ਚੰਡੀਗੜ੍ਹ:ਭਾਰਤ ਵਿੱਚ ਇਹ ਮਹੀਨਾ ਤਿਉਹਾਰਾਂ ਨਾਲ ਭਰਿਆ ਹੁੰਦਾ ਹੈ। ਅਜੇ ਦੀਵਾਲੀ ਲੰਘ ਗਈ ਹੈ, ਹੁਣ ਛਠ ਪੂਜਾ ਦੀ ਬੇਸਬਰੀ ਨਾਲ ਉਡੀਕ ਹੈ। ਪੰਜਾਬ ਵਿੱਚ ਹੋਰਨਾਂ ਸੂਬਿਆਂ ਤੋਂ ਆ ਕੇ ਰਹਿ ਰਹੇ ਪ੍ਰਵਾਸੀਆਂ ਲਈ ਇਹ ਤਿਉਹਾਰ ਆਪਣੇ ਘਰ ਜਾ ਕੇ ਮਨਾਉਣ ਵਿੱਚ ਕੋਈ ਮੁਸ਼ਕਲ ਨਾ ਆਵੇ। ਇਸ ਦਾ ਧਿਆਨ ਕਰਦੇ ਹੋਏ ਉੱਤਰ ਰੇਲਵੇ ਵਲੋਂ 2 ਹੋਰ ਨਵੀਆਂ ਰੇਲਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਤਿਉਹਾਰਾਂ ਦੇ ਚੱਲਦੇ ਟਰੇਨਾਂ ਵਿੱਚ ਵੇਟਿੰਗ ਲਿਸਟ ਲੰਬੀ ਹੋਣ ਕਾਰਨ ਲਿਆ ਗਿਆ ਹੈ। ਇਨ੍ਹਾਂ ਦੋ ਰੇਲਾਂ ਦੇ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।
ਅੰਮ੍ਰਿਤਸਰ ਤੋਂ ਬਿਹਾਰ ਅਤੇ ਕਟਰਾ-ਕਟਿਹਾਰ ਦਾ ਰੂਟ:ਉੱਤਰ ਰੇਲਵੇ ਵਲੋਂ ਦੋਨੋਂ ਨਵੀਂ ਰੇਲਾਂ 15 ਤੋਂ 17 ਨਵੰਬਰ ਵਿੱਚ ਚਲਾਈਆਂ ਜਾਣਗੀਆਂ। ਇਨ੍ਹਾਂ ਦੋਨਾਂ ਚੋਂ ਇੱਕ ਯਾਤਰੀ ਰੇਲਗੱਡੀ ਪੰਜਾਬ ਦੇ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਬਿਹਾਰ ਦੇ ਦਰਭੰਗਾ ਤੱਕ ਚੱਲੇਗੀ। ਜਦਕਿ, ਦੂਜੀ ਯਾਤਰੀ ਰੇਲਗੱਡੀ ਮਾਂ ਵੈਸ਼ਣੋ ਦੇਵੀ ਕਟਰਾ ਤੋਂ ਸ਼ੁਰੂ ਹੋ ਕੇ ਪੰਜਾਬ ਹੁੰਦੇ ਹੋਏ ਕਟਿਹਾਰ ਪਹੁੰਚਾਵੇਗੀ। ਉੱਤਰ ਰੇਲਵੇ ਨੇ ਫੈਸਟੀਵਲ ਸਪੈਸ਼ਲ ਟ੍ਰੇਨ 04650 ਅਤੇ 04649 ਨੂੰ ਅੰਮ੍ਰਿਤਸਰ ਤੋਂ ਦਰਭੰਗਾ ਵਿਚਾਲੇ ਚਲਾਉਣ ਦਾ ਫੈਸਲਾ ਕੀਤਾ ਹੈ। ਰੇਲਗੱਡੀ ਸੰਖਿਆ 04650 ਅੰਮ੍ਰਿਤਸਰ ਤੋਂ 16 ਨਵੰਬਰ ਨੂੰ ਰਵਾਨਾ ਹੋਵੇਗੀ, ਜੋ ਅਗਲੇ ਦਿਨ ਦਰਭੰਗਾ ਪਹੁੰਚੇਗੀ।