ਝਾਰਖੰਡ: ਅੱਜ ਦੇ ਦੌਰ ਵਿੱਚ ਲੋਕ ਨੌਕਰੀਆਂ ਲਈ ਭਟਕ ਰਹੇ ਹਨ ਪਰ ਜੇ ਕੋਈ ਨੌਜਵਾਨ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਖੇਤੀਬਾੜੀ ਸ਼ੁਰੂ ਕਰ ਦੇਵੇ ਤਾਂ ਇਸ ਨੂੰ ਕੀ ਕਹਾਂਗੇ। ਹਜ਼ਾਰੀਬਾਗ ਦੇ ਅਮਰਨਾਥ ਦਾਸ ਨੇ ਬੀ.ਆਈ.ਟੀ. ਮੇਸਰਾ ਤੋਂ ਸਿਵਲ ਇੰਜੀਨੀਅਰਿੰਗ ਕਰਨ ਤੋਂ ਬਾਅਦ 14 ਸਾਲਾਂ ਲਈ ਨਾਮਵਰ ਕੰਪਨੀਆਂ ਵਿੱਚ ਕੰਮ ਕੀਤਾ ਪਰ ਉਨ੍ਹਾਂ ਦਾ ਮਿੱਟੀ ਨਾਲ ਲਗਾਵ ਉਨ੍ਹਾਂ ਨੂੰ ਮੁੜ ਪਿੰਡ ਖਿੱਚ ਲਿਆਇਆ। ਇੱਥੇ ਉਨ੍ਹਾਂ ਕਿਸਾਨਾਂ ਦੀ ਮਦਦ ਕਰਨ ਦਾ ਸੋਚਿਆ ਅਤੇ ਸੌਇਲ ਲੈਸ ਤਕਨਾਲੋਜੀ ਦੇ ਅਧਾਰਤ ਇੱਕ ਪੌਲੀਹਾਊਸ ਬਣਾਇਆ।
ਅਮਰਨਾਥ ਦਾਸ ਨੇ ਇੱਕ ਸਿਵਲ ਇੰਜੀਨੀਅਰ ਹਨ ਅਤੇ ਉਨ੍ਹਾਂ ਬੀ.ਆਈ.ਟੀ. ਮੇਸਰਾ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਸੇਂਟ ਜ਼ੇਵੀਅਰ ਦੇ ਹਜ਼ਾਰੀਬਾਗ ਵਿੱਚ ਵੀ ਪੜ੍ਹਾਈ ਕੀਤੀ ਹੈ ਅਤੇ ਉਨ੍ਹਾਂ ਸੌਇਲ ਲੈਸ ਤਕਨਾਲੋਜੀ 'ਤੇ ਇੱਕ ਪੌਲੀਹਾਉਸ ਪ੍ਰੋਜੈਕਟ ਸ਼ੁਰੂ ਕੀਤਾ। ਇਸ ਤਕਨੀਕ 'ਚ ਬੀਜ ਦੀ ਪਨੀਰੀ ਬਿਨਾਂ ਮਿੱਟੀ ਤੋਂ ਤਿਆਰ ਕਰਕੇ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ।
ਅਮਰਨਾਥ ਨੇ ਮਿੱਟੀ ਦੀ ਬਜਾਏ ਕੋਕੋ ਪਿਟ ਦੀ ਵਰਤੋਂ ਕੀਤੀ, ਜਿਸ ਕਾਰਨ 90% ਤੋਂ ਵੱਧ ਬੀਜ ਪੌਦੇ ਵਿੱਚ ਬਦਲਣਾ ਸ਼ੁਰੂ ਹੋਣ ਲੱਗੇ। ਇਸ ਤਕਨਾਲੋਜੀ ਦੇ ਕਾਰਨ, ਪੌਦਾ ਵਾਇਰਸ ਅਤੇ ਬੈਕਟੀਰੀਆ ਮੁਕਤ ਰਹਿੰਦਾ ਹੈ, ਜੋ ਕਿ ਕਿਸਾਨਾਂ ਨੂੰ ਵਧੀਆ ਝਾੜ ਦਿੰਦਾ ਹੈ।
ਕਿਸਾਨ ਰੋਹਿਤ ਕੁਮਾਰ ਦੱਸਦੇ ਹਨ ਕਿ ਉਹ ਆਪਣੀ ਜ਼ਮੀਨ 'ਤੇ ਪਨੀਰੀ ਬੀਜਕੇ ਖੇਤੀ ਕਰਦੇ ਸੀ ਪਰ ਇਸ ਵਿੱਚ ਸਿਰਫ ਪੰਜਾਹ ਫੀਸਦੀ ਹੀ ਜਰਮੀਨੇਸ਼ਨ ਹੋ ਪਾਉਂਦਾ ਸੀ। ਉਸ ਤੋਂ ਬਾਅਦ ਵੀ 20 ਫੀਸਦੀ ਨੁਕਸਾਨ ਹੁੰਦਾ ਸੀ। ਪਰ ਪੌਲੀਹਾਊਸ ਦੀ ਪਨੀਰੀ ਦਾ 90 ਫੀਸਦੀ ਜਰਮੀਨੇਸ਼ਨ ਹੁੰਦਾ ਹੈ ਅਤੇ 25 ਫੀਸਦੀ ਪੌਦੇ ਸੁਰੱਖਿਅਤ ਰਹਿੰਦੇ ਹਨ।