ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਜਾਣੇ ਪਛਾਣੇ ਸਮਾਜ ਸੇਵੀ ਅਤੇ ‘ਸਰਬਤ ਦਾ ਭਲਾ ਟਰਸਟ’ ਦੇ ਮੈਨੇਜਿੰਗ ਟਰੱਸਟੀ ਡਾ: ਐਸ.ਪੀ.ਐਸ. ਉਬਰਾਏ (Oberoi is MD of Sarbat Da Bhala Trust) ਨੂੰ ਪੰਜਾਬ ਸਰਕਾਰ ਦੇ ਆਨਰੇਰੀ ਸਲਾਹਕਾਰ (ਸਿਹਤ ਅਤੇ ਹੁਨਰ ਵਿਕਾਸ) ਨਿਯੁਕਤ (Appointed as advisor health and skill development) ਕੀਤਾ ਹੈ।
ਇਸ ਨਿਯੁਕਤੀ ਦੀ ਪ੍ਰਵਾਨਗੀ ਦੇਣ ਦੇ ਨਾਲ ਹੀ ਮੁੱਖ ਮੰਤਰੀ ਨੇ ਸੰਬੰਧ ਅਧਿਕਾਰੀਆਂ ਨੂੰ ਇਸ ਸੰਬੰਧੀ ਰਸਮੀ ਹੁਕਮ ਜਾਰੀ ਕਰ ਦੇਣ ਦੇ ਨਿਰਦੇਸ਼ ਦਿੱਤੇ (CM directs officer to release order) ਹਨ। ਸ: ਉਬਰਾਏ ਦਾ ਪੰਜਾਬ ਦੇ ਵਿਦੇਸ਼ਾਂ ਵਿੱਚ ਖ਼ਾਸ ਕਰ ਖ਼ਾੜੀ ਦੇਸ਼ਾਂ ਵਿੱਚ ਫ਼ਸੇ ਨੌਜਵਾਨਾਂ ਨੂੰ ਛੁਡਵਾਉਣ, ਉਨ੍ਹਾਂ ਦੀ ਘਰ ਵਾਪਸੀ ਵਿੱਚ ਅਹਿਮ ਰੋਲ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਵਿੱਚ ਕਿਸੇ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਪਰਿਵਾਰਾਂ ਤਕ ਪੰਜਾਬ ਪੁਚਾਉਣ ਦੀ ਸੇਵਾ ਲਈ ਵੀ ਉਹ ਜਾਣੇ ਜਾਂਦੇ ਹਨ। ਉਨ੍ਹਾਂ ਵੱਲੋਂ ਕੋਰੋਨਾ ਕਾਲ ਦੌਰਾਨ ਕੀਤੀਆਂ ਗਈਆਂ ਸੇਵਾਵਾਂ ਦੀ ਵੀ ਹਰ ਪਾਸਿਉਂ ਸ਼ਲਾਘਾ ਹੋਈ ਹੈ।
‘ਆਪ’ ਕੋਲੋਂ ‘ਖੁਸੀ’ ਸਖ਼ਸ਼ੀਅਤ
ਡਾਕਟਰ ਐਸਪੀਐਸ ਓਬਰਾਏ ਦੀ ਪੰਜਾਬ ਸਰਕਾਰ ਦੇ ਸਲਾਹਕਾਰ ਵਜੋਂ ਨਿਯੁਕਤੀ ਨਾਲ ਆਮ ਆਦਮੀ ਪਾਰਟੀ ਕੋਲੋਂ ਇੱਕ ਵੱਡੀ ਸਖ਼ਸ਼ੀਅਤ ਕਥਿਤ ਤੌਰ ’ਤੇ ਖੁਸ ਗਈ ਹੈ। ਹਾਲਾਂਕਿ ‘ਆਪ’ ਆਗੂ ਰਾਘਵ ਚੱਡਾ ਇਸ ਗਲ ਤੋਂ ਮੁਨਕਰ ਹੋ ਗਏ ਸੀ ਕਿ ਆਮ ਆਦਮੀ ਪਾਰਟੀ ਨੇ ਡਾ. ਓਬਰਾਏ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਾਉਣ (AAP was about to announce Oberoi as CM face) ਦੀ ਪੇਸ਼ਕਸ਼ ਕੀਤੀ ਸੀ ਪਰ ਇੱਕ ਅਖਬਾਰ ਨੂੰ ਦਿੱਤੇ ਬਿਆਨ ਵਿੱਚ ਡਾ. ਓਬਰਾਏ ਨੇ ਇਹ ਮੰਨਿਆ ਸੀ ਕਿ ‘ਆਪ’ ਨੇ ਉਨ੍ਹਾਂ ਨਾਲ ਸੀਐਮ ਚਿਹਰਾ ਬਣਨ ਲਈ ਸੰਪਰਕ ਕੀਤਾ ਸੀ ਪਰ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ। ਹੁਣ ਡਾ. ਓਬਰਾਏ ਨੂੰ ਸਲਾਹਕਾਰ ਨਿਯੁਕਤ ਕਰਕੇ ‘ਆਪ’ ਦੀ ਇੱਕ ਕਥਿਤ ਉਮੀਦ ’ਤੇ ਚੰਨੀ ਸਰਕਾਰ ਨੇ ਪਾਣੀ ਫੇਰ ਦਿੱਤਾ ਹੈ।