ਬੰਗਾਲ: ਚਾਹੇ ਅਸਲੀ ਰਸਗੁੱਲਾ ਹੋਵੇ ਜਾਂ ਉਤੇਜਕ ਸੀਤਾਭੋਗ ਅਤੇ ਮੀਹੀਦਾਨਾ, ਬੰਗਾਲ ਦੀ ਧਰਤੀ ਦੀ ਮਿਠਾਸ ਦਿਲ ਨੂੰ ਛੂਹ ਲੈਂਦੀ ਹੈ। ਇਸਦੇ ਨਾਲ ਮਠਿਆਈ ਦੀ ਥਾਲੀ 'ਚ ਜੋ ਚੀਜ਼ ਪਰੋਸੀ ਜਾਂਦੀ ਹੈ ਉਹ ਬਾਬਰਸ਼ਾ ਹੈ। ਪਰ ਜਿਹੜੇ ਲੋਕ ਖੀਰਪਈ ਨਹੀਂ ਗਏ ਹਨ, ਉਨ੍ਹਾਂ ਨੂੰ ਇਸ ਮਠਿਆਈ ਬਾਰੇ ਕਿਵੇਂ ਪਤਾ ਹੋਵੇਗਾ? ਆਓ, ਅਸੀਂ ਤੁਹਾਨੂੰ ਬਾਬਰਸ਼ਾ ਦੀ ਧਰਤੀ 'ਤੇ ਲੈ ਚੱਲਦੇ ਹਾਂ ਅਤੇ ਕੁੱਝ ਮਿਠਾਸ ਮਹਿਸੂਸ ਕਰਾਉਂਦੇ ਹਾਂ।
ਮਠਿਆਈ ਦੀ ਦੁਕਾਨ ਦਾ ਮਾਲਕ ਵੀ ਬਹੁਤ ਦਿਲਚਸਪ ਅਤੇ ਧਿਆਨ ਨਾਲ ਬਾਬਰਸ਼ਾ ਨੂੰ ਤਿਆਰ ਕਰਦੇ ਹਨ। ਆਓ ਜਾਣਦੇ ਹਾਂ ਕਿਵੇਂ ਬਣਦਾ ਹੈ ਬਾਬਰਸ਼ਾ? ਬਾਬਰਸ਼ਾ ਮੁੱਖ ਤੌਰ 'ਤੇ ਡਾਲਡਾ, ਆਟਾ, ਦੁੱਧ, ਘਿਓ, ਪਾਣੀ, ਖੰਡ ਦੀ ਚਾਸ਼ਨੀ ਅਤੇ ਸ਼ਹਿਦ ਨਾਲ ਮਿਲਕੇ ਬਣਾਈ ਜਾਂਦੀ ਹੈ। ਪਹਿਲਾਂ, ਡਾਲਡਾ ਅਤੇ ਆਟਾ ਗੁੰਨਿਆ ਜਾਂਦਾ ਹੈ। ਫਿਰ ਇਸ 'ਚ ਪਾਣੀ ਅਤੇ ਦੁੱਧ ਮਿਲਾਇਆ ਜਾਂਦਾ ਹੈ। ਜਦੋਂ ਮਿਸ਼ਰਣ ਤਿਆਰ ਹੋ ਜਾਵੇ, ਤਾਂ ਇਸ ਮਗਰੋਂ ਇਸ ਨੂੰ ਟੁਕੜਿਆਂ ਵਿੱਚ ਕੱਟ ਕੇ ਹੋਲੀ-ਹੋਲੀ ਘਿਓ ਵਿੱਚ ਪਾਇਆ ਜਾਂਦਾ ਹੈ। ਆਖਿਰ ਵਿੱਚ, ਤਲੇ ਹੋਏ ਟੁਕੜੇ ਸ਼ਹਿਦ ਜਾਂ ਚੀਨੀ ਦੀ ਚਾਸ਼ਨੀ ਵਿੱਚ ਪਾਏ ਜਾਂਦੇ ਹਨ।
ਬਾਬਰਸ਼ਾ ਦੇ ਵਿਕਾਸ ਦੇ ਬਾਰੇ ਬਹੁਤ ਸਾਰੀਆਂ ਕਹਾਣੀਆਂ ਮਸ਼ਹੂਰ ਹਨ। ਕੁੱਝ ਇਤਿਹਾਸਕਾਰਾਂ ਦਾ ਕਹਿਣਾ ਹੈ ਮਠਿਆਈ ਦਾ ਨਾਮ ਇੱਕ ਅੰਗਰੇਜ਼ੀ ਅਧਿਕਾਰੀ ਐਡਵਰਡ ਬਾਬਰ ਦੇ ਨਾਮ 'ਤੇ ਰੱਖਿਆ ਗਿਆ ਸੀ। ਬਾਕੀ ਲੋਕ ਕਹਿੰਦੇ ਹਨ ਕਿ ਬਾਬਰ ਨਾਮ ਮੁਗਲ ਬਾਦਸ਼ਾਹ ਬਾਬਰ ਤੋਂ ਲਿਆ ਗਿਆ ਹੈ।
ਮਠਿਆਈ ਦੁਕਾਨ ਦਾ ਮਾਲਕ ਅਸ਼ੋਕ ਵਿਸ਼ਵਾਸ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਅਤੇ ਦਾਦਾ ਜੀ ਇਸ ਕਾਰੋਬਾਰ ਵਿੱਚ ਸਨ। ਉਹ ਬਾਬਰਸ਼ਾ ਬਣਾ ਕੇ ਵੇਚਦੇ ਸਨ। ਪਰ ਇਸ ਮਠਿਆਈ ਦੇ ਨਾਮ ਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਹਨ। ਕੁੱਝ ਇਤਿਹਾਸਕਾਰ ਕਹਿੰਦੇ ਹਨ ਕਿ ਬਾਦਸ਼ਾਹ ਬਾਬਰ ਦੇ ਕਰਨਲ ਨੇ ਇਥੇ ਡੇਰਾ ਲਾਇਆ ਹੋਇਆ ਸੀ ਅਤੇ ਇਥੇ ਹੀ ਰੁਕਿਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਮਠਿਆਈ ਨੂੰ ਪਹਿਲਾਂ ਘਿਓ ਅਤੇ ਸ਼ਹਿਦ ਨਾਲ ਬਣਾਈ ਜਾਂਦੀ ਸੀ ਅਤੇ ਕਰਨਲ ਨੂੰ ਸਾਲ ਦੇ ਪੱਤਿਆਂ ਤੋਂ ਬਣੀ ਟੋਕਰੀ ਵਿੱਚ ਭੇਂਟ ਕੀਤੀ ਜਾਂਦੀ ਸੀ।