ਮਹਾਂਰਾਸ਼ਟਰ/ ਕੋਲਹਾਪੁਰ: ਇੱਕ ਨਾਬਾਲਿਗ ਜੋੜੇ ਨੇ ਸੋਸ਼ਲ ਮੀਡੀਆ 'ਤੇ ਸਟੇਟਸ ਪਾ ਕੇ ਖੁਦਕੁਸ਼ੀ ਕਰ ਲਈ (Underage Loving Couple Commits Suicide)। ਇਹ ਘਟਨਾ ਕੋਲਹਾਪੁਰ ਜ਼ਿਲ੍ਹੇ ਦੇ ਸ਼ਿਰੋਲੀ ਪੁਲਾਚੀ ਦੀ ਹੈ। ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਦੋਵੇਂ ਨਾਬਾਲਿਗ ਸਨ। ਪਰਿਵਾਰ ਵਾਲੇ ਉਨ੍ਹਾਂ ਦਾ ਰਿਸ਼ਤੇ ਦਾ ਵਿਰੋਧ ਕਰ ਰਹੇ ਸਨ। ਆਤਮਹੱਤਿਆ ਕਰਨ ਤੋਂ ਪਹਿਲਾਂ ਦੋਵਾਂ ਨੇ 'ਪਿਆਰ ਕਰਨ ਟਾਇਮ ਜਾਤੀ ਧਰਮ ਨਾ ਦੇਖੋ, ਜਿਸ ਨਾਲ ਪਿਆਰ ਕਰੋ ਉਸ ਨਾਲ ਮਰਨ ਲਈ ਤਿਆਰ ਰਹੋ, ਪਿਆਰ ਕਰਦੇ ਸਮੇਂ ਜਾਤ-ਧਰਮ ਨੂੰ ਨਾ ਦੇਖੋ' ਦਾ ਸਟੇਟਸ ਪਾ ਰੱਖਿਆ ਸੀ।
ਹਟਕਣੰਗਲੇ ਤਾਲੁਕ ਦੇ ਸ਼ਿਰੋਲੀ ਪੁਲਾਚੀ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੂੰ ਉਸੇ ਇਲਾਕੇ ਦੀ ਇੱਕ ਲੜਕੀ ਨਾਲ ਪਿਆਰ ਸੀ। ਪਰ ਦੋਵਾਂ ਦੇ ਪਰਿਵਾਰਾਂ ਵੱਲੋਂ ਇਸ ਰਿਸ਼ਤੇ ਦਾ ਵਿਰੋਧ ਕੀਤਾ ਗਿਆ। ਇਸ ਵਿਰੋਧ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕਰ ਲਿਆ। ਸ਼ਨੀਵਾਰ ਸਵੇਰੇ ਕਰੀਬ 7:30 ਵਜੇ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੇਖਿਆ ਕਿ ਦੋਵਾਂ ਨੇ ਘਰ 'ਚ ਹੀ ਖੁਦਕੁਸ਼ੀ ਕਰ ਲਈ ਹੈ। ਦੋਵਾਂ ਨੂੰ ਤੁਰੰਤ ਸੀਪੀਆਰ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਡਾਕਟਰ ਨੇ ਦੱਸਿਆ ਕਿ ਦੋਵਾਂ ਦੀ ਇਲਾਜ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ।