ਬੂੰਦੀ/ ਰਾਜਸਥਾਨ: ਬੂੰਦੀ ਜ਼ਿਲ੍ਹੇ ਦੇ ਸਦਰ ਥਾਣਾ ਖੇਤਰ 'ਚ ਆਵਾਰਾ ਕੁੱਤਿਆਂ ਨੇ 12 ਸਾਲਾ ਲੜਕੇ 'ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਉਸ ਬੱਚੇ ਦੀ ਮੌਤ ਹੋ ਗਈ। ਘਟਨਾ ਪਿੰਡ ਤੋਂ ਥੋੜ੍ਹੀ ਦੂਰੀ 'ਤੇ ਵਾਪਰੀ। ਇਸ ਕਾਰਨ ਮੌਕੇ ’ਤੇ ਕੋਈ ਵੀ ਦਖ਼ਲ ਦੇਣ ਲਈ ਮੌਜੂਦ ਨਹੀਂ ਸੀ। ਅਜਿਹੇ 'ਚ ਆਵਾਰਾ ਕੁੱਤੇ ਕਾਫੀ ਦੇਰ ਤੱਕ ਬੱਚੇ 'ਤੇ ਹਮਲਾ ਕਰਦੇ ਰਹੇ। ਬਾਅਦ ਵਿਚ ਜਦੋਂ ਪਿੰਡ ਵਾਸੀ ਉਥੋਂ ਲੰਘੇ ਤਾਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ। ਇਸ ਤੋਂ ਬਾਅਦ ਪਿੰਡ ਵਾਸੀ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲੈ ਗਏ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
Stray Dog Killed Child: ਬੂੰਦੀ 'ਚ ਆਵਾਰਾ ਕੁੱਤਿਆਂ ਨੇ 12 ਸਾਲਾ ਲੜਕੇ ਨੂੰ ਉਤਾਰਿਆ ਮੌਤ ਦੇ ਘਾਟ - ਅਰਵਿੰਦ ਭਾਰਦਵਾਜ
ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਵਿੱਚ ਆਵਾਰਾ ਕੁੱਤਿਆਂ ਨੇ ਇੱਕ ਲੜਕੇ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। ਜ਼ਖਮੀ ਬੱਚੇ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਪਿੰਡ ਤੋਂ ਥੋੜੀ ਦੂਰ ਵਾਪਰੀ, ਜਿਸ ਦਾ ਪਿੰਡ ਵਾਸੀਆਂ ਨੂੰ ਦੇਰ ਨਾਲ ਪਤਾ ਲੱਗਾ ਅਤੇ ਉਦੋਂ ਤੱਕ ਕੁੱਤੇ ਲੜਕੇ ਨੂੰ ਰਗੜਦੇ ਰਹੇ।
![Stray Dog Killed Child: ਬੂੰਦੀ 'ਚ ਆਵਾਰਾ ਕੁੱਤਿਆਂ ਨੇ 12 ਸਾਲਾ ਲੜਕੇ ਨੂੰ ਉਤਾਰਿਆ ਮੌਤ ਦੇ ਘਾਟ Stray Dog Killed Child](https://etvbharatimages.akamaized.net/etvbharat/prod-images/09-07-2023/1200-675-18954167-thumbnail-16x9-kpo.jpg)
ਲੜਕੇ ਨੂੰ ਬੁਰੀ ਤਰ੍ਹਾਂ ਨੋਚਿਆ : ਸਦਰ ਥਾਣੇ ਦੇ ਅਧਿਕਾਰੀ ਅਰਵਿੰਦ ਭਾਰਦਵਾਜ ਨੇ ਦੱਸਿਆ ਕਿ ਮ੍ਰਿਤਕ ਲੜਕਾ 12 ਸਾਲਾ ਮੰਗੀਲਾਲ ਪੁੱਤਰ ਭੋਜਰਾਜ ਗੁਰਜਰ ਵਾਸੀ ਤਿਖਬਰਦਾ ਹੈ। ਮੰਗੀਲਾਲ ਅੱਜ ਸਵੇਰੇ 6 ਵਜੇ ਬੱਚਾ ਆਪਣੇ ਘਰ ਤੋਂ ਖੇਤ ਨੂੰ ਜਾ ਰਿਹਾ ਸੀ। ਇਸ ਦੌਰਾਨ ਤਿੰਨ ਆਵਾਰਾ ਕੁੱਤਿਆਂ ਨੇ ਉਸ ਦਾ ਪਿੱਛਾ ਕੀਤਾ। ਮੰਗੀਲਾਲ ਨੇ ਕੁੱਤਿਆਂ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕਿਆ। ਉਸ ਦੇ ਪੂਰੇ ਸਰੀਰ 'ਤੇ ਕੁੱਤੇ ਦੇ ਕੱਟਣ ਦੇ ਨਿਸ਼ਾਨ ਮਿਲੇ ਹਨ। ਇਸ ਕਾਰਨ ਉਹ ਮੌਕੇ 'ਤੇ ਹੀ ਬੇਹੋਸ਼ ਹੋ ਗਿਆ। ਇਸ ਦੇ ਬਾਵਜੂਦ ਕੁੱਤੇ ਉਸ 'ਤੇ ਹਮਲਾ ਕਰਦੇ ਰਹੇ। ਇਨ੍ਹਾਂ ਕੁੱਤਿਆਂ ਨੇ ਉਸ ਨੂੰ ਉਦੋਂ ਤੱਕ ਨਹੀਂ ਛੱਡਿਆ ਜਦੋਂ ਤੱਕ ਬੱਚਾ ਅੱਧ-ਮਰਿਆ ਨਹੀਂ।
ਹਸਪਤਾਲ ਵਿੱਚ ਇਲਾਜ ਦੌਰਾਨ ਤੋੜਿਆ ਦਮ :ਬਾਅਦ ਵਿੱਚ ਉੱਥੋਂ ਲੰਘ ਰਹੇ ਇੱਕ ਪਿੰਡ ਵਾਸੀ ਨੇ ਉਸ ਨੂੰ ਕੁੱਤਿਆਂ ਦੇ ਚੁੰਗਲ ਵਿੱਚੋਂ ਛੁਡਵਾਇਆ। ਇਸ ਦੇ ਨਾਲ ਹੀ ਉਸ ਪਿੰਡ ਵਾਸੀ ਨੇ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਉਹ ਬੱਚੇ ਨੂੰ ਹਸਪਤਾਲ ਲੈ ਗਏ। ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮੰਗੀਲਾਲ ਦੇ ਸਿਰ, ਬਾਹਾਂ ਅਤੇ ਲੱਤਾਂ 'ਤੇ 30 ਤੋਂ 40 ਦੇ ਕਰੀਬ ਜ਼ਖ਼ਮ ਸਨ। ਕੁੱਤਿਆਂ ਨੇ ਉਸ ਨੂੰ ਥਾਂ-ਥਾਂ ਤੋਂ ਪਾੜ ਦਿੱਤਾ ਸੀ। ਬੱਚੇ ਦੇ ਹਸਪਤਾਲ ਪਹੁੰਚਣ 'ਤੇ ਸਾਨੂੰ ਘਟਨਾ ਦੀ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਪੁਲਿਸ ਜ਼ਿਲ੍ਹਾ ਹਸਪਤਾਲ ਪਹੁੰਚੀ। ਜਿੱਥੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ। ਇਸ ਦੇ ਨਾਲ ਹੀ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।