ਅਮਰਾਵਤੀ: ਆਂਧਰ ਪ੍ਰਦੇਸ਼ ਦੇ ਸ਼੍ਰੀ ਹਰਿਕੋਟ ਤੋਂ ਇਸਰੋ ਪੀਐੱਸਐੱਲਵੀ-ਸੀ 51 ਨੂੰ ਲਾਂਚ ਕਰ ਇਤਿਹਾਸ ਰਚ ਦਿੱਤਾ ਹੈ। ਇਸਰੋ ਨੇ ਕਰੀਬ 25 ਘੰਟੇ ਪਹਿਲਾਂ ਇਸਦਾ ਕਾਉਂਟਡਾਉਨ ਸ਼ੁਰੂ ਕੀਤਾ ਸੀ। ਪੀਐੱਸਐੱਲਵੀ-ਸੀ 51 ਕਈ ਮਾਇਨਿਆਂ ’ਚ ਇਤਿਹਾਸਿਕ ਸ਼ੁਰੂਆਤ ਹੈ। ਇਸਦੇ ਸਫਲ ਲਾਂਚ ਤੋਂ ਬਾਅਦ ਇਸਰੋ ਮੁਖੀ ਸਿਵਨ ਨੇ ਕਿਹਾ ਹੈ ਕਿ ਬ੍ਰਾਜ਼ੀਲ ਦੇ ਦੁਆਰਾ ਡਿਜਾਇਨ ਅਤੇ ਇੰਟੀਗ੍ਰੇਟੇਡ ਪਹਿਲਾ ਉਪਗ੍ਰਹਿ ਦਾ ਸਫਲ ਸ਼ੁਰੂਆਤ ਕਰਨ ਤੇ ਇਸਰੋ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਬ੍ਰਾਜੀਲ ਦੀ ਟੀਮ ਨੂੰ ਮਿਸ਼ਨ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਉਪਗ੍ਰਹਿ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ ਉਨ੍ਹਾਂ ਨੇ ਉਪਗ੍ਰਹਿ ਦੇ ਭਵਿੱਖ ਨੂੰ ਲੈ ਕੇ ਵੀ ਸ਼ੁਭਕਾਮਨਾਵਾਂ ਦਿੱਤੀਆਂ।
ਬ੍ਰਾਜ਼ੀਲ ਇਸ ਉਪਗ੍ਰਹਿ ਤੇ ਕਰ ਰਿਹਾ ਸੀ ਲੰਬੇ ਸਮੇਂ ਤੋਂ ਕੰਮ
ਇਸ ਮੌਕੇ ਬ੍ਰਾਜ਼ੀਲ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਐੱਮਸੀ ਪੋਂਟੇਸ ਨੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਬ੍ਰਾਜ਼ੀਲ ਲੰਬੇ ਸਮੇਂ ਤੋਂ ਇਸ ਉਪਗ੍ਰਹਿ ਤੇ ਕੰਮ ਕਰ ਰਿਹਾ ਸੀ ਉਨ੍ਹਾਂ ਨੇ ਇਸਰੋ ਵਿਗਿਆਨੀਆਂ ਅਤੇ ਬ੍ਰਾਜ਼ੀਲ ਦੀ ਟੀਮ ਦੀ ਇਸ ਕੜੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦਾਦਿਨ ਬ੍ਰਾਜ਼ੀਲ ਦੀ ਉਪਗ੍ਰਹਿ ਇੰਡਸਟਰੀ ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਇਸਰੋ ਨਾਲ ਬ੍ਰਾਜ਼ੀਲ ਅੱਗੇ ਵੀ ਕੰਮ ਕਰਦਾ ਰਹੇਗਾ। ਸਾਬਕਾ ਪੁਲਾੜ ਯਾਤਰੀ ਰਹਿ ਚੁੱਕੇ ਪੋਂਟੇਸ ਨੇ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਅੱਜ ਜੋ ਵੀ ਕਰ ਰਹੇ ਹਨ ਇਸ ਕੜੀ ਚ ਅੱਜ ਦੀ ਸਫਲਤਾ ਦੋਹਾਂ ਦੇਸ਼ਾਂ ਦੀ ਸ਼ਾਂਝੇਦਾਰੀ ਨੂੰ ਹੋਰ ਵੀ ਮਜਬੂਤ ਕਰੇਗਾ। ਉਨ੍ਹਾਂ ਨੇ ਰਾਸ਼ਟਰਪਤੀ ਬੋਲਸੋਨਾਰੋ ਵੱਲੋਂ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਇਕੱਠੇ ਕੰਮ ਕਰੇਗਾ ਅਤੇ ਭਵਿੱਖ ਚ ਵੀ ਸਫਲਤਾ ਹਾਸਿਲ ਕਰਦੇ ਰਹਿਣਗੇ।