ਪੰਜਾਬ

punjab

ETV Bharat / bharat

ਸਰਹੱਦੀ ਅੱਤਵਾਦੀ ਗਤੀਵਿੱਧੀਆਂ ਨੂੰ ਠਲ੍ਹ ਪਾਉਣ ਲਈ ਮੁੱਖ ਮੰਤਰੀ ਦੀ ਅਗਵਾਈ 'ਚ ਸਥਾਪਤ ਹੋਵੇਗਾ ਐਸ.ਪੀ.ਵੀ. - SPV

ਪੰਜਾਬ ਸਰਕਾਰ ਨੇ ਆਪਣੀ ਪੁਲਿਸ ਬਲ ਦੀ ਅੱਤਵਾਦ ਰੋਕੂ ਸਮਰੱਥਾ ਨੂੰ ਵਧਾਉਣ ਅਤੇ ਸਰਹੱਦ ਪਾਰਲੇ ਅੱਤਵਾਦ ਨੂੰ ਠੱਲ੍ਹਣ ਲਈ ਵਿਸ਼ੇਸ਼ ਉਦੇਸ਼ ਵਾਹਨ (ਐਸ.ਪੀ.ਵੀ.) ਸਥਾਪਤ ਕਰਨ ਦਾ ਫ਼ੈਸਲਾ ਲਿਆ।

ਸਰਹੱਦੀ ਅਤਿਵਾਦ ਨੂੰ ਠਲ੍ਹ ਪਾਉਣ ਲਈ ਮੁੱਖ ਮੰਤਰੀ ਦੀ ਅਗਵਾਈ 'ਚ ਸਥਾਪਤ ਹੋਵੇਗਾ ਐਸ.ਪੀ.ਵੀ.
ਸਰਹੱਦੀ ਅਤਿਵਾਦ ਨੂੰ ਠਲ੍ਹ ਪਾਉਣ ਲਈ ਮੁੱਖ ਮੰਤਰੀ ਦੀ ਅਗਵਾਈ 'ਚ ਸਥਾਪਤ ਹੋਵੇਗਾ ਐਸ.ਪੀ.ਵੀ.

By

Published : Dec 30, 2020, 10:58 PM IST

ਚੰਡੀਗੜ੍ਹ: ਸਰਹੱਦੀ ਸੂਬੇ ਵਿੱਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਆਪਣੀ ਪੁਲਿਸ ਬਲ ਦੀ ਅੱਤਵਾਦ ਰੋਕੂ ਸਮਰੱਥਾ ਨੂੰ ਵਧਾਉਣ ਅਤੇ ਸਰਹੱਦ ਪਾਰਲੇ ਅੱਤਵਾਦ ਨੂੰ ਠੱਲ੍ਹਣ ਲਈ ਵਿਸ਼ੇਸ਼ ਉਦੇਸ਼ ਵਾਹਨ (ਐਸ.ਪੀ.ਵੀ.) ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।

ਪੰਜਾਬ ਪੁਲਿਸ ਲਈ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਪੁਨਰਗਠਨ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬ ਆਬਕਾਰੀ ਵਿਭਾਗ ਵੱਲੋਂ ਸਥਾਪਤ ਕੀਤੇ ਈ.ਟੀ.ਟੀ.ਐਸ.ਏ. ਦੀ ਤਰਜ਼ 'ਤੇ ਐਸ.ਪੀ.ਵੀ. ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ।

ਪੁਲਿਸ ਪ੍ਰਬੰਧਨ ਦੇ ਨਾਲ-ਨਾਲ ਅਪਰਾਧ ਰੋਕਣ ਅਤੇ ਪਤਾ ਲਗਾਉਣ ਵਿੱਚ ਤਕਨਾਲੋਜੀ ਦੀ ਵਧਦੀ ਮਹੱਤਤਾ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਗਿਆ ਕਿ ਪੁਲਿਸ ਦੀਆਂ ਲੋੜਾਂ ਅਨੁਸਾਰ ਐਸ.ਪੀ.ਵੀ. ਨੂੰ ਪੁਲਿਸ ਦੀਆਂ ਤਕਨੀਕਾਂ ਦੇ ਵੱਖ-ਵੱਖ ਮੋਹਰੀ ਖੇਤਰਾਂ ਵਿੱਚ ਮਾਹਿਰਾਂ ਅਤੇ ਸਲਾਹਕਾਰਾਂ ਦੀ ਨਿਯੁਕਤੀ ਕਰਨ ਦਾ ਫੈਸਲਾ ਕੀਤਾ ਗਿਆ।

ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਐਸ.ਪੀ.ਵੀ. ਸੂਬੇ ਵਿੱਚ ਆਨਲਾਈਨ ਇੰਟੈਲੀਜੈਂਸ ਸਾਂਝਾ ਪਲੇਟਫਾਰਮ ਦੇ ਵਿਕਾਸ ਅਤੇ ਤਾਇਨਾਤੀ ਤੋਂ ਇਲਾਵਾ ਸੀਨੀਅਰ ਪੁਲਿਸ/ਸਿਵਲ ਅਧਿਕਾਰੀਆਂ ਦਾ ਸਾਂਝਾ ਸੰਚਾਰ ਨੈਟਵਰਕ ਸਥਾਪਤ ਕਰਨ 'ਤੇ ਕੰਮ ਕਰੇਗੀ। ਇਹ ਹਥਿਆਰਾਂ, ਅਸਲਾ ਲਾਇਸੈਂਸ ਧਾਰਕਾਂ, ਅਸਲਾ ਡੀਲਰਾਂ, ਵਾਹਨਾਂ, ਸ਼ੱਕੀਆਂ, ਪਾਸਪੋਰਟ ਆਦਿ ਦਾ ਡਾਟੇ ਬਾਰੇ ਸਟੇਟਗਰਿੱਡ ਸਥਾਪਤ ਕਰਨ 'ਤੇ ਵੀ ਕੰਮ ਕਰੇਗਾ।

ਇਸ ਤੋਂ ਇਲਾਵਾ ਐਸ.ਪੀ.ਵੀ. ਨੂੰ ਰੀਅਲਟਾਈਮ ਕ੍ਰਾਈਮ ਸੈਂਟਰ ਦੀ ਸਿਰਜਣਾ ਲਈ ਵਾਹਨ ਵਜੋਂ ਵਿਚਾਰਿਆ ਗਿਆ ਜਿਸ ਵਿੱਚ ਅੰਕੜੇ ਵਿਸ਼ਲੇਸ਼ਕ ਨੂੰ ਖੋਜਣਾ ਸ਼ਾਮਲ ਹੈ ਅਤੇ ਮੌਜੂਦਾ ਡਾਟਾਬੇਸ ਦਾ ਏਕੀਕਰਨ ਸ਼ਾਮਲ ਹੈ। ਸੂਬਾ ਪੁਲਿਸ ਦੇ ਹੋਰ ਵਧੇਰੇ ਸਰਗਰਮ ਹੁੰਦੇ ਅਤੇ ਕਾਰਜਸ਼ੀਲ ਉਦੇਸ਼ਾਂ ਲਈ ਇਜਾਜ਼ਤ ਦੇਣ ਵਾਸਤੇ ਇਜਾਜ਼ਤ ਦਿੱਤੀ ਜਾ ਸਕੇ। ਇਸ ਢੁੱਕਵੀਂ ਜਾਣਕਾਰੀ ਦੇ ਭੰਡਾਰਨ, ਖ਼ਰੜਿਆਂ ਦਾ ਮਿਲਾਨ, ਵਿਸ਼ਲੇਸ਼ਣ, ਸਾਂਝਾ ਕਰਨ ਅਤੇ ਅੰਕੜਿਆਂ ਦੀ ਮੁੜ ਪ੍ਰਾਪਤੀ ਲਈ ਪ੍ਰਭਾਵੀ ਅਤੇ ਕਾਰਗਰ ਹੱਲ ਦਾ ਜਿੰਮਾ ਸੌਂਪਿਆ ਜਾਵੇਗਾ। ਸੂਬੇ ਦਾ ਜੀ.ਆਈ.ਐਸ. ਮੈਪਿੰਗ ਐਸ.ਪੀ.ਵੀ. ਲਈ ਇਕ ਹੋਰ ਮੁੱਖ ਏਜੰਡਾ ਹੈ।

ਐਸ.ਪੀ.ਵੀ. ਦੀ ਸਥਾਪਨਾ ਦਾ ਫ਼ੈਸਲਾ ਸੂਬੇ ਵਿੱਚ ਪਾਕਿਸਤਾਨ ਆਧਾਰਿਤ ਤਾਕਤਾਂ ਵੱਲੋਂ ਅੱਤਵਾਦ ਮੁੜ ਸੁਰਜੀਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਲਿਆ ਗਿਆ ਹੈ। 28 ਦਸੰਬਰ ਤੱਕ ਪੰਜਾਬ ਵਿੱਚ 66 ਅੱਤਵਾਦੀ ਗ੍ਰਿਫ਼ਤਾਰ ਹੋਏ ਅਤੇ ਸਾਲ 2020 ਵਿੱਚ 12 ਗ੍ਰੋਹ ਕਾਬੂ ਕੀਤੇ ਗਏ। ਇਕ ਜਨਵਰੀ, 2020 ਤੋਂ 7 ਡਰੋਨਾ ਕਾਬੂ ਕੀਤੇ ਗਏ ਜਦੋਂ ਕਿ 21 ਹੈਂਡ ਗ੍ਰਨੇਡ, ਚਾਰ ਰਾਈਫਲਾਂ (2 ਏ.ਕੇ.46/ਏ.ਕੇ.56 ਸਮੇਤ) ਅਤੇ 28 ਰਿਵਾਲਵਰ,ਪਿਸਤੌਲ,ਮਾਊਜਰ ਬਰਾਮਦ ਕੀਤੇ ਗਏ ਹਨ।

ਇਕ ਹੋਰ ਫ਼ੈਸਲੇ ਵਿੱਚ ਮੰਤਰੀ ਮੰਡਲ ਨੇ ਮੌਜੂਦਾ ਦੋ ਆਰਮਡ ਪੁਲਿਸ ਬਟਾਲੀਅਨਾਂ ਨੂੰ ਆਰਮਡ ਕਾਡਰ ਦੇ ਪ੍ਰਵਾਨਿਤ ਨਫ਼ਰੀ ਨਾਲ ਪੰਜਾਬ ਰੈਪਿਡ ਐਕਸ਼ਨ ਬਟਾਲੀਅਨਜ਼ ਵਜੋਂ ਮੁੜ ਮਨੋਨੀਤ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ।

ABOUT THE AUTHOR

...view details