ਪੰਜਾਬ

punjab

ETV Bharat / bharat

SpiceJet Paid Credit Suisse: ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਸਪਾਈਸਜੈੱਟ ਨੇ ਕ੍ਰੈਡਿਟ ਸੂਇਸ ਨੂੰ ਅਦਾ ਕੀਤੇ 1.5 ਮਿਲੀਅਨ ਡਾਲਰ, ਜਾਣੋ ਪੂਰਾ ਮਾਮਲਾ

ਦੇਸ਼ ਦੀ ਬਜ਼ਟ ਏਅਰਲਾਈਨ ਸਪਾਈਸਜੈੱਟ (Airline SpiceJet) ਨੇ ਅਦਾਲਤ ਦੀ ਫਟਕਾਰ ਤੋਂ ਬਾਅਦ ਕ੍ਰੈਡਿਟ ਸੂਇਸ ਬੈਂਕ ਨੂੰ 1.5 ਮਿਲੀਅਨ ਡਾਲਰ ਦਾ ਕੀਤਾ ਭੁਗਤਾਨ ਕੀਤਾ ਹੈ। ਸਪਾਈਸ ਜੈੱਟ ਨੇ ਇਸ ਸਬੰਧੀ ਕਿਹਾ ਹੈ ਕਿ ਇਹ ਭੁਗਤਾਨ ਕਰਕੇ ਕ੍ਰੈਡਿਟ ਸੂਇਸ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ।

SpiceJet has paid $1.5 million to Credit Suisse
SpiceJet Paid Credit Suisse: ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਸਪਾਈਸਜੈੱਟ ਨੇ ਕ੍ਰੈਡਿਟ ਸੂਇਸ ਨੂੰ ਅਦਾ ਕੀਤੇ 1.5 ਮਿਲੀਅਨ ਡਾਲਰ, ਜਾਣੋ ਪੂਰਾ ਮਾਮਲਾ

By ETV Bharat Punjabi Team

Published : Sep 15, 2023, 2:27 PM IST

ਨਵੀਂ ਦਿੱਲੀ: ਸਪਾਈਸਜੈੱਟ ਨੇ ਕਿਹਾ ਕਿ ਉਸ ਨੇ ਕ੍ਰੈਡਿਟ ਸੂਇਸ ਨੂੰ 1.5 ਮਿਲੀਅਨ ਡਾਲਰ ਟ੍ਰਾਂਸਫਰ ਕਰਕੇ ਸੁਪਰੀਮ ਕੋਰਟ (Supreme Court) ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ। ਇਸ ਤੋਂ ਪਹਿਲਾਂ, ਸੁਪਰੀਮ ਕੋਰਟ ਨੇ ਸਪਾਈਸਜੈੱਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐਮਡੀ) ਅਜੈ ਸਿੰਘ ਨੂੰ ਗਲੋਬਲ ਇਨਵੈਸਟਮੈਂਟ ਬੈਂਕ ਅਤੇ ਵਿੱਤੀ ਸੇਵਾਵਾਂ ਫਰਮ ਨੂੰ ਬਕਾਏ ਦਾ ਭੁਗਤਾਨ ਨਾ ਕਰਨ ਕਰਕੇ ਸਖ਼ਤ ਚਿਤਾਵਨੀ ਦਿੱਤੀ ਸੀ। ਦੱਸ ਦਈਏ ਏਅਰਲਾਈਨ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ, 'ਸਪਾਈਸਜੈੱਟ ਲਿਮਿਟਡ ਨੇ ਕ੍ਰੈਡਿਟ ਸੂਇਸ ਨੂੰ $1.5 ਮਿਲੀਅਨ ਭੇਜ ਕੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ ਅਤੇ ਇਸ ਦਾ ਵੀਰਵਾਰ ਨੂੰ ਭੁਗਤਾਨ ਕੀਤਾ ਗਿਆ ਸੀ।

ਸਪਾਈਸਜੈੱਟ ਨੇ ਪ੍ਰਤੀ ਮਹੀਨੇ ਕਰਨਾ ਸੀ ਪੰਜ ਲੱਖ ਦਾ ਭੁਗਤਾਨ: ਜਸਟਿਸ ਵਿਕਰਮ ਨਾਥ ਅਤੇ ਅਹਿਸਾਨੁਦੀਨ ਅਮਾਨਉੱਲ੍ਹਾ ਦੀ ਬੈਂਚ ਨੇ ਸਪਾਈਸਜੈੱਟ ਏਅਰਲਾਈਨ (Spicejet Airline) ਨੂੰ ਡਿਫਾਲਟ ਰਕਮ ਨਾਲੋਂ 1 ਮਿਲੀਅਨ ਡਾਲਰ ਜ਼ਿਆਦਾ ਦੇ ਨਾਲ 15 ਸਤੰਬਰ ਤੱਕ 5 ਲੱਖ ਡਾਲਰ ਦੀ ਮਾਸਿਕ ਕਿਸ਼ਤ ਜਮ੍ਹਾ ਕਰਨ ਦਾ ਹੁਕਮ ਦਿੱਤਾ ਸੀ। ਪਿਛਲੇ ਸਾਲ ਸਪਾਈਸਜੈੱਟ ਵੱਲੋਂ ਕ੍ਰੈਡਿਟ ਸੂਇਸ ਨੂੰ ਹਰ ਮਹੀਨੇ ਪੰਜ ਲੱਖ ਡਾਲਰ ਦੇਣ ਦਾ ਵਾਅਦਾ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਏਅਰਲਾਈਨ ਨੂੰ ਲਿਕਵਿਡੇਸ਼ਨ ਤੋਂ ਵਾਪਸ ਲੈ ਲਿਆ ਸੀ।

ਸੁਪਰੀਮ ਕੋਰਟ ਨੇ ਸਮਝੌਤੇ ਨੂੰ ਦਿੱਤਾ ਹੈ ਸਮਰਥਨ: ਪਿਛਲੇ ਸਾਲ ਮਈ ਦੌਰਾਨ ਦੋਵਾਂ ਧਿਰਾਂ ਵਿਚਾਲੇ ਇੱਕ ਸਮਝੌਤਾ ਹੋਇਆ ਸੀ, ਜਿਸ ਮੁਤਾਬਕ ਸਪਾਈਸ ਜੈੱਟ ਨੂੰ ਹਰ ਮਹੀਨੇ ਦੀ 15 ਤਰੀਕ ਤੱਕ ਪੰਜ ਲੱਖ ਡਾਲਰ ਦੀ ਰਕਮ ਅਦਾ ਕਰਨ ਲਈ ਕਿਹਾ ਗਿਆ ਸੀ । ਸੁਪਰੀਮ ਕੋਰਟ ਨੇ ਵੀ ਇਸ ਸਮਝੌਤੇ ਨੂੰ ਆਪਣਾ ਸਮਰਥਨ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਪਾਈਸਜੈੱਟ ਦੇ ਸ਼ੇਅਰ 1.56 ਫੀਸਦੀ ਜਾਂ 0.60 ਰੁਪਏ ਦੇ ਵਾਧੇ ਨਾਲ 38.98 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। ਕੰਪਨੀ ਦੀ ਮਾਰਕੀਟ ਕੈਪ 2.67 ਕਰੋੜ ਰੁਪਏ ਹੈ। ਕੰਪਨੀ ਦਾ ਸਟਾਕ 45.35 ਰੁਪਏ ਦੇ 52 ਹਫਤਿਆਂ ਦੇ ਉੱਚ ਪੱਧਰ ਨੂੰ ਛੂਹ ਗਿਆ ਸੀ।

ABOUT THE AUTHOR

...view details