ਹੈਦਰਾਬਾਦ: ਰੂਸ ਦੀ ਕੋਰੋਨਾ ਵੈਕਸੀਨ ਸਪੁਤਨਿਕ ਵੀ (SPUTNIK-V) ਦੀ 30 ਲੱਖ ਡੋਜ਼ ਦੀ ਇੱਕ ਖੇਪ ਮੰਗਲਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰ ਰਾਸ਼ਟਰੀ ਹਵਾਈ ਅੱਡੇ 'ਤੇ ਪੁੱਜ।
ਜੀਆਰਐਮ ਹੈਦਰਾਬਾਦ ਏਅਰ ਕਾਰਗੋ (GHAC) ਦੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਹੈ ਕਿ ਵੈਕਸੀਨ ਦੀ ਖੇਪ ਰੂਸ ਵੱਲੋਂ ਖ਼ਾਸ ਚਾਰਟਿਡ ਮਾਲਵਾਹਕ ਜਹਾਜ਼ ਆਰਯੂ -9450 ਰਾਹੀਂ ਹੈਦਰਾਬਾਦ ਭੇਜੀ ਗਈ ਹੈ। ਵੈਕਸੀਨ ਦੀ ਇਹ ਖੇਪ ਦੁਪਹਿਰ 03:43 'ਤੇ ਹੈਦਰਾਬਾਦ ਹਵਾਈ ਅੱਡੇ 'ਤੇ ਪੁੱਜੀ।
ਇਹ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵੀ GHAC ਨੇ ਵੈਕਸੀਨ ਦੇ ਕਈ ਆਯਾਤ ਸ਼ਿਪਮੈਂਟ ਹਾਸਲ ਕੀਤੇ ਹਨ , ਪਰ ਅੱਜ ਪ੍ਰਾਪਤ ਕੀਤੀ ਗਈ 56.6 ਟਨ ਦੀ ਸ਼ਿਪਮੈਂਟ ਭਾਰਤ ਵਿੱਚ ਹੁਣ ਤੱਕ ਹਾਸਲ ਕੀਤੇ ਗਏ Covid-19 ਟੀਕੇ ਦੀ ਸ਼ਭ ਤੋਂ ਵੱਡੀ ਆਯਾਤ ਸ਼ਿਪਮੈਂਟ ਹੈ। ਇਸ ਸ਼ਿਪਮੈਂਟ ਵਿੱਚ ਸਾਰੀ ਪ੍ਰਕੀਰਿਆਵਾਂ ਨੂੰ ਪੂਰਾ ਕੀਤਾ ਗਿਆ ਤੇ ਇਸ ਘੱਟੋਂ ਤੋਂ ਘੱਟ 90 ਮਿਨਟ ਦੇ ਘੱਟ ਸਮੇਂ ਵਿੱਚ ਭੇਜਿਆ ਗਿਆ ਹੈ।