ਵੇਲੋਰ: ਫਲਕਨੁਮਾ ਐਕਸਪ੍ਰੈਸ ਕਾਂਡ ਤੋਂ ਬਾਅਦ ਹੁਣ ਚੇਨਈ-ਬੈਂਗਲੁਰੂ ਐਕਸਪ੍ਰੈਸ ਟਰੇਨ ਇੰਜਣ ਤੋਂ ਧੂੰਏਂ ਨਿਕਲਣ ਕਾਰਣ ਇਸ ਨੂੰ ਅੱਧ ਵਿਚਾਲੇ ਹੀ ਰੋਕਣਾ ਪਿਆ। ਹਾਲਂਕਿ 12 ਮਿੰਟਾਂ ਬਾਅਦ ਰੇਲਗੱਡੀ ਰਵਾਨਾ ਹੋ ਗਈ ਕਿਉਂਕਿ ਰੇਲਵੇ ਕਰਮਚਾਰੀਆਂ ਦੁਆਰਾ ਇੰਜਣ ਦੀ ਮੁਰੰਮਤ ਕੀਤੀ ਗਈ ਸੀ। ਚੇਨਈ ਤੋਂ ਬੈਂਗਲੁਰੂ ਜਾਣ ਵਾਲੀ ਡਬਲ ਟਕਰ ਐਕਸਪ੍ਰੈਸ ਵਿੰਨਮਗਲਮ ਇਲਾਕੇ ਦੇ ਕੋਲ ਕਾਡਪੜੀ ਤੋਂ ਲੰਘ ਰਹੀ ਸੀ। ਫਿਰ ਅਚਾਨਕ ਸੀ6 ਦੇ ਡੱਬੇ ਵਿੱਚੋਂ ਬਹੁਤ ਸਾਰਾ ਧੂੰਆਂ ਨਿਕਲਿਆ।
ਤਾਮਿਲਨਾਡੂ 'ਚ ਚੇਨਈ-ਬੈਂਗਲੁਰੂ ਐਕਸਪ੍ਰੈਸ ਟਰੇਨ ਹੋਈ ਧੂੰਆਂ-ਧੂੰਆਂ, ਯਾਤਰੀਆਂ 'ਚ ਬਣਿਆ ਦਹਿਸ਼ਤ ਦਾ ਮਾਹੌਲ - ਡਬਲ ਡੇਕਰ ਰੇਲਗੱਡੀ
ਭਾਰਤ ਵਿੱਚ ਵਾਪਰੇ ਸਦੀ ਦੇ ਸਭ ਤੋਂ ਵੱਡੇ ਟ੍ਰੇਨ ਹਾਦਸੇ ਤੋਂ ਬਾਅਦ ਹੁਣ ਤਾਮਿਲਨਾਡੂ ਵਿੱਚ ਚੇਨਈ-ਬੈਂਗਲੁਰੂ ਐਕਸਪ੍ਰੈਸ ਟਰੇਨ ਅਚਾਨਕ ਧੂੰਆਂ-ਧੂੰਆਂ ਹੋ ਗਈ। ਇਸ ਤੋਂ ਮਗਰੋਂ ਟਰੇਨ ਵਿੱਚ ਸਵਾਰ ਯਾਤਰੀਆਂ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਮਗਰੋਂ ਰੇਲਵੇ ਮੁਲਜ਼ਮਾਂ ਨੇ ਕੁੱਝ ਮਿੰਟਾਂ ਵਿੱਚ ਹੀ ਰੇਲਗੱਡੀ ਦੀ ਮੁਰੰਮਤ ਕੀਤੀ। ਜਾਣਕਾਰੀ ਮੁਤਾਬਿਕ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਕੁੱਝ ਮਿੰਟ ਵਿੱਚ ਸਮੱਸਿਆ ਨੂੰ ਸੁਲਝਾਇਆ ਗਿਆ:ਦੱਸ ਦੇਈਏ ਕਿ ਚੇਨਈ ਤੋਂ ਬੈਂਗਲੁਰੂ ਜਾ ਰਹੀ ਡਬਲ ਡੇਕਰ ਐਕਸਪ੍ਰੈਸ ਵਿੰਨਮਗਲਮ ਇਲਾਕੇ ਦੇ ਕੋਲ ਕਡੱਪੜੀ ਤੋਂ ਲੰਘ ਰਹੀ ਸੀ। ਫਿਰ ਅਚਾਨਕ ਸੀ6 ਕੋਚ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਅਚਾਨਕ ਆਏ ਇਸ ਖਤਰੇ ਤੋਂ ਬਚਣ ਲਈ ਟਰੇਨ ਨੂੰ ਤੁਰੰਤ ਰੋਕ ਦਿੱਤਾ ਗਿਆ। ਚੱਲਦੀ ਟਰੇਨ ਵਿੱਚੋਂ ਧੂੰਆਂ ਨਿਕਲਦੇ ਹੀ ਟਰੇਨ ਵਿੱਚ ਸਵਾਰ ਯਾਤਰੀਆਂ ਅੰਦਰ ਹੜਕੰਪ ਮਚ ਗਿਆ। ਯਾਤਰੀ ਟਰੇਨ ਤੋਂ ਹੇਠਾਂ ਉਤਰਨ ਲੱਗੇ। ਰੇਲਵੇ ਮੁਲਾਜ਼ਮਾਂ ਨੇ ਦੱਸਿਆ ਕਿ ਬਰੇਕ ਰਿਪੇਅਰ ਨਾ ਹੋਣ ਕਾਰਨ ਧੂੰਆਂ ਨਿਕਲ ਰਿਹਾ ਸੀ। ਜਿਵੇਂ ਹੀ ਟਰੇਨ ਰੁਕੀ ਤਾਂ ਰੇਲਵੇ ਕਰਮਚਾਰੀਆਂ ਨੇ ਕੁੱਝ ਮਿੰਟਾਂ ਵਿੱਚ ਬ੍ਰੇਕਾਂ ਅੰਦਰ ਆਈ ਖਰਾਬੀ ਨੂੰ ਠੀਕ ਕਰ ਦਿੱਤਾ। ਠੀਕ 12 ਮਿੰਟ ਬਾਅਦ ਟਰੇਨ ਬੈਂਗਲੁਰੂ ਲਈ ਰਵਾਨਾ ਹੋ ਗਈ। ਇਸੇ ਕਾਰਨ ਅੱਜ ਚੇਨਈ-ਬੰਗਲੁਰੂ ਐਕਸਪ੍ਰੈਸ ਡਬਲ ਡੇਕਰ ਰੇਲਗੱਡੀ 12 ਮਿੰਟ ਦੇਰੀ ਨਾਲ ਚੱਲੀ।
- Chandrayaan-3 : 'ਅਸਫ਼ਲਤਾ ਆਧਾਰਿਤ ਦ੍ਰਿਸ਼ਟੀਕੋਣ' ਉਤੇ ਆਧਾਰਿਤ ਚੰਦਰਯਾਨ-3, ਜਾਣੋ ਕਿਉਂ ਫੇਲ੍ਹ ਹੋਇਆ ਸੀ ਪਿਛਲਾ ਮਿਸ਼ਨ...
- Weather Update: ਹੜ੍ਹ ਪ੍ਰਭਾਵਿਤ ਰਾਜਾਂ 'ਚ ਘਟੇਗੀ ਬਰਸਾਤ ! ਜਾਣੋ, IMD ਵੱਲੋਂ ਕੀ ਹੈ ਮੀਂਹ ਨੂੰ ਲੈ ਕੇ ਭਵਿੱਖਬਾਣੀ
- PM Modi France Tour: PM ਮੋਦੀ ਫਰਾਂਸ ਲਈ ਰਵਾਨਾ, ਬੈਸਟਿਲ ਡੇ ਸਮਾਰੋਹ 'ਚ ਹੋਣਗੇ ਮੁੱਖ ਮਹਿਮਾਨ
ਸਫਰ ਕਰ ਰਹੇ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ:ਇਸ ਦੇ ਨਾਲ ਹੀ ਘਟਨਾ ਬਾਰੇ ਰੇਲਵੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਟਰੇਨ ਦੇ ਬ੍ਰੇਕ ਫੇਲ ਹੋਣ ਕਾਰਨ ਧੂੰਆਂ ਨਿਕਲ ਰਿਹਾ ਹੈ। ਦੱਸਿਆ ਗਿਆ ਹੈ ਕਿ ਟਰੇਨ ਵਿੱਚ ਸਫਰ ਕਰ ਰਹੇ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਹਾਲ ਹੀ ਵਿੱਚ ਭਾਰਤ ਵਿੱਚ ਲਗਾਤਾਰ ਰੇਲ ਹਾਦਸੇ ਵਾਪਰ ਰਹੇ ਹਨ, ਚੱਲਦੀ ਰੇਲਗੱਡੀ ਵਿੱਚੋਂ ਧੂੰਆਂ ਨਿਕਲਣ ਅਤੇ ਰੇਲ ਅੱਧ ਵਿਚਾਲੇ ਰੁਕਣ ਦੀ ਘਟਨਾ ਨੇ ਕਾਫੀ ਹਲਚਲ ਮਚਾ ਦਿੱਤੀ ਹੈ।