ਕੋਲੰਬੋ: ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ (Sri Lankan President Gotabaya Rajapaksa) ਦੀ ਸੱਤਾਧਾਰੀ ਪਾਰਟੀ ਸ਼੍ਰੀਲੰਕਾ ਪੋਦੁਜਾਨਾ ਪੇਰਾਮੁਨਾ (SLPP), ਸ਼੍ਰੀਲੰਕਾ ਵਿੱਚ ਸਿਆਸੀ ਉਥਲ-ਪੁਥਲ ਦਰਮਿਆਨ ਮੰਗਲਵਾਰ ਨੂੰ ਸੰਸਦ ਵਿੱਚ ਆਪਣਾ ਬਹੁਮਤ (lost his majority in parliament) ਗੁਆ ਬੈਠੀ। ਉਨ੍ਹਾਂ ਦੇ 42 ਸੰਸਦ ਮੈਂਬਰਾਂ ਨੇ ਆਜ਼ਾਦ ਤੌਰ 'ਤੇ ਬੈਠਣ ਦਾ ਐਲਾਨ ਕੀਤਾ ਹੈ।
ਰਾਸ਼ਟਰਪਤੀ ਨੇ ਕੀ ਕਿਹਾ ਸੀ:ਸ਼੍ਰੀਲੰਕਾ ਵਿੱਚ ਚੱਲ ਰਹੇ ਆਰਥਿਕ ਸੰਕਟ ਤੋਂ ਬਾਅਦ ਸਥਿਤੀ ਬਹੁਤ ਖਰਾਬ ਹੈ। ਸ਼੍ਰੀਲੰਕਾ 'ਚ ਚੱਲ ਰਹੀ ਸਿਆਸੀ ਉਥਲ-ਪੁਥਲ ਦਰਮਿਆਨ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਕਿਹਾ ਹੈ ਕਿ ਉਹ ਅਸਤੀਫਾ ਨਹੀਂ ਦੇਣਗੇ ਪਰ ਸੰਸਦ 'ਚ 113 ਸੀਟਾਂ ਵਾਲੀ ਕਿਸੇ ਵੀ ਪਾਰਟੀ ਨੂੰ ਸਰਕਾਰ ਸੌਂਪਣ ਲਈ ਤਿਆਰ ਹਨ। ਡੇਲੀ ਮਿਰਰ ਅਖਬਾਰ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਰਾਜਪਕਸ਼ੇ ਨੇ ਦੇਸ਼ ਭਰ 'ਚ ਜਨਤਕ ਵਿਰੋਧ ਦੇ ਵਿਚਕਾਰ ਕਈ ਸਿਆਸੀ ਬੈਠਕਾਂ ਕੀਤੀਆਂ।