ਪੰਜਾਬ

punjab

ETV Bharat / bharat

ਬੰਗਾਲ ’ਚ ਪੱਥਰਬਾਜ਼ੀ: ਸ਼ਿਬਾਜੀ, ਸ਼ੁਵੇਂਦੂ, ਸ਼ੰਕਦੇਵ ਤਿੰਨੋਂ ਭਾਜਪਾ ਨੇਤਾ ਜ਼ਖਮੀ, TMC ’ਤੇ ਲੱਗਿਆ ਇਲਜ਼ਾਮ - ਪੱਛਮ ਬੰਗਾਲ

ਪੱਛਮ ਬੰਗਾਲ ’ਚ ਕੋਲਕਾਤਾ ਦੇ ਫੂਲਬਾਗਾਨ ਚ ਭਾਰਤੀ ਜਨਤਾ ਪਾਰਟੀ ਨੇਤਾ ਸ਼ੁਭੇਂਦੂ ਅਧਿਕਾਰੀ, ਸ਼ਿਵਾਜੀ ਸਿਨਹਾ ਰਾਏ, ਸ਼ੰਕਦੇਬ ਪਾਂਡਾ ਤੇ ਕੁਝ ਲੋਕਾਂ ਨੇ ਬੁੱਧਵਾਰ ਦੀ ਦੇਰ ਰਾਤ ਹਮਲਾ ਅਤੇ ਪਥਰਾਅ ਕਰ ਦਿੱਤਾ। ਇਸ ’ਚ ਭਾਜਪਾ ਨਾਰਥ ਕੋਲਕਾਤਾ ਦੇ ਜਿਲ੍ਹਾ ਪ੍ਰਧਾਨ ਸ਼ਿਬਾਜੀ ਸਿੰਘ ਰਾਏ ਗੰਭੀਰ ਤੌਰ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਸ਼ੁਭੇਂਦੂ ਅਤੇ ਸ਼ੰਕਦੇਬ ਨੂੰ ਵੀ ਸੱਟਾਂ ਆਈਆਂ ਹਨ।

ਤਸਵੀਰ
ਤਸਵੀਰ

By

Published : Feb 18, 2021, 12:16 PM IST

ਕੋਲਕਾਤਾ: ਪੱਛਮ ਬੰਗਾਲ ’ਚ ਕੋਲਕਾਤਾ ਦੇ ਫੂਲਬਾਗਾਨ ਚ ਭਾਰਤੀ ਜਨਤਾ ਪਾਰਟੀ ਨੇਤਾ ਸ਼ੁਭੇਂਦੂ ਅਧਿਕਾਰੀ, ਸ਼ਿਵਾਜੀ ਸਿਨਹਾ ਰਾਏ, ਸ਼ੰਕਦੇਬ ਪਾਂਡਾ ਤੇ ਕੁਝ ਲੋਕਾਂ ਨੇ ਬੁੱਧਵਾਰ ਦੀ ਦੇਰ ਰਾਤ ਹਮਲਾ ਅਤੇ ਪਥਰਾਅ ਕਰ ਦਿੱਤਾ। ਇਸ ’ਚ ਭਾਜਪਾ ਨਾਰਥ ਕੋਲਕਾਤਾ ਦੇ ਜਿਲ੍ਹਾ ਪ੍ਰਧਾਨ ਸ਼ਿਬਾਜੀ ਸਿੰਘ ਰਾਏ ਗੰਭੀਰ ਤੌਰ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਸ਼ੁਭੇਂਦੂ ਅਤੇ ਸ਼ੰਕਦੇਬ ਨੂੰ ਵੀ ਸੱਟਾਂ ਆਈਆਂ ਹਨ। ਜਾਣਕਾਰੀ ਮੁਤਾਬਿਕ ਜਦੋ ਭਾਜਪਾ ਜ਼ਿਲ੍ਹਾ ਪ੍ਰਧਾਨ ਸ਼ਿਬਾਜੀ ਸਿਨਹਾ ਰਾਏ ਫੂਲ ਬਾਗਾਨ ਚ ਪਾਰਟੀ ਦੇ ਨੇਤਾਵਾਂ ਸਮੇਤ ਸ਼ੁਭੇਂਦੁ ਅਧਿਕਾਰੀ ਅਤੇ ਸ਼ੰਕਦੇਵ ਪਾਂਡਾ ਨਾਲ ਸੀ। ਇਸੇ ਦੌਰਾਨ ਉਨ੍ਹਾਂ ਤੇ ਹਮਲਾ ਹੋਇਆ. ਬੇਲਿਆਘਾਟਾ ’ਚ ਬੀਜੇਪੀ ਦਾ ਇਕ ਪ੍ਰੋਗਰਾਮ ਦੇ ਦੌਰਾਨ ਗੁੰਡਿਆ ਨੇ ਉਨ੍ਹਾਂ ਤੇ ਡੰਡਿਆ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ।

ਜ਼ਖਮੀਆਂ ਨੂੰ ਕਰਵਾਇਆ ਗਿਆ ਹਸਪਤਾਲ ਭਰਤੀ

ਦੱਸ ਦਈਏ ਕਿ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਬੀਜੇਪੀ ਮੁੱਖ ਸਕੱਤਰ ਕੈਲਾਸ਼ ਵਿਜੇਵਰਗੀਆ ਨੇ ਹਸਪਤਾਲ ਜਾਕੇ ਭਾਜਪਾ ਜਿਲ੍ਹਾ ਪ੍ਰਧਾਨ ਦਾ ਹਾਲ ਜਾਣਿਆ। ਜਾਣਕਾਰੀ ਮੁਤਾਬਿਕ ਇਸ ਘਟਨਾ ਦੇ ਲਈ ਟੀਐੱਮਸੀ ਨੂੰ ਜਿੰਮੇਦਾਰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਉਸਦੀ ਅਜੇ ਤੱਕ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ। ਭਾਜਪਾ ਆਈਟੀ ਸੈੱਲ ਪ੍ਰਮੁੱਖ ਅਮਿਤ ਮਾਲਵੀਅ ਨੇ ਵੀਡੀਓ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਮਮਤਾ ਬੈਨਰਜੀ ਬੰਗਾਲ ਲਈ ਇਕ ਤਬਾਹੀ ਹੈ ਅਤੇ ਉੱਥੇ ਕਾਨੂੰਨ ਵਿਵਸਥਾ ਵਰਗੀ ਕੋਈ ਚੀਜ਼ ਨਹੀਂ ਹੈ।

ਅਣਪਛਾਤਿਆਂ ਨੇ ਪਹਿਲਾਂ ਜਾਕਿਰ ਹੁਸੈਨ ’ਤੇ ਹੋਇਆ ਸੀ ਹਮਲਾ

ਕਾਬਿਲੇਗੌਰ ਹੈ ਕਿ ਇਹ ਕੋਈ ਪਹਿਲਾਂ ਹਮਲਾ ਨਹੀਂ ਹੈ। ਇਸ ਤੋਂ ਪਹਿਲਾ ਪੱਛਮ ਬੰਗਾਲ ਦੇ ਮੁਰਸ਼ੀਦਾਬਾਦ ਜਿਲ੍ਹੇ ਚ ਨਿਮੀਤਾ ਰੇਲਵੇ ਸਟੇਸ਼ਨ ਤੇ ਅਣਪਛਾਤੇ ਹਮਲਾਵਾਂ ਨੇ ਰਾਜ ਦੇ ਮੰਤਰੀ ਜਾਕਿਰ ਹੁਸੈਨ ਤੇ ਬੰਬ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਚ ਮੰਤਰੀ ਗੰਭੀਰ ਜ਼ਖਮੀ ਹੋ ਗਈ ਸੀ।

ABOUT THE AUTHOR

...view details