ਲਖਨਊ: ਝਾਂਸੀ ਵਿੱਚ ਹੋਏ ਐਨਕਾਓਟਰ ਵਿੱਚ ਅਤੀਕ ਅਹਿਮਦ ਦੇ ਪੁੱਤਰ ਅਸਦ ਅਹਿਮਦ ਦੇ ਨਾਲ ਸ਼ੂਟਰ ਗੁਲਾਮ ਵੀ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਅਤੀਕ ਦੇ ਪੁਰਾਣੇ ਕਰੀਬੀ ਨੇ ਗੁਲਾਮ ਅਤੇ ਅਸਦ ਅਹਿਮਦ ਨੂੰ ਪਨਾਹ ਦਿੱਤੀ ਸੀ। ਇਸ ਦੌਰਾਨ ਪੁਲਿਸ ਦੇ ਹੱਥ ਅਸਦ ਦੇ ਦੋ ਮਦਦਗਾਰ ਲੱਗ ਗਏ। ਪੁੱਛਗਿੱਛ ਦੌਰਾਨ ਐਸਟੀਐਫ ਨੂੰ ਅਤੀਕ ਦੀ ਲੋਕੇਸ਼ਨ ਮਿਲੀ। ਝਾਂਸੀ ਵਿੱਚ ਐਨਕਾਓਟਰ ਤੋਂ ਪਹਿਲਾਂ ਪੁਲਿਸ ਨੇ ਗੁਲਾਮ ਅਤੇ ਅਸਦ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ। ਪੁਲਿਸ ਦਾ ਦਾਅਵਾ ਹੈ ਕਿ ਅਸਦ ਅਤੇ ਗੁਲਾਮ ਨੇ ਐਸਟੀਐਫ 'ਤੇ ਗੋਲੀਬਾਰੀ ਕਰ ਦਿੱਤੀ। ਜਵਾਬ ਵਿੱਚ ਹੋਈ ਫਾਇਰਿੰਗ 'ਚ ਦੋਵੇਂ ਮਾਰੇ ਗਏ।
STF ਨੇ ਅਸਦ ਕੋਲੋਂ ਇਹ ਚੀਜ਼ਾਂ ਕੀਤੀਆ ਬਰਾਮਦ: ਐਸਟੀਐਫ ਨੇ ਅਸਦ ਕੋਲੋਂ ਮੋਟਰਸਾਈਕਲ, ਵਿਦੇਸ਼ੀ ਹਥਿਆਰ, ਬੁਲਡੋਗ ਰਿਵਾਲਵਰ ਦੇ ਨਾਲ ਭਾਰੀ ਮਾਤਰਾ ਵਿੱਚ ਗੋਲੀਆ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਯੂਪੀ ਪੁਲਿਸ ਅਤੇ ਐਸਟੀਐਫ ਨੇ ਐਨਕਾਉਂਟਰ ਨਾਲ ਸਬੰਧਤ ਲਿੰਕ ਨਹੀਂ ਖੋਲ੍ਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਅਤੀਕ ਅਹਿਮਦ ਨੂੰ ਅਹਿਮਦਾਬਾਦ ਤੋਂ ਪ੍ਰਯਾਗਰਾਜ ਲਿਆਂਦਾ ਜਾ ਰਿਹਾ ਸੀ ਤਾਂ ਉਸ ਦੇ ਸਾਥੀ ਵੀ ਕਾਫਲੇ ਦੀ ਨਿਗਰਾਨੀ ਕਰ ਰਹੇ ਸੀ। ਅਸਦ ਅਹਿਮਦ ਵੀ ਆਪਣੇ ਪਿਤਾ ਦੀ ਸੁਰੱਖਿਆ ਲਈ ਝਾਂਸੀ ਆਇਆ ਸੀ।
ਅਤੀਕ ਦੇ ਕਾਰੋਬਾਰ ਦਾ ਵਾਰਸ ਸੀ ਅਸਦ:ਪ੍ਰਯਾਗਰਾਜ ਵਿੱਚ 24 ਫਰਵਰੀ ਨੂੰ ਉਮੇਸ਼ ਪਾਲ ਦੀ ਹੱਤਿਆ ਤੋਂ ਬਾਅਦ ਯੂਪੀ ਪੁਲਿਸ ਨੇ ਦੋਵਾਂ ਨੂੰ ਵਾਂਟਿਡ ਐਲਾਨ ਦਿੱਤਾ ਸੀ। ਅਸਦ ਅਤੇ ਗੁਲਾਮ 'ਤੇ 5-5 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। 24 ਫਰਵਰੀ ਨੂੰ ਉਮੇਸ਼ ਪਾਲ ਦੇ ਕਤਲ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਸੀ। ਉਮੇਸ਼ ਪਾਲ ਕਤਲ ਕਾਂਡ ਨਾਲ ਸਬੰਧਤ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ ਇਹ ਪਤਾ ਚਲਿਆ ਸੀ ਕਿ ਇਸ ਘਟਨਾ ਵਿੱਚ ਅਤੀਕ ਦਾ ਪੁੱਤਰ ਅਸਦ ਵੀ ਸ਼ਾਮਲ ਹੈ। ਘਟਨਾ ਤੋਂ ਬਾਅਦ ਗੱਡੀ ਅਤੇ ਕੱਪੜੇ ਬਦਲ ਕੇ ਅਸਦ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਅਤੀਕ ਅਹਿਮਦ ਦੇ ਸਾਬਰਮਤੀ ਜੇਲ 'ਚ ਸ਼ਿਫਟ ਹੋਣ ਤੋਂ ਬਾਅਦ ਸ਼ਾਇਸਤਾ ਪਰਵੀਨ ਅਤੇ ਅਸਦ ਹੀ ਫਿਰੌਤੀ ਅਤੇ ਰੰਗਦਾਰੀ ਦਾ ਕਾਰੋਬਾਰ ਚਲਾ ਰਹੇ ਸੀ। ਜਾਂਚ ਦੌਰਾਨ ਐਸਟੀਐਫ ਨੇ ਇੱਕ ਵਟਸਐਪ ਗਰੁੱਪ ਦਾ ਪਤਾ ਲਗਾਇਆ ਸੀ, ਜਿਸਦਾ ਐਡਮਿਨ ਅਸਦ ਸੀ। ਸ਼ੇਰ-ਏ-ਅਤੀਕ ਵਟਸਐਪ ਗਰੁੱਪ ਵਿੱਚ ਅਸਦ ਅਹਿਮਦ ਨੇ ਅਤੀਕ ਗੈਂਗ ਦੇ 50 ਕਾਰਕੁਨਾਂ ਨੂੰ ਸ਼ਾਮਲ ਕਰ ਰੱਖਿਆ ਸੀ। ਉਮੇਸ਼ ਦੇ ਕਤਲ ਤੋਂ ਬਾਅਦ ਇਸ ਗਰੁੱਪ ਦੇ ਜ਼ਿਆਦਾਤਰ ਮੈਂਬਰਾਂ ਨੇ ਆਪਣੀ ਚੈਟ ਹਿਸਟਰੀ ਡਿਲੀਟ ਕਰ ਦਿੱਤੀ ਸੀ।
ਅਸਦ ਅਹਿਮਦ ਨੇ ਇਸ ਤਰ੍ਹਾਂ ਰੱਖੇ ਸੀ ਜੁਰਮ ਦੀ ਦੁਨੀਆ ਵਿੱਚ ਕਦਮ: ਉਮੇਸ਼ ਪਾਲ ਕਤਲ ਕੇਸ ਵਿੱਚ ਅਸਦ ਅਹਿਮਦ ਦੇ ਸ਼ਾਮਲ ਹੋਣ ਤੋਂ ਬਾਅਦ ਇਹ ਖਦਸ਼ਾ ਸੀ ਕਿ ਉਹ ਅਤੀਕ ਅਹਿਮਦ ਦਾ ਵਾਰਿਸ ਬਣ ਜਾਵੇਗਾ। ਅਤੀਕ ਨੇ ਵੀ ਕਤਲ ਕਰਕੇ ਜੁਰਮ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ ਅਤੇ ਅਸਦ ਨੇ ਆਪਣੇ ਪਿਤਾ ਦੇ ਸਟਾਇਲ ਵਿੱਚ ਹੀ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖੇ ਸੀ। ਉਮੇਸ਼ ਪਾਲ ਦੇ ਕਤਲ ਵਿੱਚ ਉਸ ਦੀ ਸ਼ਮੂਲੀਅਤ ਹੋਣ ਤੋਂ ਵੱਡੇ-ਵੱਡੇ ਮਾਫੀਆ ਹੈਰਾਨ ਸੀ। ਜੁਰਮ ਦੀ ਦੁਨੀਆ ਵਿੱਚ ਉਹ ਇੱਕ ਕਤਲ ਕਰਕੇ ਹੀ ਆਪਣੇ ਪਿਤਾ ਅਤੀਕ ਤੋਂ ਅੱਗੇ ਨਿਕਲ ਗਿਆ ਸੀ। ਫ਼ਿਲਹਾਲ ਉਹ ਪੰਜ ਲੱਖ ਦਾ ਇਨਾਮੀ ਸੀ। ਉਦੋਂ ਤੋਂ ਹੀ ਪੁਲਿਸ ਅਤੇ ਐਸਟੀਐਫ ਦੀਆਂ ਟੀਮਾਂ ਲਗਾਤਾਰ ਅਸਦ ਅਤੇ ਉਸਦੇ ਸਾਥੀਆਂ ਦੀ ਭਾਲ ਕਰ ਰਹੀਆਂ ਸਨ। ਉਮੇਸ਼ ਕਤਲ ਕਾਂਡ ਵਿੱਚ ਸ਼ਾਮਲ ਸ਼ੂਟਰ ਵਿਜੇ ਚੌਧਰੀ ਉਰਫ਼ ਉਸਮਾਨ ਅਤੇ ਕਾਰ ਚਾਲਕ ਅਰਬਾਜ਼ ਨੂੰ ਪੁਲੀਸ ਪਹਿਲਾਂ ਹੋਏ ਐਨਕਾਓਟਰ ਵਿੱਚ ਮਾਰ ਚੁੱਕੀ ਹੈ।
ਇਹ ਵੀ ਪੜ੍ਹੋ:-NCP ਦੇ ਨਾਲ ਅਜੀਤ ਪਵਾਰ ਦਾ ਭਵਿੱਖ ਸੁਨਹਿਰਾ, ਭਾਜਪਾ 'ਚ ਨਹੀਂ ਹੋਣਗੇ ਸ਼ਾਮਲ: ਸੰਜੇ ਰਾਊਤ