ਨਵੀਂ ਦਿੱਲੀ: ਸਪਾਈਸ ਜੈੱਟ (SpiceJet) ਦੀ ਇੱਕ ਉਡਾਣ 'ਚ ਅੱਜ ਖਰਾਬੀ ਆ ਗਈ, ਜਿਸ ਤੋਂ ਬਾਅਦ ਇਸ ਨੂੰ ਕਰਾਚੀ ਵੱਲ ਮੋੜਨਾ ਪਿਆ। ਇਹ ਫਲਾਈਟ ਐਸਜੀ-11 ਦਿੱਲੀ ਤੋਂ ਦੁਬਈ ਜਾ ਰਹੀ ਸੀ ਪਰ ਖਰਾਬੀ ਕਾਰਨ ਇਸ ਨੂੰ ਪਾਕਿਸਤਾਨ ਵੱਲ ਮੋੜਨਾ ਪਿਆ। ਦੱਸਿਆ ਗਿਆ ਹੈ ਕਿ ਜਹਾਜ਼ ਦੀ ਇੰਡੀਕੇਟਰ ਲਾਈਟ 'ਚ ਕੁੱਝ ਸਮੱਸਿਆ ਸੀ।
ਦਿੱਲੀ ਤੋਂ ਦੁਬਈ ਜਾ ਰਹੇ SpiceJet ਦੇ ਜਹਾਜ਼ 'ਚ ਆਈ ਖ਼ਰਾਬੀ, ਪਾਕਿਸਤਾਨ 'ਚ ਐਮਰਜੈਂਸੀ ਲੈਂਡਿੰਗ - ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ
ਸਪਾਈਸ ਜੈੱਟ ਦੀ ਇੱਕ ਉਡਾਣ ਵਿੱਚ ਅੱਜ ਸਮੱਸਿਆ ਆਈ, ਜਿਸ ਤੋਂ ਬਾਅਦ ਇਸ ਨੂੰ ਕਰਾਚੀ ਵੱਲ ਮੋੜਨਾ ਪਿਆ। ਇਹ ਫਲਾਈਟ ਐਸਜੀ-11 ਦਿੱਲੀ ਤੋਂ ਦੁਬਈ ਜਾ ਰਹੀ ਸੀ। ਪਰ ਨੁਕਸ ਕਾਰਨ ਇਸ ਨੂੰ ਪਾਕਿਸਤਾਨ ਵੱਲ ਮੋੜਨਾ ਪਿਆ।
ਦਿੱਲੀ ਤੋਂ ਦੁਬਈ ਜਾ ਰਹੇ SpiceJet ਦੇ ਜਹਾਜ਼ ਵਿੱਚ ਆਈ ਖ਼ਰਾਬੀ, ਪਾਕਿਸਤਾਨ 'ਚ ਐਮਰਜੈਂਸੀ ਲੈਂਡਿੰਗ
ਸਪਾਈਸ ਜੈੱਟ ਦੀ ਉਡਾਣ ਕਰਾਚੀ 'ਚ ਉਤਰਨ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸਿਆ ਗਿਆ ਹੈ ਕਿ ਇਹ ਕੋਈ ਐਮਰਜੈਂਸੀ ਲੈਂਡਿੰਗ ਨਹੀਂ ਸੀ, ਫਲਾਈਟ ਆਮ ਤਰੀਕੇ ਨਾਲ ਲੈਂਡ ਹੋਈ। ਹੁਣ ਇੱਕ ਹੋਰ ਜਹਾਜ਼ ਕਰਾਚੀ ਭੇਜਿਆ ਗਿਆ ਹੈ। ਉਹ ਯਾਤਰੀਆਂ ਨੂੰ ਦੁਬਈ ਲੈ ਕੇ ਜਾਵੇਗਾ।
ਇਹ ਵੀ ਪੜ੍ਹੋ :ਅਜਮੇਰ ਦਰਗਾਹ ਥਾਣੇ ਦੇ ਹਿਸਟਰੀ ਸ਼ੀਟਰ ਸਲਮਾਨ ਚਿਸ਼ਤੀ ਦਾ ਨੂਪੁਰ ਸ਼ਰਮਾ ਨੂੰ ਧਮਕੀ ਦੇਣ ਵਾਲਾ ਵੀਡੀਓ ਵਾਇਰਲ