ਪੰਜਾਬ

punjab

ETV Bharat / bharat

ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਦੀ ਘਰ ਵਾਪਸੀ 'ਤੇ ਸਵਾਗਤ, ਨਵੀਨ ਦੀ ਲਾਸ਼ ਦੀ ਤਸਵੀਰ ਆਈ ਸਾਹਮਣੇ - Ukraine Russia crisis

ਯੂਕਰੇਨ 'ਤੇ ਰੂਸ ਦਾ ਹਮਲਾ ਲਗਾਤਾਰ 7ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਯੂਕਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ 'ਆਪ੍ਰੇਸ਼ਨ ਗੰਗਾ' 'ਚ ਹਵਾਈ ਸੈਨਾ ਵੀ ਸ਼ਾਮਲ ਹੋ ਗਈ ਹੈ। ਹਵਾਈ ਸੈਨਾ ਦੇ ਸੀ-17 ਦੇ ਦੋ ਟਰਾਂਸਪੋਰਟ ਜਹਾਜ਼ਾਂ ਨੇ ਬੁੱਧਵਾਰ ਸਵੇਰੇ ਹਿੰਡਨ ਏਅਰਬੇਸ ਤੋਂ ਉਡਾਣ ਭਰੀ।

Students Return to India from Ukraine
Students Return to India from Ukraine

By

Published : Mar 2, 2022, 11:21 AM IST

ਨਵੀਂ ਦਿੱਲੀ: ਯੂਕਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ 'ਆਪ੍ਰੇਸ਼ਨ ਗੰਗਾ' 'ਚ ਹਵਾਈ ਸੈਨਾ ਵੀ ਸ਼ਾਮਲ ਹੋ ਗਈ ਹੈ। ਹਵਾਈ ਸੈਨਾ ਦੇ ਸੀ-17 ਦੇ ਦੋ ਟਰਾਂਸਪੋਰਟ ਜਹਾਜ਼ਾਂ ਨੇ ਬੁੱਧਵਾਰ ਸਵੇਰੇ ਹਿੰਡਨ ਏਅਰਬੇਸ ਤੋਂ ਉਡਾਣ ਭਰੀ ਹੈ। ਇਸ ਦੌਰਾਨ, ਟੈਂਟ, ਕੰਬਲ ਅਤੇ ਹੋਰ ਮਨੁੱਖੀ ਸਹਾਇਤਾ ਸਮੱਗਰੀ ਲੈ ਕੇ ਹਵਾਈ ਸੈਨਾ ਦਾ ਇੱਕ ਹੋਰ ਜਹਾਜ਼ ਹਿੰਡਨ ਏਅਰਬੇਸ ਤੋਂ ਰਵਾਨਾ ਹੋਣ ਵਾਲਾ ਹੈ।

ਭਾਰਤੀ ਤਿਰੰਗਾ ਬਣ ਰਿਹੈ ਸਹਾਰਾ

ਯੂਕਰੇਨ ਤੋਂ ਭੱਜੇ ਪਾਕਿਸਤਾਨੀ, ਤੁਰਕੀ ਵਿਦਿਆਰਥੀਆਂ ਦੇ ਬਚਾਅ ਲਈ ਭਾਰਤੀ ਤਿਰੰਗਾ ਆਇਆ।

ਧੰਨਵਾਦ ANI

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕੀਤਾ ਸਵਾਗਤ

ਘਰ ਵਾਪਸ ਸਵਾਗਤ ਹੈ! ਤੁਹਾਡੇ ਪਰਿਵਾਰ ਸਾਹਾਂ ਨਾਲ ਉਡੀਕ ਕਰ ਰਹੇ ਹਨ। ਤੁਸੀਂ ਮਿਸਾਲੀ ਹਿੰਮਤ ਦਿਖਾਈ ਹੈ...ਫਲਾਈਟ ਚਾਲਕ ਦਲ ਦਾ ਵੀ ਧੰਨਵਾਦ...: ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਜੰਗ ਤੋਂ ਪੀੜਤ ਵਿਦਿਆਰਥੀਆਂ ਦਾ ਵਾਪਸੀ 'ਤੇ ਸਵਾਗਤ ਕੀਤਾ।

ਮੰਨਿਆ ਜਾ ਰਿਹਾ ਹੈ ਕਿ ਇਸਦੀ ਪਹਿਲੀ ਉਡਾਣ ਵਿੱਚ ਬੁੱਧਵਾਰ ਸ਼ਾਮ ਤੱਕ 400 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਏਅਰਲਿਫਟ ਕਰਕੇ ਭਾਰਤ ਲਿਆਂਦਾ ਜਾ ਸਕਦਾ ਹੈ। ਇਸ ਦੌਰਾਨ ਭਾਰਤੀਆਂ ਨੂੰ ਲੈ ਕੇ ਇਕ ਹੋਰ ਫਲਾਈਟ ਦਿੱਲੀ ਪਹੁੰਚ ਗਈ ਹੈ।

ਧੰਨਵਾਦ ANI

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਹਵਾਈ ਅੱਡੇ ’ਤੇ ਪਹੁੰਚੇ

ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ, "ਲਗਭਗ 220 ਵਿਦਿਆਰਥੀ ਇਸਤਾਂਬੁਲ ਰਾਹੀਂ ਪਹੁੰਚੇ। ਮੈਂ ਇੱਕ ਕੁੜੀ ਨੂੰ ਰਾਜ ਦੇ ਹਿਸਾਬ ਨਾਲ ਪੁੱਛਿਆ ਕਿ ਉਹ ਕਿੱਥੋਂ ਦੀ ਹੈ, ਪਰ ਉਸ ਨੇ ਜਵਾਬ ਦਿੱਤਾ, "ਮੈਂ ਭਾਰਤ ਤੋਂ ਹਾਂ।"

ਧੰਨਵਾਦ ANI

ਉਹ ਅਜੇ ਵੀ ਵਿਸ਼ਵਾਸ ਨਹੀਂ ਕਰ ਸਕਦੇ ਕਿ ਤਣਾਅ ਕਾਰਨ ਉਹ ਭਾਰਤ ਵਾਪਸ ਆ ਗਏ ਹਨ। ਅਸੀਂ ਯਕੀਨੀ ਬਣਾਇਆ ਕਿ ਉਹ ਆਪਣੇ ਮਾਪਿਆਂ ਨਾਲ ਗੱਲ ਕਰਨਗੇ।"

ਘਰ ਵਾਪਸੀ ਉੱਤੇ ਖੁਸ਼ ਵਿਦਿਆਰਥੀ

ਯੂਕਰੇਨ ਤੋਂ ਵਾਪਸੀ ਕਰਨ ਉੱਤੇ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ," ਮੈਂ ਭਾਰਤ ਵਾਪਸ ਆ ਕੇ ਖੁਸ਼ ਹਾਂ। ਮੈਨੂੰ ਉਮੀਦ ਹੈ ਕਿ ਹੋਰ ਭਾਰਤੀਆਂ ਨੂੰ ਵੀ ਜਲਦੀ ਹੀ ਕੱਢ ਲਿਆ ਜਾਵੇਗਾ। ਓਪਰੇਸ਼ਨ ਗੰਗਾ ਅਸਲ ਵਿੱਚ ਮਦਦਗਾਰ ਹੈ। ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹਾਂ।"

ਧੰਨਵਾਦ ANI

ਨਵੀਨ ਦੀ ਲਾਸ਼ ਦੀ ਤਸਵੀਰ

ਬੀਤੇ ਦਿਨ ਮੰਗਲਵਾਰ ਨੂੰ ਯੂਕਰੇਨ ਵਿੱਚ ਕਰਨਾਟਕ ਦੇ ਰਹਿਣ ਵਾਲੇ ਵਿਦਿਆਰਥੀ ਨਵੀਨ ਦੀ ਲਾਸ਼ ਦੀ ਤਸਵੀਰ ਵੀ ਸਾਹਮਣੇ ਆਈ ਹੈ। ਜਲਦ ਹੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇਗਾ।

Students Return to India from Ukraine

ਕੁੱਲ 46 ਉਡਾਣਾਂ ਭੇਜੀਆਂ ਜਾਣਗੀਆਂ

ਵਿਦੇਸ਼ ਮੰਤਰਾਲੇ ਦੇ ਅਨੁਸਾਰ, 8 ਮਾਰਚ ਤੱਕ, ਬੁਡਾਪੇਸਟ, ਬੁਖਾਰੇਸਟ ਅਤੇ ਹੋਰ ਸਥਾਨਾਂ ਲਈ ਕੁੱਲ 46 ਉਡਾਣਾਂ ਭੇਜੀਆਂ ਜਾਣਗੀਆਂ। ਕੁੱਲ 29 ਉਡਾਣਾਂ ਬੁਖਾਰੇਸਟ, ਰੋਮਾਨੀਆ ਲਈ ਜਾਣਗੀਆਂ। ਇਨ੍ਹਾਂ 'ਚੋਂ 13 ਏਅਰ ਇੰਡੀਆ ਦੀਆਂ, 8 ਏਅਰ ਇੰਡੀਆ ਐਕਸਪ੍ਰੈਸ ਦੀਆਂ, 5 ਇੰਡੀਗੋ ਦੀਆਂ, 2 ਸਪਾਈਸਜੈੱਟ ਦੀ ਅਤੇ ਇਕ ਇੰਡੀਅਨ ਏਅਰਫੋਰਸ ਦੀ ਹੋਵੇਗੀ।ਜਿੱਥੇ 10 ਫਲਾਈਟਾਂ ਬੁਡਾਪੇਸਟ ਲਈ ਜਾਣਗੀਆਂ।

ਇਨ੍ਹਾਂ 'ਚੋਂ 7 ਇੰਡੀਗੋ, 2 ਏਅਰ ਇੰਡੀਆ ਅਤੇ ਇਕ ਸਪਾਈਸਜੈੱਟ ਦੀ ਉਡਾਣ ਹੋਵੇਗੀ। ਇੰਡੀਗੋ ਦੀਆਂ ਪੋਲੈਂਡ ਵਿੱਚ 6 ਉਡਾਣਾਂ, ਕੋਸੀਸ ਵਿੱਚ ਸਪਾਈਸਜੈੱਟ ਦੀ ਇੱਕ ਉਡਾਣ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦੀ ਉਡਾਣ ਦੀ ਸਮਰੱਥਾ 250 ਯਾਤਰੀਆਂ ਦੀ ਹੈ। ਜਦੋਂ ਕਿ ਏਅਰ ਇੰਡੀਆ ਐਕਸਪ੍ਰੈਸ ਦੀ ਸਮਰੱਥਾ 180, ਇੰਡੀਗੋ 216 ਅਤੇ ਸਪਾਈਸ ਜੈਟ ਦੀ ਸਮਰੱਥਾ 180 ਹੈ।

ABOUT THE AUTHOR

...view details