ਪਟਨਾ: ਇਸ ਸਮੇਂ ਦੀ ਵੱਡੀ ਖ਼ਬਰ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਆ ਰਹੀ ਹੈ। ਜਿੱਥੇ ਪਟਨਾ ਤੋਂ ਦਿੱਲੀ ਜਾ ਰਹੇ ਸਪਾਈਸ ਜੈੱਟ ਦੇ ਜਹਾਜ਼ ਨੰਬਰ sg723 ਵਿੱਚ ਟੇਕ ਆਫ ਹੋਣ ਤੋਂ ਬਾਅਦ ਅੱਗ ਲੱਗ ਗਈ, ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਹੜਕੰਪ ਮੱਚ ਗਿਆ। ਹਾਲਾਂਕਿ ਦਿੱਲੀ ਜਾ ਰਹੇ ਇਸ ਜਹਾਜ਼ ਨੂੰ ਪਟਨਾ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ 'ਚ 185 ਲੋਕ ਸਵਾਰ ਸਨ, ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।
ਸਪਾਈਸਜੈੱਟ ਜਹਾਜ਼ ਦੇ ਇੰਜਣ ਵਿੱਚ ਅੱਗ:- ਰਿਪੋਰਟ ਦੇ ਅਨੁਸਾਰ, ਇਸ ਜਹਾਜ਼ ਨੇ ਪਟਨਾ ਦੇ ਜੈਪ੍ਰਕਾਸ਼ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 12.10 ਵਜੇ ਉਡਾਣ ਭਰੀ ਸੀ ਤੇ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਇਸ ਜਹਾਜ਼ ਦੇ ਇੱਕ ਪੱਖੇ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਕੈਬਿਨ ਕਰੂ ਦੇ ਮੈਂਬਰ ਨੇ ਐਲਾਨ ਕੀਤਾ ਕਿ ਜਹਾਜ਼ ਨੂੰ ਅੱਗ ਲੱਗ ਗਈ ਹੈ, ਇਸ ਲਈ ਜਹਾਜ਼ ਨੂੰ ਹਵਾਈ ਅੱਡੇ 'ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਦੇ ਨਾਲ ਹੀ ਜਹਾਜ਼ 'ਚ ਸਵਾਰ ਯਾਤਰੀਆਂ ਨੇ ਏਅਰਪੋਰਟ ਤੋਂ ਬਾਹਰ ਆ ਕੇ ਦੱਸਿਆ ਕਿ ਜਦੋਂ ਜਹਾਜ਼ 'ਚ ਅਨਾਊਂਸਮੈਂਟ ਹੋਈ ਤਾਂ ਸਾਨੂੰ ਪਤਾ ਲੱਗਾ ਕਿ ਇੰਜਣ 'ਚ ਅੱਗ ਲੱਗ ਗਈ ਹੈ। ਅਸੀਂ ਬਹੁਤ ਡਰ ਗਏ ਪਰ ਪਾਇਲਟ ਦੀ ਸਮਝਦਾਰੀ ਕਾਰਨ ਸਾਡੀ ਜਾਨ ਬਚ ਗਈ।