ਪੰਜਾਬ

punjab

ETV Bharat / bharat

ਅਨੁਰਾਗ ਠਾਕੁਰ ਨੂੰ ਉਮੀਦ, ਕ੍ਰਿਕੇਟ ਵਾਂਗ ਚਮਕੇਗਾ ਜੈਵਲਿਨ ਥ੍ਰੋ - ਕੌਮੀ ਖੇਡ ਮੌਕੇ ਪ੍ਰਾਪਤੀ, ਧਿਆਨ ਚੰਦ ਨੂੰ ਵੱਡੀ ਸ਼ਰਧਾੰਜਲੀ

ਪੈਰਾਲੰਪਿਕ ਵਿੱਚ ਭਾਰਤੀ ਖਿਡਾਰੀਆਂ ਵੱਲੋਂ ਮੱਲ੍ਹਾਂ ਮਾਰਨ ਸਦਕਾ ਖੁਸ਼ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਉਮੀਦ ਪ੍ਰਗਟਾਈ ਹੈ ਕਿ ਹੁਣ ਜੈਵਲਿਨ ਥ੍ਰੋ ਵੀ ਕ੍ਰਿਕੇਟ ਵਾਂਗ ਹਰਮਨ ਪਿਆਰੀ ਖੇਡ ਹੋਵੇਗੀ। ਉਹ ਜੈਵਲਿਨ ਥ੍ਰੋ ਖਇਡਾਰੀਆਂ ਦੇ ਸਨਮਾਨ ਵਿੱਚ ਰੱਖੇ ਸਮਾਗਮ ਵਿੱਚ ਸੰਬੋਧਨ ਕਰ ਰਹੇ ਸੀ।

ਕ੍ਰਿਕੇਟ ਵਾਂਗ ਚਮਕੇਗਾ ਜੈਵਲਿਨ ਥ੍ਰੋ-ਅਨੁਰਾਗ ਠਾਕੁਰ
ਕ੍ਰਿਕੇਟ ਵਾਂਗ ਚਮਕੇਗਾ ਜੈਵਲਿਨ ਥ੍ਰੋ-ਅਨੁਰਾਗ ਠਾਕੁਰ

By

Published : Sep 3, 2021, 7:24 PM IST

ਨਵੀਂ ਦਿੱਲੀ : ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਜੈਵਲਿਨ ਥ੍ਰੋ ਖਿਡਾਰੀ ਇੰਦਰ ਝਾਝਰੀਆ ਅਤੇ ਸੁਮਿਤ ਅੰਤਿਲ ਸਮੇਤ ਪੈਰਾਲੰਪਿਕ ਤਗਮਾ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਖੇਡ ਆਉਣ ਵਾਲੇ ਸਮੇਂ ਵਿੱਚ ਕ੍ਰਿਕੇਟ ਦੀ ਤਰ੍ਹਾਂ ਹਰਮਨ ਪਿਆਰੀ ਖੇਡ ਹੋਵੇਗੀ। ਟੋਕਿਓ ਓਲੰਪਿਕ ਵਿੱਚ ਜੈਵਲਿਨ ਥ੍ਰੋ ਵਿੱਚ ਨੀਰਜ ਚੋਪੜਾ ਦੇ ਇਤਿਹਾਸਕ ਸੋਨ ਤਗਮੇ ਤੋਂ ਬਾਅਦ ਅੰਤਿਲ , ਝਾਝਰੀਆ ਅਤੇ ਸੁੰਦਰ ਸਿੰਘ ਗੁੱਜਰ ਨੇ ਪੈਰਾਲੰਪਿਕ ਵਿੱਚ ਜੈਵਲਿਨ ਥ੍ਰੋ ਵਿੱਚ ਤਗਮੇ ਜਿੱਤੇ।

ਅੰਤਿਲ ਨੇ ਆਪਣਾ ਹੀ ਰਿਕਾਰਡ ਤੋੜਿਆ

ਪਹਿਲੀ ਵਾਰ ਪੈਰਾਲੰਪਿਕ ਖੇਡ ਰਹੇ ਅੰਤਿਲ ਨੇ ਆਪਣਾ ਹੀ ਵਿਸ਼ਵ ਰਿਕਾਰਡ ਕਈ ਵਾਰ ਤੋੜ ਕੇ ਐਫ-64 ਸ਼੍ਰੇਣੀ ਵਿੱਚ ਸੋਨ ਤਗਮਾ ਜਿੱਤਿਆ। ਝਾਝਰੀਆ ਨੇ ਐਫ-46 ਵਿੱਚ ਚਾਂਦੀ ਅਤੇ ਗੁੱਜਰ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ। ਬੀਸੀਸੀਆਈ ਦੇ ਸਾਬਕਾ ਪ੍ਰਧਾਨ ਠਾਕੁਰ ਨੇ ਸਨਮਾਨ ਸਮਾਗਮ ਦੇ ਦੌਰਾਨ ਕਿਹਾ, ਉਮੀਦ ਹੈ ਕਿ ਹੁਣ ਭਾਲਾ ਵੀ ਕ੍ਰਿਕੇਟ ਦੇ ਬੱਲੇ ਦੀ ਤਰ੍ਹਾਂ ਮਸ਼ਹੂਰ ਹੋ ਜਾਵੇਗਾ। ਇਸ ਮੌਕੇ ਉੱਤੇ ਯੋਗੇਸ਼ ਕਥੂਨੀਆ (ਡਿਸਕਸ ਥ੍ਰੋ ਐਫ-56 ਚਾਂਦੀ ਤਗਮਾ) ਅਤੇ ਸ਼ਰਦ ਕੁਮਾਰ (ਹਾਈ ਜੰਪ ਟੀ-63 ਕਾਂਸੇ) ਵੀ ਮੌਜੂਦ ਰਹੇ।

ਕੌਮੀ ਖੇਡ ਮੌਕੇ ਪ੍ਰਾਪਤੀ, ਧਿਆਨ ਚੰਦ ਨੂੰ ਵੱਡੀ ਸ਼ਰਧਾੰਜਲੀ

ਕੁਰ ਨੇ ਕਿਹਾ , ਕੌਮੀ ਖੇਡ ਦਿਵਸ ਉੱਤੇ ਭਾਰਤ ਨੇ ਚਾਰ ਤਗਮੇ ਜਿੱਤੇ ਅਤੇ ਮੇਜਰ ਧਿਆਨ ਚੰਦ ਜੀ ਨੂੰ ਇਸ ਤੋਂ ਵੱਡੀ ਸ਼ਰਧਾਂਜਲੀ ਕੋਈ ਹੋਰ ਨਹੀਂ ਹੋ ਸਕਦੀ। ਖਿ਼ਡਾਰੀਆਂ ਨੇ ਕਾਫ਼ੀ ਮਿਹਨਤ ਕੀਤੀ ਹੈ ਅਤੇ ਸਰਕਾਰ ਨੇ ਖਿਡਾਰੀਆ ਅਤੇ ਕੌਮੀ ਖੇਡ ਮਹਾਸੰਘਾਂ ਦਾ ਪੂਰਾ ਸਾਥ ਦਿੱਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਮਿਲੀ ਹੌਸਲਾ ਅਫਜਾਈ ਉਨ੍ਹਾਂ ਦੇ ਲਈ ਪ੍ਰੇਰਨਾ ਦਾ ਸੋਮਾ ਰਿਹਾ।

ਸਰਕਾਰ ਦੀ ਯੋਜਨਾ ਕੰਮ ਆਈ

ਉਨ੍ਹਾਂ ਨੇ ਕਿਹਾ, ਸਰਕਾਰ ਟਾਪਸ (ਟਾਰਗੇਟ ਓਲੰਪਿਕ ਪੋਡੀਅਮ ਯੋਜਨਾ ) ਵਰਗੀ ਯੋਜਨਾਵਾਂ ਦੇ ਜਰੀਏ ਦੇਸ਼ ਵਿੱਚ ਖੇਡਾਂ ਦਾ ਢਾਂਚਾ ਬਦਲ ਦੇਵੇਗੀ। ਅਸੀਂ ਸ਼ਾਨਦਾਰ ਤਰੀਕੇ ਨਾਲ ਖਿਡਾਰੀਆਂ ਦੀ ਮਦਦ ਕਰਦੇ ਰਹਾਂਗੇ। ਝਾਝਰੀਆ ਨੇ ਕਿਹਾ, ਪਿਛਲੇ ਚਾਰ ਸਾਲਾਂ ਵਿੱਚ ਸਰਕਾਰ ਨੇ ਸਾਡੀ ਕਾਫ਼ੀ ਮਦਦ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਜੀ ਨਾਲ ਗੱਲ ਕਰਕੇ ਸਾਡਾ ਮਨੋਬਲ ਵਧਿਆ। ਕੁਮਾਰ ਨੇ ਕਿਹਾ , ਇਹ ਕਾਫ਼ੀ ਔਖਾ ਪੈਰਾਲੰਪਿਕ ਸੀ। ਕਿਉਂਕਿ ਸਾਨੂੰ ਪਤਾ ਨਹੀਂ ਸੀ ਕਿ ਖੇਡਾਂ ਹੋਣਗੀਆਂ ਵੀ ਜਾਂ ਨਹੀਂ। ਸਰਕਾਰ ਨੇ ਜਿਸ ਤਰ੍ਹਾਂ ਟਾਰਗੇਟ ਓਲੰਪਿਕ ਪੋਡਿਅਮ ਯੋਜਨਾ ਨਾਲ ਸਾਡੀ ਮਦਦ ਕੀਤੀ , ਅਸੀਂ ਬਹੁਤ ਖੁਸ਼ ਹਾਂ।

ਇਹ ਵੀ ਪੜ੍ਹੋ:ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਮਹਿੰਦਰ ਸਿੰਘ ਧੋਨੀ ਬਾਰੇ ਕੀਤੀ ਵੱਡੀ ਗੱਲ

ABOUT THE AUTHOR

...view details