ਪੰਜਾਬ

punjab

ETV Bharat / bharat

6 ਦਹਾਕੇ 'ਚ ਤਿੱਬਤ ਤੋਂ ਵਧ ਭਾਰਤ ਦੇ ਹੋ ਗਏ ਦਲਾਈ ਲਾਮਾ, ਲਗਾਤਾਰ ਮਜ਼ਬੂਤ ਹੋਇਆ ਭਰੋਸੇ ਦਾ ਪੁਲ - ਥੈਂਕਯੂ ਇੰਡੀਆ

14ਵੇਂ ਦਲਾਈ ਲਾਮਾ ਤੇਨਜ਼ਿਨ ਗਿਆਤਸੋ ਅੱਜ ਯਾਨੀ 6 ਜੁਲਾਈ ਨੂੰ 86 ਸਾਲ ਦੇ ਹੋ ਗਏ ਹਨ। ਵਿਸ਼ਵ ਭਰ ਵਿੱਚ ਸਨਮਾਨਿਤ ਦਲਾਈ ਲਾਮਾ 31 ਮਾਰਚ 1959 ਨੂੰ ਆਪਣੀ ਮਿੱਟੀ ਤੋਂ ਵੱਖ ਹੋ ਕੇ ਭਾਰਤ ਆਏ ਸੀ। ਉਨ੍ਹਾਂ ਨੂੰ ਭਾਰਤ ਵਿੱਚ ਰਹਿੰਦੇ ਹੋਏ ਛੇ ਦਹਾਕੇ ਤੋਂ ਵਧ ਦਾ ਸਮਾਂ ਹੋ ਗਿਆ ਹੈ।

ਫ਼ੋਟੋ
ਫ਼ੋਟੋ

By

Published : Jul 6, 2021, 10:53 AM IST

ਸ਼ਿਮਲਾ: ਚੀਨ ਦੀ ਵਿਸਤਾਰਵਾਦੀ ਕਰੂਰ ਸੋਚ ਤੋਂ ਹਿਰਾਸ ਹੋ ਕੇ ਦਲਾਈ ਲਾਮਾ ਨੇ ਜਦੋਂ ਭਾਰਤ ਵਿੱਚ ਸ਼ਰਨ ਲੈਣ ਦਾ ਸੋਚ ਲਿਆ ਤਾਂ ਉਨ੍ਹਾਂ ਦੇ ਜ਼ਮੀਰ ਵਿੱਚ ਸਿਰਫ਼ ਅਤੇ ਸਿਰਫ ਇੱਕ ਹੀ ਸ਼ਬਦ ਗੂੰਜ ਰਿਹਾ ਸੀ, ਅਤੇ ਇਹ ਸ਼ਬਦ ਸੀ ਭਰੋਸਾ। ਦਲਾਈ ਲਾਮਾ ਅਤੇ ਉਨ੍ਹਾਂ ਦੇ ਪੈਰੋਕਾਰਾਂ ਦਾ ਭਾਰਤ ਵਿੱਚ ਵਾਸ 6 ਦਹਾਕਿਆ ਤੋਂ ਵਧ ਦੇ ਸਮੇਂ ਵਿੱਚ ਫੈਲਿਆ ਹੋਇਆ ਹੈ। ਹੁਣ ਦਲਾਈ ਲਾਮਾ ਅਤੇ ਭਾਰਤ ਨੂੰ ਵੱਖ-ਵੱਖ ਹੋ ਕੇ ਨਹੀਂ ਦੇਖ ਸਕਦੇ? ਇਸ ਦੌਰ ਵਿੱਚ ਦਲਾਈ ਲਾਮਾ ਤਿੱਬਤ ਤੋਂ ਵੱਧ ਭਾਰਤ ਦੇ ਹੋ ਗਏ ਹਨ। ਭਾਰਤ ਤਿੱਬਤ ਦੋਸਤੀ ਵਿੱਚ ਭਰੋਸੇ ਦਾ ਇਹ ਪੁਲ ਲਗਾਤਾਰ ਮਜ਼ਬੂਤ ਹੋਇਆ ਹੈ।

ਬੌਧ ਧਰਮ ਦੀ ਰੁਚੀ ਰੱਖਣ ਵਾਲਿਆਂ ਵਿੱਚ ਤਾਂ ਦਲਾਈ ਲਾਮਾ ਪ੍ਰਸਿੱਧ ਹੈ ਹੀ, ਭਾਰਤ ਦੀ ਜਨਤਾ ਵੀ ਇਸ ਧਰਮ ਗੁਰੂ ਦੇ ਅਧਿਆਤਮਕ ਚਾਨਣ ਤੋਂ ਲਾਭ ਲੈਣ ਦੀ ਚਾਹਵਾਨ ਹੈ। ਇਸੇ ਦਲਾਈ ਲਾਮਾ ਦਾ ਮੰਗਲ ਦੇ ਦਿਨ ਮੰਗਲ ਜਨਮਦਿਵਸ ਮਨਾਇਆ ਜਾਂਦਾ ਹੈ। ਇੱਥੇ ਅੱਗ ਦੇ ਸ਼ਬਦਾਂ ਵਿੱਚ ਦਲਾਈ ਲਾਮਾ, ਭਾਰਤ, ਤਿੱਬਤ ਅਤੇ ਖਾਸਕਰ ਹਿਮਾਚਲ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਦੀ ਪੜਤਾਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਥੈਂਕਯੂ ਇੰਡੀਆ ਦੇ 22 ਹਜ਼ਾਰ ਤੋਂ ਵੱਧ ਦਿਵਸ

ਚੀਨ ਦੀ ਦਮਨਕਾਰੀ ਨੀਤੀਆਂ ਤੋਂ ਆਪਣੀ ਮਿਟ੍ਟੀ ਛੱਡਣ ਦੇ ਲਈ ਮਜ਼ਬੂਰ ਹੋਏ ਦਲਾਈ ਲਾਮਾ ਆਪਣੇ ਕੁਝ ਪੈਰੋਕਾਰਾਂ ਦੇ ਨਾਲ ਭਾਰਤ ਆਏ। ਮੁਸ਼ਕਲ ਸਮੇਂ ਵਿੱਚ ਜਿਸ ਭਰੋਸੇ ਦੇ ਨਾਲ ਧਰਮ ਗੁਰੂ ਦਲਾਈ ਲਾਮਾ ਭਾਰਤ ਆਏ ਉਹ ਭਰੋਸਾ ਉਨ੍ਹਾਂ ਦੇ ਭਾਰਤ ਠਹਿਰਨ ਦੌਰਾਨ ਦਿਨ ਪ੍ਰਤੀ ਦਿਨ ਮਜ਼ਬੂਤ ਹੋਇਆ ਹੈ। ਦਲਾਈ ਲਾਮਾ ਨੂੰ ਭਾਰਤ ਵਿੱਚ ਸ਼ਰਨ ਲਈ 22 ਹਜ਼ਾਰ ਤੋਂ ਵੱਧ ਦਿਨ ਹੋ ਗਏ ਹਨ ਅਤੇ ਤਿੱਬਤੀ ਭਾਈਚਾਰੇ ਦੇ ਲੋਕ ਥੈਂਕਯੂ ਇੰਡੀਆ ਕਹਿੰਦੇ ਹਨ। ਕਿਹਾ ਜਾ ਸਕਦਾ ਹੈ ਕਿ ਤਿੱਬਤ ਦੇ ਨਿਵਾਸੀਆਂ ਦੇ ਲਈ ਥੈਂਕਯੂ ਇੰਡੀਆ ਦੇ 22 ਹਜ਼ਾਰ ਤੋਂ ਵੱਧ ਦਿਵਸ ਹੋ ਗਏ ਹਨ।

ਭਾਰਤ ਨੇ ਇਸ ਪਾਵਨ ਮਹਿਮਾਨ ਨੂੰ ਬਿਠਾਇਆ ਹੈ ਪਲਕਾਂ 'ਤੇ

ਇਸ ਭਾਈਚਾਰੇ ਦੇ ਲੋਕ ਪੂਰੇ ਭਾਰਤ ਵਿੱਚ ਫੈਲੇ ਹੋਏ ਹਨ, ਪਰ ਸਾਰਿਆਂ ਦਾ ਖ਼ਾਸ ਲਗਾਅ ਧਰਮਸ਼ਾਲਾ ਨਾਲ ਹੈ। ਨਾਮ ਅਤੇ ਗੁਣ ਵਜੋਂ, ਧਰਮਸ਼ਾਲਾ ਨੇ ਤਿੱਬਤ ਨੂੰ ਆਪਣੇ ਇੱਥੇ ਰੱਖਿਆ ਹੋਇਆ ਹੈ, ਜਿਵੇਂ ਥੱਕੇ ਯਾਤਰੀ ਧਰਮਸ਼ਾਲਾ ਵਿੱਚ ਪਨਾਹ ਲੈਂਦੇ ਹਨ। ਭਾਰਤ ਨੇ ਵੀ ਇਸ ਪਵਿੱਤਰ ਮਹਿਮਾਨ ਨੂੰ ਪਲਕਾਂ 'ਤੇ ਬਿਠਾਇਆ ਹੈ। ਦੇਸ਼-ਵਿਦੇਸ਼ ਤੋਂ ਸ਼ਰਧਾਲੂ, ਦਲਾਈ ਲਾਮਾ ਦਾ ਸੰਗ ਹਾਸਲ ਕਰਨ ਲਈ ਧਰਮਸ਼ਾਲਾ ਆਉਂਦੇ ਹਨ। ਦੇਸ਼ ਜਾਂ ਵਿਦੇਸ਼ ਦੇ ਕਿਸੇ ਵੀ ਕੋਨੇ ਦੀ ਯਾਤਰਾ ਕਰਨ ਤੋਂ ਬਾਅਦ ਦਲਾਈ ਲਾਮਾ ਜਦੋਂ ਧਰਮਸ਼ਾਲਾ ਪਰਤਦੇ ਹਨ, ਤਾਂ ਉਨ੍ਹਾਂ ਦੇ ਸਵਾਗਤ ਲਈ ਕਤਾਰ ਵਿੱਚ ਖੜੇ ਤਿੱਬਤੀ ਲੋਕਾਂ ਦੇ ਨਾਲ ਸਥਾਨਕ ਵਸਨੀਕ ਵੀ ਆਦਰ ਨਾਲ ਗੁਰੂ ਜੀ-ਗੁਰੂ ਜੀ ਕਹਿੰਦੇ ਹਨ।

ਨੋਬਲ ਪੁਰਸਕਾਰ ਤੋਂ ਸਨਮਾਨਿਤ ਕੀਤੇ ਜਾ ਚੁੱਕੇ ਹਨ ਦਲਾਈ ਲਾਮਾ

ਵਿਸ਼ਵ ਭਰ ਵਿੱਚ ਸਨਮਾਨਿਤ ਦਲਾਈ ਲਾਮਾ 31 ਮਾਰਚ 1959 ਨੂੰ ਆਪਣੀ ਮਿਟ੍ਟੀ ਤੋਂ ਵੱਖ ਹੋ ਕੇ ਭਾਰਤ ਆਏ ਸੀ। ਭਾਰਤ ਆਏ ਹੋਏ ਦਲਾਈ ਲਾਮਾ ਨੂੰ 60 ਸਾਲ ਤੋਂ ਵਧ ਦਾ ਸਮਾਂ ਹੋ ਗਿਆ ਹੈ। ਦਲਾਈ ਲਾਮਾ ਅਤੇ ਉਨ੍ਹਾਂ ਦੇ ਪੈਰੋਕਾਰ ਬੇਸ਼ੱਕ ਆਪਣੀ ਮਿਟ੍ਟੀ ਤੋਂ ਦੂਰ ਹਨ ਪਰ ਭਾਰਤ ਦੀ ਮਿਟ੍ਟੀ ਨੇ ਉਨ੍ਹਾਂ ਨੂੰ ਆਦਰ ਦੇਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ। ਦਲਾਈ ਲਾਮਾ ਭਾਰਤ ਵਿੱਚ ਕਰਮ ਕਰ ਰਹੇ ਹਨ ਅਤੇ ਵਿਸ਼ਵ ਸ਼ਾਤੀ ਦੇ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉੱਥੇ ਹੀ ਸਮੇਂ-ਸਮੇਂ ਉੱਤੇ ਹਿਮਾਚਲ ਸਮੇਤ ਭਾਰਤ ਦੇ ਕਈ ਹਿੱਸਿਆ ਤੋਂ ਦਲਾਈ ਲਾਮਾ ਨੂੰ ਭਾਰਤ ਰਤਨ ਸਨਮਾਨ ਦਿੱਤੇ ਜਾਣ ਦੀ ਵੀ ਬੇਨਤੀ ਕੀਤੀ ਜਾ ਰਹੀ ਹੈ।

ਚੀਨ ਨੇ ਨਹੀਂ ਪੜ੍ਹਿਆ ਨਹਿਰੂ ਦੇ ਪੰਚਸ਼ੀਲ ਦਾ ਪਾਠ

ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਿਸਤਾਰਵਾਦੀ ਚੀਨ ਨੂੰ ਪੰਚਸ਼ੀਲ ਦਾ ਪਾਠ ਪੜਾਉਣ ਦੇ ਲਈ ਉਤਸੁਕ ਸੀ। ਚੀਨ ਨੂੰ ਇਹ ਪਾਠ ਸਮਝ ਨਹੀਂ ਆਇਆ ਅਤੇ ਨਾ ਹੀ ਉਸ ਦਾ ਇਰਾਦਾ ਇਸ ਪਾਠ ਨੂੰ ਪੜਣ ਦਾ ਸੀ। ਚੀਨ ਦਾ ਮੰਨਣਾ ਹੈ ਕਿ ਤਿੱਬਤ ਸ਼ੁਰੂ ਤੋਂ ਹੀ ਉਸ ਦਾ ਹਿੱਸਾ ਹੈ। ਚੀਨ ਤੋਂ ਯੁੱਧ ਤੋਂ ਪਹਿਲਾਂ ਹੀ ਤਣਾਅਪੂਰਨ ਮਾਹੌਲ ਵਿੱਚ ਦਲਾਈ ਲਾਮਾ 1959 ਵਿੱਚ ਭਾਰਤ ਆਏ ਸੀ। ਉਨ੍ਹਾਂ ਨੂੰ ਭਾਰਤ ਨੇ ਆਪਣਾ ਲਿਆ ਅਤੇ ਦਲਾਈ ਲਾਮਾ ਵੀ ਭਾਰਤ ਦੀ ਸ਼ਰਨ ਲੈ ਕੇ ਖੁਦ ਨੂੰ ਇੱਥੇ ਦੀ ਧਰਤੀ ਰਣੀ ਸਮਝਦੇ ਹਨ। ਦਲਾਈ ਲਾਮਾ ਨੂੰ ਸ਼ਰਨ ਦੇ ਕਾਰਨ ਭਾਰਤ ਅਤੇ ਚੀਨ ਦੇ ਸਬੰਧਾਂ ਵਿੱਚ ਕੁੜੱਤਣ ਬਰਕਰਾਰ ਰਹਿੰਦੀ ਹੈ। ਭਾਰਤ ਨੇ ਚੀਨ ਨੂੰ ਪੰਚਸ਼ੀਲ ਦਾ ਪਾਠ ਪੜਾਉਣਾ ਚਾਇਆ ਪਰ ਚੀਨ ਨੇ ਭਾਰਤ ਨੂੰ 1962 ਦੇ ਜ਼ਖ਼ਮ ਦਿੱਤੇ। ਉਸ ਦੇ ਬਾਅਦ ਤੋਂ ਹੀ ਚੀਨ ਦਲਾਈ ਲਾਮਾ ਦੀ ਗਤੀਵਿਧੀਆਂ ਨੂੰ ਲੈ ਕੇ ਸਮੇਂ ਸਮੇਂ ਉੱਤੇ ਭਾਰਤ ਨੂੰ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।

14ਵੇਂ ਦਲਾਈ ਲਾਮਾ ਅਤੇ ਭਾਰਤ-ਤਿੱਬਤ ਸਬੰਧ

ਦਲਾਈ ਲਾਮਾ ਦੇ ਨਾਂਅ ਨਾਲ ਮਸ਼ਹੂਰ ਤਿੱਬਤੀਆਂ ਦੇ ਧਰਮ ਗੁਰੂ ਦਾ ਪੂਰਾ ਨਾਂਅ ਤੇਨਜ਼ਿਨ ਗਿਆਤਸੋ ਹੈ। ਉਨ੍ਹਾਂ ਦਾ ਜਨਮ ਜੁਲਾਈ ਮਹੀਨੇ ਦੀ 6 ਤਰੀਖ ਨੂੰ ਸਾਲ 1935 ਵਿੱਚ ਤਿੱਬਤ ਵਿੱਚ ਹੋਇਆ। ਤੇਨਜ਼ਿਨ ਨੂੰ 13ਵੇਂ ਦਲਾਈ ਲਾਮਾ ਥੂਬਤੇਨ ਗਿਆਤਸੋ ਦਾ ਅਵਤਾਰ ਮੰਨਿਆ ਜਾਂਦਾ ਹੈ। ਤਿੱਬਤੀਆਂ ਦੀ ਆਧਿਆਤਮਕ ਪਰੰਪਰਾ ਹੀ 14ਵੇਂ ਦਲਾਈ ਲਾਮਾ ਨੂੰ ਪੂਰਬੀ ਸੰਕੇਤਾਂ ਦੇ ਰਾਹੀਂ ਨਾਲ ਪਛਾਣ ਲਿਆ ਗਿਆ ਸੀ। ਉਸ ਦੇ ਬਾਅਦ ਤੇਨਜਿਨ ਨੂੰ ਪੋਟਾਲਾ ਰਾਜਮਹਿਲ ਵਿੱਚ ਲੈ ਜਾਇਆ ਗਿਆ। ਇੱਥੇ ਉਨ੍ਹਾਂ ਦੀ ਸਿੱਖਿਆ ਗ੍ਰੈਜੂਏਸ਼ਨ ਹੋਈ। ਬਦਲਦੀ ਸਥਿਤੀਆਂ ਵਿੱਚ 50 ਦੇ ਦਹਾਕੇ ਵਿੱਚ ਚੀਨ ਅਤੇ ਤਿੱਬਤ ਦੇ ਵਿੱਚ ਤਣਾਅ ਸ਼ੁਰੂ ਹੋਇਆ। ਵਿਸਤਾਰ ਵਾਦੀ ਸੋਚ ਦੇ ਮੁਲਕ ਚੀਨ ਦੇ ਫੌਜ ਨੇ ਤਿੱਬਤ ਨੂੰ ਆਪਣੇ ਸ਼ਿੰਕਜੇ ਵਿੱਚ ਲੈਣਾ ਸ਼ੁਰੂ ਕੀਤਾ। ਮਾਹੌਲ ਜਦੋਂ ਤਣਾਅਪੂਰਨ ਹੋਣ ਲੱਗਿਆ ਤਾਂ ਭਵਿੱਖ ਦੇ ਖਤਰੇ ਨੂੰ ਭਾਂਪਦੇ ਹੋਏ ਦਲਾਈ ਲਾਮਾ ਦੇ ਸ਼ੁਭਚਿੰਤਕਾਂ ਨੇ ਉਨ੍ਹਾਂ ਨੂੰ ਲਿਹਾਸਾ ਤੋਂ ਨਿਕਲਣ ਦੀ ਰਾਏ ਦਿੱਤੀ।

ਕੁਲਦੀਪ ਨਾਇਰ ਨੇ ਆਪਣੇ ਇੱਕ ਲੇਖ ਵਿੱਚ ਕੀਤਾ ਹੈ ਦਿਲਚਸਪ ਸਥਿਤੀਆਂ ਦਾ ਵਰਣਨ

ਸਾਰੀ ਸਥਿਤੀਆਂ ਉੱਤੇ ਵਿਚਾਰ ਕਰਨ ਦੇ ਬਾਅਦ ਉਹ ਆਪਣੇ ਕਰੀਬੀਆਂ ਅਤੇ ਹੋਰ ਤਿੱਬਤੀਆਂ ਦੇ ਨਾਲ ਭਾਰਤ ਵਿੱਚ ਸ਼ਰਨ ਲੈਣ ਲਈ ਆਏ। ਉਸ ਵੇਲੇ ਦੀ ਦਿਲਚਸਪ ਸਥਿਤੀ ਦਾ ਵਰਨਣ ਕੁਲਦੀਪ ਨਾਇਰ ਨੇ ਆਪਣੇ ਲੇਖ ਵਿੱਚ ਕੀਤਾ ਹੈ। ਖੈਰ ਦਲਾਈ ਲਾਮਾ ਕਲਿੰਪੋਂਗ ਅਤੇ ਤਵਾਂਗ ਦੇ ਬਾਅਦ ਹਿਮਾਚਲ ਦੀ ਧਰਮਸ਼ਾਲਾ ਵਿੱਚ ਸਥਿਤ ਮੈਕਲੋਡਗੰਜ ਵਿੱਚ ਰਹਿਣ ਲੱਗੇ। ਇੱਥੋਂ ਦੀ ਉਨ੍ਹਾਂ ਦੀ ਗਤੀਵਿਧੀਆਂ ਚਲਣ ਲੱਗੀਆਂ। 60 ਸਾਲ ਵਿੱਚ ਤਿੱਬਤੀ ਮੂਲ ਦੇ ਲੋਕ ਹਿਮਾਚਲ ਦੇ ਧਰਮਸ਼ਾਲਾ, ਸ਼ਿਮਲਾ, ਸੋਲਨ ਸਮੇਤ ਦੇਸ਼ ਦੇ ਹੋਰ ਹਿੱਸਿਆ ਵਿੱਚ ਰਹਿਣ ਅਤੇ ਛੋਟਾ ਮੋਟਾ ਵਪਾਰ ਕਰਨ ਲੱਗੇ ਹਨ।

ਧਰਮਸ਼ਾਲਾ ਵਿੱਚ ਹੈ ਤਿੱਬਤ ਦੇ ਸਰਬੋਤਮ ਧਾਰਮਿਕ ਗੁਰੂ ਦਾ ਨਿਵਾਸ

ਕਰਨਾਟਕ ਵਿੱਚ ਵੱਡੀ ਗਿਣਤੀ ਵਿੱਚ ਤਿੱਬਤੀ ਰਹਿੰਦੇ ਹਨ ਪਰ ਜੋ ਸਥਾਨ ਧਰਮਸ਼ਾਲਾ ਨੂੰ ਹਾਸਲ ਹੈ ਉਹ ਕਿਸੇ ਨੂੰ ਨਹੀਂ। ਕਾਰਨ ਇਹ ਹੈ ਕਿ ਧਰਮਸ਼ਾਲਾ ਵਿੱਚ ਤਿੱਬਤ ਦੇ ਸਰਬੋਤਮ ਧਾਰਮਿਕ ਗੁਰੂ ਦਾ ਨਿਵਾਸ ਹੈ। ਦਲਾਈ ਲਾਮਾ ਦੇ ਨਾਲ ਜਿਸ ਸ਼ਖਸ ਨੂੰ ਪੂਰੀ ਦੁਨੀਆ ਜਾਣਦੀ ਹੈ ਉਹ ਸਾਮਦੋਂਗ ਰਿੰਪੋਚੇ ਹੈ। ਉਹ ਕਈ ਭਾਸ਼ਾਵਾਂ ਦੇ ਜਾਣਕਾਰ ਅਤੇ ਵਿਲੱਖਣ ਵਿਦਵਾਨ ਹਨ। ਨਾਲ ਹੀ ਦਲਾਈ ਲਾਮਾ ਦੇ ਨਿੱਜੀ ਡਾਕਟਰ ਰਹੇ ਯਸ਼ੀ ਧੋਂਦੇਨ ਵੀ ਦੇਸ਼ ਵਿਦੇਸ਼ ਵਿੱਚ ਇੱਕ ਜਾਣੂ ਨਾਂਅ ਰਹੇ ਹਨ। ਯਸ਼ੀ ਧੋਂਦੇਨ ਤਿੱਬਤੀ ਵਿਧੀ ਨਾਲ ਗੁੰਝਲਦਾਰ ਬਿਮਾਰੀਆਂ ਦੇ ਇਲਾਜ ਲਈ ਮਸ਼ਹੂਰ ਹੈ। ਉਹ ਹੁਣ ਆਪਣੇ ਸਰੀਰ ਛੱਡ ਚੁੱਕੇ ਹਨ। ਕੈਂਸਰ ਦੇ ਮਰੀਜ਼ਾਂ ਨੂੰ ਠੀਕ ਕਰਨ ਵਿੱਚ ਉਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ।

ਹੁਣ ਭਾਰਤ ਅਤੇ ਹਿਮਾਚਲ ਦੇ ਹੀ ਹੁੰਦੇ ਜਾ ਰਹੇ ਤਿੱਬਤੀ

ਤਿੱਬਤੀਆਂ ਨੂੰ ਭਾਰਤ ਵਿੱਚ ਰਹਿੰਦੇ ਹੋਏ 60 ਸਾਲ ਤੋਂ ਵਧ ਦਾ ਸਮਾਂ ਹੋ ਰਿਹਾ ਹੈ। ਹਿਮਾਚਲ ਵਿੱਚ ਧਰਮਸ਼ਾਲਾ, ਸ਼ਿਮਲਾ, ਕਾਂਗੜਾ, ਸੋਲਨ ਸਮੇਤ ਕਈ ਥਾਵਾਂ ਵਿੱਚ ਤਿੱਬਤੀ ਲੋਕਾ ਰਹਿੰਦੇ ਹਨ। ਕਦੇ ਕਦਾਰ ਤਿੱਬਤੀਆਂ ਦਾ ਸਥਾਨਕ ਲੋਕਾਂ ਨਾਲ ਕੁਝ ਤਣਾਅ ਜ਼ਰੂਰ ਹੁੰਦਾ ਆਇਆ ਹੈ ਪਰ ਆਪਸੀ ਵਿਸ਼ਵਾਸ ਕਦੇ ਨਹੀਂ ਟੁੱਟਿਆ। ਇਹ ਗੱਲ ਵਖਰੀ ਹੈ ਕਿ ਇੱਥੇ 90 ਦੇ ਦਹਾਕੇ ਵਿੱਚ ਇੱਕ ਗੱਦੀ ਨੌਜਵਾਨ ਦੇ ਕਤਲ ਦੇ ਮਾਹੌਲ ਨਾਲ ਖਰਾਬ ਹੋਈ ਸੀ ਤਦੋਂ ਦਲਾਈ ਲਾਮਾ ਨੂੰ ਸਥਾਨਕ ਲੋਕਾਂ ਨੇ ਭਰੋਸਾ ਦਵਾਇਆ ਸੀ ਕਿ ਆਪਸੀ ਰਿਸ਼ਤੇ ਵਿੱਚ ਤਣਾਅ ਨੂੰ ਸਥਾਨ ਨਹੀਂ ਬਣਨ ਦਿੱਤਾ ਜਾਵੇਗਾ।

ਨਵੀਂ ਪੀੜੀ ਦੇ ਮਨ ਵਿੱਚ ਤਿੱਬਤ ਦੀ ਅਣਦੇਖੀ ਤਸਵੀਰ

ਇਸ ਸਮੇਂ ਤਿੱਬਤੀ ਭਾਈਚਾਰੇ ਦੇ ਲੋਕ ਹਿਮਾਚਲ ਦੇ ਕਈ ਸ਼ਹਿਰਾਂ ਵਿੱਚ ਆਪਣਾ ਕਾਰੋਬਾਰ ਕਰਦੇ ਹਨ। ਤਿੱਬਤੀਆਂ ਦੇ ਮਠਾਂ ਵਿੱਚ ਅਰਦਾਸ ਹੁੰਦੀ ਹੈ ਅਤੇ ਸਥਾਨਕ ਲੋਕ ਉਸ ਵਿੱਚ ਸ਼ਾਮਲ ਹੁੰਦੇ ਹਨ। ਇਕ ਪੂਰੀ ਪੀੜੀ ਭਾਰਤ ਵਿੱਚ ਜਨਮ ਲੈ ਕੇ ਨੌਜਵਾਨ ਹੋ ਚੁੱਕੀ ਹੈ। ਸੈਂਕੜੇ ਤਿੱਬਤੀ ਲੋਕਾਂ ਦੇ ਨਾਂਅ ਵੋਟਰ ਲਿਸਟ ਵਿੱਚ ਹਨ। ਨਵੀਂ ਪੀੜੀ ਦੇ ਮਨ ਵਿੱਚ ਤਿੱਬਤ ਦੀ ਅਣਦੇਖੀ ਤਸਵੀਰ ਹੈ ਪਰ ਜਿਆਦਾਤਰ ਨੌਜਵਾਨ ਹਿਮਾਚਲ ਅਤੇ ਭਾਰਤ ਦੇ ਹੋਰ ਹਿੱਸਿਆ ਵਿੱਚ ਰਹਿ ਕੇ ਖੁਸ਼ ਹੈ। ਹਿਮਾਚਲ ਵਿੱਚ ਭਾਰਤ-ਤਿੱਬਤ ਵਿਚਾਲੇ ਚੰਗੇ ਸਬੰਧਾਂ ਦੀ ਪੈਰਵੀ ਕਰਨ ਵਾਲੀ ਸੰਸਥਾਵਾਂ ਵੀ ਹਨ। ਤਿੱਬਤੀ ਮੂਲ ਦੇ ਲੋਕਾਂ ਨੇ ਦਲਾਈ ਲਾਮਾ ਵਰਗੀ ਪਾਵਨ ਹਸਤੀ ਦੇ ਸਪੰਰਕ ਵਿੱਚ ਰਹਿੰਦੇ ਹੋਏ ਉਸ ਦੇਸ਼ ਦੇ ਪ੍ਰਤੀ ਧੰਨਵਾਦੀ ਹੋਣ ਸਿੱਖਿਆ ਹੈ ਜਿਸ ਦੇਸ਼ ਨੇ ਉਨ੍ਹਾਂ ਨੂੰ ਮੁਸੀਬਤ ਵੇਲੇ ਸ਼ਰਨ ਦਿੱਤੀ।

ਸਮੇਂ-ਸਮੇਂ ਉੱਤੇ ਤਿੱਬਤ ਦੇ ਲੋਕ ਆਯੋਜਿਤ ਕਰਦੇ ਹਨ ਥੈਂਕਯੂ ਇੰਡੀਆ

ਦਲਾਈ ਲਾਮਾ ਭਾਰਤ ਨੂੰ ਵੱਡਾ ਭਰਾ ਅਤੇ ਗੁਰੂ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ। ਇਹ ਸਹੀ ਹੈ ਕਿ ਚੀਨ ਦੇ ਨਾਲ ਭਾਰਤ ਦੇ ਸਬੰਧਾਂ ਵਿੱਚ ਦਲਾਈ ਲਾਮਾ ਨੂੰ ਲੈ ਕੇ ਕੁੜੱਤਣ ਪਲਦੀ ਰਹੀ ਹੈ ਪਰ ਭਾਰਤ ਨੇ ਵੀ ਸ਼ਰਨਾਗਤ ਦੇ ਪ੍ਰਤੀ ਆਪਣਾ ਧਰਮ ਨਿਭਾਇਆ ਹੈ। ਤਿੱਬਤੀ ਲੋਕਾਂ ਨੂੰ ਇੱਥੇ ਦੀ ਖੁੱਲੀ ਹਵਾ ਵਿੱਚ ਸਾਹ ਲੈਂਦੇ ਦੇਖ ਭਾਰਤ ਵਾਸੀ ਵੀ ਸ਼ਰਨਾਗਤ ਦੀ ਰੱਖਿਆ ਦੇ ਆਪਣੇ ਸੂਤਰ ਉੱਤੇ ਗਰਵ ਕਰਦੇ ਹਨ। ਧਰਮਸ਼ਾਲਾ ਵਿੱਚ ਹਰ ਸਾਲ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਦਲਾਈ ਲਾਮਾ ਦੇ ਵਚਨ ਸੁਣਨ ਦੇ ਲਈ ਆਉਂਦੇ ਹਨ। ਕਦੇ ਦਲਾਈ ਲਾਮਾ ਦੀ ਸਿਹਤ ਨੂੰ ਲੈ ਕੇ ਚਿੰਤਾ ਹੁੰਦੀ ਹੈ ਤਾਂ ਤਿੱਬਤੀਆਂ ਸਮੇਤ ਵਿਮਾਚਲ ਅਤੇ ਭਾਰਤ ਦੇ ਅਨੇਕ ਲੋਕਾਂ ਦੇ ਹੱਥ ਅਰਦਾਸ ਲਈ ਉਠਦੇ ਹਨ। ਸਮੇਂ ਸਮੇਂ ਉੱਤੇ ਤਿੱਬਤ ਦੇ ਲੋਕ ਧਰਮਸ਼ਾਲਾ ਵਿੱਚ ਥੈਂਕਯੂ ਇੰਡੀਆ ਪ੍ਰੋਗਰਾਮ ਦਾ ਆਯੋਜਨ ਕਰਦੇ ਹਨ। ਤਿੱਬਤ ਦੇ ਲੋਕ ਅਜਿਹੇ ਪ੍ਰੋਗਰਾਮਾਂ ਵਿੱਚ ਭਾਰਤ ਦੇ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰਦੇ ਹਨ। ਵਿਗਤ ਵਿੱਚ ਭਾਰਤ ਦੀ ਸਰਕਾਰ ਨੇ ਵੀ ਚੀਨ ਦੇ ਦਬਾਅ ਦੇ ਬਾਵਜੂਦ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਫੈਸਲਾ ਲਿਆ ਸੀ।

ਗਰੀਬਾਂ ਦੀ ਸੇਵਾ 'ਚ ਲੀਨ ਤਿੱਬਤੀ ਨੌਜਵਾਨ

ਤਿੱਬਤ ਦੇ ਕਈ ਨੌਜਵਾਨ ਹਿਮਾਚਲ ਸਮੇਤ ਭਾਰਤ ਭਰ ਵਿੱਚ ਉਨੱਤੀ ਅਤੇ ਵਿਕਾਸ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਟੇਡ ਕੁੰਚੁਕ, ਪੈਂਪਾ ਸਮੇਤ ਕੁੜੀਆਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਰਾਹੀਂ ਸੇਵਾ ਕਾਰਜ ਕਰ ਰਹੇ ਹਨ। ਇਹ ਨੌਜਵਾਨ ਜ਼ਰੂਰਤ ਮੰਦਾਂ ਦੀ ਕਈ ਤਰੀਕੇ ਨਾਲ ਮਦਦ ਕਰਦੇ ਹਨ। ਉਨ੍ਹਾਂ ਦੇ ਬਲਾਗ ਵਿੱਚ ਅਜਿਹੇ ਸੇਵਾ ਕਾਰਜਾਂ ਦੇ ਉਦਾਹਰਣ ਦਿਖਦੇ ਹਨ। ਦਰਅਸਲ ਇਹ ਨੌਜਵਾਨ ਦਲਾਈ ਲਾਮਾ ਦੇ ਕਰੁਣਾ ਦੇ ਉਪਦੇਸ਼ ਨੂੰ ਸਾਰਥਕ ਕਰ ਰਹੇ ਹਨ। ਨਵੀਂ ਪੀੜੀ ਦੇ ਮਨ ਵਿੱਚ ਬੇਸ਼ੱਕ ਆਪਣੀ ਭੂਮੀ ਦੇ ਲਈ ਵੈਸੀ ਟੀਸ ਨਾ ਹੋ ਜਿਵੇਂ ਦੀ ਕੂਚ ਕਰਕੇ ਆਈ ਪੀੜੀ ਦੇ ਮਨ ਵਿੱਚ ਰਹੀ ਪਰ ਭਾਰਤ ਵਿੱਚ ਵੀ ਉਨ੍ਹਾਂ ਨੇ ਤਿੱਬਤ ਦੀ ਮਿਟ੍ਟੀ ਦੀ ਖੁਸ਼ਬੂ ਤਲਾਸ਼ ਕਰ ਲਈ ਹੈ।

ABOUT THE AUTHOR

...view details