ਪਣਜੀ:ਗੋਆ ਦੇ ਕਲਾ ਅਤੇ ਸੱਭਿਆਚਾਰ ਮੰਤਰੀ ਗੋਵਿੰਦ ਗੌੜੇ ਨੇ ਤਾਜ ਮਹਿਲ ਨੂੰ ਲੈ ਕੇ ਬੇਤੁਕਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਾਹਜਹਾਂ ਨੇ ਤਾਜ ਮਹਿਲ ਦੀ ਉਸਾਰੀ ਲਈ ਟੈਂਡਰ ਜਾਰੀ ਨਹੀਂ ਕੀਤਾ ਸੀ। ਗੋਵਿੰਦ ਗੌੜੇ ਨੇ ਆਪਣੇ ਵਿਭਾਗ ਦਾ ਬਚਾਅ ਕਰਨ ਲਈ ਇਹ ਬਿਆਨ ਦਿੱਤਾ ਹੈ। ਦੱਸ ਦੇਈਏ ਕਿ ਰਾਜਧਾਨੀ ਪਣਜੀ ਵਿੱਚ ਕਲਾ ਅਕਾਦਮੀ ਭਵਨ ਦੇ ਨਵੀਨੀਕਰਨ ਲਈ 49 ਕਰੋੜ ਰੁਪਏ ਦੇ ਵਰਕ ਆਰਡਰ ਦਿੱਤੇ ਗਏ ਹਨ ਜਿਸ 'ਤੇ ਗੋਆ ਫਾਰਵਰਡ ਪਾਰਟੀ ਦੇ ਵਿਧਾਇਕ ਵਿਜੇ ਸਰਦੇਸਾਈ ਨੇ ਜਾਣਨਾ ਚਾਹਿਆ ਕਿ ਆਰਡਰ ਅਲਾਟ ਕਰਦੇ ਸਮੇਂ ਆਰਟ ਐਂਡ ਕਲਚਰ ਵਿਭਾਗ ਦੀਆਂ ਕੁਝ ਪ੍ਰਕਿਰਿਆਵਾਂ ਨੂੰ ਬਾਈਪਾਸ ਕਿਉਂ ਕੀਤਾ ਗਿਆ।
ਰਾਜ ਦੇ ਕਲਾ ਅਤੇ ਸੱਭਿਆਚਾਰ ਮੰਤਰੀ ਗੋਵਿੰਦ ਗੌੜੇ ਨੇ ਪਣਜੀ ਵਿੱਚ ਵੱਕਾਰੀ ਕਲਾ ਅਕਾਦਮੀ ਇਮਾਰਤ ਦੇ ਨਵੀਨੀਕਰਨ ਦੇ ਕੰਮ ਲਈ ਅਲਾਟਮੈਂਟ ਮਾਮਲੇ ਵਿੱਚ ਆਪਣੇ ਵਿਭਾਗ ਦੀ ਕਾਰਵਾਈ ਦਾ ਬਚਾਅ ਕਰਦੇ ਹੋਏ ਇੱਕ ਬਹੁਤ ਹੀ ਅਜੀਬ ਬਿਆਨ ਦਿੱਤਾ ਹੈ। ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਬੋਲਦਿਆਂ ਗੋਵਿੰਦ ਗੌੜੇ ਨੇ ਕਿਹਾ ਕਿ ਸ਼ਾਹਜਹਾਂ ਨੇ ਤਾਜ ਮਹਿਲ ਦੇ ਨਿਰਮਾਣ ਲਈ ਟੈਂਡਰ ਜਾਰੀ ਨਹੀਂ ਕੀਤਾ ਸੀ।
GFP ਵਿਧਾਇਕ ਨੇ ਚੁੱਕੇ ਸਵਾਲ :ਗੋਆ ਫਾਰਵਰਡ ਪਾਰਟੀ (ਜੀਐਫਪੀ) ਦੇ ਵਿਧਾਇਕ ਵਿਜੇ ਸਰਦੇਸਾਈ ਨੇ ਗੋਆ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪ੍ਰਸ਼ਨ ਕਾਲ ਦੌਰਾਨ ਕਲਾ ਅਕਾਦਮੀ ਦੀ ਇਮਾਰਤ ਦੇ ਨਵੀਨੀਕਰਨ ਲਈ 49 ਕਰੋੜ ਰੁਪਏ ਦੇ ਵਰਕ ਆਰਡਰ ਦੀ ਵੰਡ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਅਲਾਟਮੈਂਟ ਦੌਰਾਨ ਕਲਾ ਤੇ ਸੱਭਿਆਚਾਰ ਵਿਭਾਗ ਨੂੰ ਕਿਉਂ ਪਾਸੇ ਕਰ ਦਿੱਤਾ ਗਿਆ।