀਐੱਮਸੀ ਨੇ ਇਸ ਮਾਮਲੇ 'ਤੇ ਜਵਾਬ ਦਿੰਦੇ ਕਿਹਾ ਕਿ ਤਿੰਨਾਂ ਹੀ ਔਰਤਾਂ ਨੇ ਆਪਣੀ ਮਰਜੀ ਨਾਲ ਅਜਿਹਾ ਕੀਤਾ ਹੈ।
ਟੀ.ਐੱਮ.ਸੀ ਨੇ ਕੀਤਾ ਅਪਮਾਨ:ਭਾਜਪਾ ਨੇ ਟੀ.ਐੱਮ.ਸੀ 'ਤੇ ਤੰਜ ਕੱਸਦੇ ਕਿਹਾ ਕਿ ਟੀਐਮਸੀ ਨੇ ਆਦਿਵਾਸੀ ਭਾਈਚਾਰੇ ਦਾ ਅਪਮਾਨ ਕੀਤਾ ਹੈ।ਉਨ੍ਹਾਂ ਨੇ ਦੇਸ਼ਭਰ ਦੇ ਆਦਿਵਾਸੀ ਭਾਈਚਾਰੇ ਤੋਂ ਟੀਐਮਸੀ ਪਾਰਟੀ ਦੇ ਖਿਲਾਫ਼ ਵਿਰੋਧ ਕਰਨ ਦੀ ਅਪੀਲ ਕੀਤੀ।ਉਨ੍ਹਾਂ ਨੇ ਟਵਿੱਟਰ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ 3 ਔਰਤਾਂ ਡਦੌਤ ਕਰਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਆਖਿਆ ਕਿ ਟੀਐਮਸੀ ਨੇ ਵਾਰ ਵਾਰ ਆਦਿਵਾਸੀ ਭਾਈਚਾਰੇ ਦਾ ਅਪਮਾਨ ਕੀਤਾ ਹੈ। ਇਹ ਜੋ ਰਵੱਈਆ ਆਦਿਵਾਸੀ ਔਰਤਾਂ ਨਾਲ ਕੀਤਾ ਗਿਆ ਇਹ ਬਹੁਤ ਹੀ ਨਿੰਦਣਯੋਗ ਹੈ।ਉਨ੍ਹਾਂ ਆਖਿਆ ਕਿ ਉਹ ਆਪਣੀ ਪਾਰਟੀ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀ ਰੱਖਿਆ ਕਰਨ ਲਈ ਕੁਝ ਵੀ ਕਰਨਗੇ।
ਇਹ ਵੀ ਪੜ੍ਹੋ:Foreign Tourists in India 2022: ਵਿਦੇਸ਼ੀ ਸੈਲਾਨੀਆਂ ਦੀ ਭਾਰਤ ਆਮਦ ਵਿੱਚ ਹੋਇਆ ਸੁਧਾਰ, 2022 'ਚ ਆਏ ਲੱਖਾਂ ਸੈਲਾਨੀ
ਇਹ ਵੀ ਪੜ੍ਹੋ:President Droupadi Murmu: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਸਾਮ 'ਚ ਉਡਾਇਆ ਲੜਾਕੂ ਜਹਾਜ਼