ਪੰਜਾਬ

punjab

By

Published : Nov 14, 2020, 7:04 AM IST

ETV Bharat / bharat

5.51 ਲੱਖ ਦੀਵੇ ਨਾਲ ਜਗਮਗਾਈ ਸ੍ਰੀ ਰਾਮ ਦੀ ਅਯੁੱਧਿਆ, ਕਾਇਮ ਕੀਤਾ ਨਵਾਂ ਰਿਕਾਰਡ

ਦੀਪੋਤਸਵ ਆਯੋਜਨ ਕਮੇਟੀ ਨੇ ਇਕਠੇ ਸਭ ਤੋਂ ਵੱਧ ਦੀਵੇ ਜਗਾਉਣ ਦਾ ਆਪਣਾ ਹੀ ਵਿਸ਼ਵ ਰਿਕਾਰਡ ਤੋੜਦੇ ਹੋਏ 5 ਲੱਖ 84 ਹਜ਼ਾਰ 572 ਦੀਵੇ ਜਗਾ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ।

5.51 ਲੱਖ ਦੀਵੇ ਨਾਲ ਜਗਮਗਾਈ ਸ੍ਰੀ ਰਾਮ ਦੀ ਅਯੁੱਧਿਆ, ਕਾਇਮ ਕੀਤਾ ਨਵਾਂ ਰਿਕਾਰਡ
5.51 ਲੱਖ ਦੀਵੇ ਨਾਲ ਜਗਮਗਾਈ ਸ੍ਰੀ ਰਾਮ ਦੀ ਅਯੁੱਧਿਆ, ਕਾਇਮ ਕੀਤਾ ਨਵਾਂ ਰਿਕਾਰਡ

ਉੱਤਰ ਪ੍ਰਦੇਸ਼: ਰਾਮ ਨਗਰੀ ਅਯੁੱਧਿਆ ਵਿੱਚ ਆਯੋਜਿਤ ‘ਦੀਪੋਤਸਵ 2020’ ਸਮਾਗਮ ਇੱਕ ਇਤਿਹਾਸਕ ਪਲ ਦਾ ਗਵਾਹ ਬਣ ਗਿਆ ਹੈ। ਇੱਕ ਵਾਰ ਫ਼ੇਰ, ਦੀਪੋਤਸਵ ਆਯੋਜਨ ਕਮੇਟੀ ਨੇ 5 ਲੱਖ 84 ਹਜ਼ਾਰ 572 ਦੀਵੇ ਦੀ ਲੜੀ ਜਗਾ ਕੇ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਖਾਸ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਰਾਜਪਾਲ ਆਨੰਦੀਬੇਨ ਪਟੇਲ ਇਨ੍ਹਾਂ ਇਤਿਹਾਸਕ ਪਲਾਂ ਦੇ ਗਵਾਹ ਬਣੇ ਹਨ।

44,426 ਦੀਵਿਆਂ ਦਾ ਤੋੜਿਆ ਰਿਕਾਰਡ

2017 ਵਿੱਚ, ਜਦੋਂ ਅਯੁੱਧਿਆ ਵਿੱਚ ਦੀਪੋਤਸਵ ਪ੍ਰੋਗਰਾਮ ਸ਼ੁਰੂ ਹੋਇਆ ਉਸ ਸਮੇਂ ਤੋਂ, ਹਰ ਸਾਲ ਦੀਵਿਆਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਪਿਛਲੇ ਸਾਲ, ਦੀਪੋਤਸਵ ਪ੍ਰੋਗਰਾਮ ਵਿੱਚ, ਰਾਮ ਦੀ ਪੌੜੀ 'ਤੇ 44,426 ਦੀਵੇ ਜਗਾਏ ਗਏ ਸਨ। ਇਸ ਦੇ ਨਾਲ ਹੀ, ਇਸ ਸਾਲ ਇੱਕ ਨਵਾਂ ਰਿਕਾਰਡ ਬਣਾਉਂਦੇ ਹੋਏ, ਡਾ. ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਦੇ ਤਕਰੀਬਨ 10,000 ਵਾਲੰਟੀਅਰਾਂ ਨੇ ਮਿਲ ਕੇ 5,84,572 ਦੀਵੇ ਜਗਾ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ।

ਸੀਐਮ ਯੋਗੀ ਨੇ ਵਧਾਈ ਦਿੱਤੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਪ੍ਰਬੰਧਕ ਕਮੇਟੀ ਨੂੰ ਅਯੁੱਧਿਆ ਵਿੱਚ ਰਾਮ ਦੀ ਪੌੜੀ ‘ਤੇ ਹੋਏ ਇਸ ਸ਼ਾਨਦਾਰ ਸਮਾਗਮ ਲਈ ਵਧਾਈ ਦਿੱਤੀ।

ABOUT THE AUTHOR

...view details