ਪੰਜਾਬ

punjab

ETV Bharat / bharat

ਸ਼੍ਰੀਨਗਰ ਸਕੂਲ ‘ਚ ਫਾਇਰਿੰਗ ਮਾਮਲਾ: ਚਸ਼ਮਦੀਦ ਅਧਿਆਪਕ ਦਾ ਬਿਆਨ ਆਇਆ ਸਾਹਮਣੇ - ਚਸ਼ਮਦੀਦ ਅਧਿਆਪਕ

ਸ਼੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਇੱਕ ਸਕੂਲ (School) ਅੰਦਰ ਦਾਖਲ ਕੇ ਗੋਲੀਬਾਰੀ ਕੀਤੀ। ਇਸ ਅੱਤਵਾਦੀ ਹਮਲੇ ਵਿੱਚ ਸਕੂਲ (School) ਦੇ ਪ੍ਰਿੰਸੀਪਲ (Principal) ਅਤੇ ਇੱਕ ਅਧਿਆਪਕ (teacher) ਦੀ ਮੌਤ (death) ਹੋ ਗਈ ਹੈ। ਇਸ ਮਾਮਲੇ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦੇ ਮੌਕੇ ‘ਤੇ ਮੌਜੂਦ ਸਕੂਲ (School)  ਦੀ ਹੀ ਇੱਕ ਹੋਰ ਅਧਿਆਪਕ (teacher)  ਨੇ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇ ਵਾਲੇ ਅੱਤਵਾਦੀਆਂ (Terrorists) ਦੀ ਗਿਣਤੀ ਚਾਰ ਸੀ।

ਚਸ਼ਮਦੀਦ ਅਧਿਆਪਕ ਦਾ ਬਿਆਨ ਆਇਆ ਸਾਹਮਣੇ
ਚਸ਼ਮਦੀਦ ਅਧਿਆਪਕ ਦਾ ਬਿਆਨ ਆਇਆ ਸਾਹਮਣੇ

By

Published : Oct 7, 2021, 3:21 PM IST

ਸ਼੍ਰੀਨਗਰ:ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਇੱਕ ਸਕੂਲ (School) ਅੰਦਰ ਦਾਖਲ ਕੇ ਗੋਲੀਬਾਰੀ ਕੀਤੀ। ਇਸ ਅੱਤਵਾਦੀ ਹਮਲੇ ਵਿੱਚ ਸਕੂਲ (School) ਦੇ ਪ੍ਰਿੰਸੀਪਲ (Principal) ਅਤੇ ਇੱਕ ਅਧਿਆਪਕ (teacher) ਦੀ ਮੌਤ (death) ਹੋ ਗਈ ਹੈ।

ਚਸ਼ਮਦੀਦ ਅਧਿਆਪਕ ਦਾ ਬਿਆਨ

ਇਸ ਮਾਮਲੇ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦੇ ਮੌਕੇ ‘ਤੇ ਮੌਜੂਦ ਸਕੂਲ (School) ਦੀ ਹੀ ਇੱਕ ਹੋਰ ਅਧਿਆਪਕ (teacher) ਨੇ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇ ਵਾਲੇ ਅੱਤਵਾਦੀਆਂ (Terrorists) ਦੀ ਗਿਣਤੀ ਚਾਰ ਸੀ। ਅਤੇ ਉਹ ਇੱਕ ਕਾਰ ਵਿੱਚ ਸਵਾਰ ਹੋ ਗਏ ਸਕੂਲ ਵਿੱਚ ਆਏ ਸਨ। ਜਿਸ ਤੋਂ ਬਾਅਦ ਸਕੂਲ ਦੇ ਬਾਹਰ ਬੈਠੇ ਦੋਵਾਂ ਅਧਿਆਪਕਾਂ ‘ਤੇ ਇਨ੍ਹਾਂ ਅੱਤਵਾਦੀਆਂ (Terrorists) ਵੱਲੋਂ ਗੋਲੀਆਂ ਚਲਾਈਆ ਹਨ।

ਚਸ਼ਮਦੀਦ ਅਧਿਆਪਕ ਦਾ ਬਿਆਨ ਆਇਆ ਸਾਹਮਣੇ

ਕੀ ਹੈ ਮਾਮਲਾ ?

ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿੱਚ ਇੱਕ ਮਹਿਲਾ ਅਧਿਆਪਕ (Female teacher) ਵੀ ਸ਼ਾਮਲ ਹੈ। ਹਾਲਾਂਕਿ ਪੁਲਿਸ ਨੇ ਕਿਹਾ ਕਿ ਉਹ ਤੱਥਾਂ ਦੀ ਜਾਂਚ ਕਰ ਰਹੇ ਹਨ, ਪਰ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮ੍ਰਿਤਕ ਪੁਰਸ਼ ਅਧਿਆਪਕ (Male teacher) ਇੱਕ ਕਸ਼ਮੀਰੀ ਪੰਡਤ ਹੈ ਜਦੋਂ ਕਿ ਮਹਿਲਾ ਅਧਿਆਪਕ ਇੱਕ ਸਿੱਖ ਹੈ।

ਜਿਸ ਦੀ ਪਛਾਣ ਸੁਪਿੰਦਰ ਕੌਰ (Principal Supinder Kaur) ਦੇ ਰੂਪ ਵਿੱਚ ਹੋਈ ਹੈ ਅਤੇ ਉਹ ਸਕੂਲ ਦੀ ਪ੍ਰਿੰਸੀਪਲ ਸਨ, ਜਦੋਂ ਕਿ ਪੁਰਖ ਅਧਿਆਪਕ ਦੀ ਪਛਾਣ ਦੀਪਕ ਚੰਦ (Teacher Deepak Chand) ਦੇ ਰੂਪ ਵਿੱਚ ਹੋਈ ਹੈ। ਇਸ ਹਮਲੇ ਦੇ ਬਾਅਦ ਸੁਰੱਖਿਆ ਦਸਤਿਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਅੱਤਵਾਦੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਘਟਨਾ ਤੋਂ ਬਾਅਦ ਇਲਾਕੇ ਵਿੱਚ ਸਥਾਨਕ ਪੁਲਿਸ (police) ਤੇ ਭਾਰਤੀ ਫੌਜ (indian army) ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਅਤੇ ਅੱਤਵਾਦੀਆਂ ਦੀ ਭਾਲ ਲਈ ਇਲਾਕੇ ਵਿੱਚ ਸਰਚ ਅਪਰੇਸ਼ਨ ਵੀ ਚਲਾਇਆ ਜਾ ਰਿਹਾ ਹੈ।

ਘਟਨਾ ਬਾਰੇ ਜਾਣਕਾਰੀ ਦਿੰਦੇ ਪੁਲਿਸ (police) ਅਫ਼ਸਰ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਨਾਲ ਕੁਝ ਅੱਤਵਾਦੀਆਂ ਤੇ ਪਾਕਿਸਤਾਨ ਸ਼੍ਰੀਨਗਰ ਵਿੱਚ ਮੁਸਲਮਾਨਾਂ ਦੀ ਪਛਾਣ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ। ਤਾਂ ਜੋ ਸ਼੍ਰੀ ਨਗਰ ਵਿੱਚ ਧਾਰਮਿਕ ਭਾਵਨਾਵਾਂ ਭੜਕਾ ਕੇ ਲੋਕਾਂ ਵਿੱਚ ਦੰਗੇ ਕਰਵਾਏ ਜਾ ਸਕਣ।

ਜ਼ਿਕਰਯੋਗ ਹੈ ਕਿ ਬੌਖਲਾਏ ਅੱਤਵਾਦੀ ਪਿਛਲੇ ਕੁੱਝ ਦਿਨਾਂ ਤੋਂ ਘਾਟੀ ਵਿੱਚ ਬੇਕੁਸੂਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਤੋਂ ਪਹਿਲਾਂ, ਮੰਗਲਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਸ਼੍ਰੀਨਗਰ ਵਿੱਚ ਕਸ਼ਮੀਰੀ ਪੰਡਤ ਮੱਖਣ ਲਾਲ ਬਿੰਦਰੂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ, ਜਿਹੜੇ ਕੀ ਪੇਸ਼ੇ ਤੋਂ ਕੈਮਿਸਟ ਸਨ ਅਤੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਸਨ। ਉਸੇ ਦਿਨ ਅੱਤਵਾਦੀਆਂ ਨੇ ਕਤਲ ਦੀਆਂ ਦੋ ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।

ਇਹ ਵੀ ਪੜ੍ਹੋ:ਸ੍ਰੀਨਗਰ ਵਿੱਚ ਸਕੂਲ ਦੇ ਅੰਦਰ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ

ABOUT THE AUTHOR

...view details