ਸ਼ਿਮਲਾ: ਦੇਵ ਭੂਮੀ ਹਿਮਾਚਲ ਵੀਰਭੂਮੀ ਵੀ ਹੈ। ਪਰਮਵੀਰ ਮੇਜਰ ਸੋਮਨਾਥ ਸ਼ਰਮਾ ਦਾ ਜਨਮ ਇਸੇ ਧਰਤੀ ਵਿੱਚ ਹੋਇਆ ਸੀ। ਬਹਾਦਰੀ ਦੇ ਅਨੌਖੇ ਪ੍ਰਤੀਕ ਮੇਜਰ ਸੋਮਨਾਥ ਦੀ ਗਰਜ ਤੋਂ ਦੁਸ਼ਮਣ ਕੰਬ ਉੱਠੇ ਸੀ।
ਮੇਜਰ ਸੋਮਨਾਥ ਸ਼ਰਮਾ ਨੇ ਆਪਣੇ ਅਧਿਕਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਜਿੰਨਾ ਚਿਰ ਉਸ ਕੋਲ ਇੱਕ ਵੀ ਗੋਲੀ ਅਤੇ ਇਕੋ ਵੀ ਸਾਹ ਹੈ, ਦੁਸ਼ਮਣ ਅੱਗੇ ਨਹੀਂ ਵੱਧ ਸਕਦਾ।
ਕਸ਼ਮੀਰ ਉੱਤੇ ਕਬਜ਼ਾ ਕਰਨ ਦੀ ਨੀਅਤ ਨਾਲ ਦੁਸ਼ਮਣਾਂ ਨੂੰ ਮੇਜਰ ਸੋਮਨਾਥ ਸ਼ਰਮਾ ਰੂਪੀ ਕੰਧ ਨੇ ਰੋਕ ਲਿਆ। ਅਜਿਹੇ ਵੀਰ ਨੂੰ ਹਿਮਾਚਲ ਦੀ ਕਾਂਗੜਾ ਘਾਟੀ ਦੀ ਮਿੱਟੀ ਨੇ ਜਨਮ ਦਿੱਤਾ। ਇੱਥੋਂ ਢਾਢ ਪਿੰਡ ਵਿੱਚ ਜੰਮੇ ਮੇਜਰ ਸੋਮਨਾਥ ਸ਼ਰਮਾ ਦੇ ਪਰਿਵਾਰ ਦੀਆਂ ਨਾੜੀਆਂ ਵਿੱਚ ਭਾਰਤੀ ਫੌਜ ਦੇ ਨਾਂਅ ਦਾ ਜਾਪ ਕਰਦਾ ਖੂਨ ਦੌੜਦਾ ਸੀ।
ਇਨ੍ਹਾਂ ਦੇ ਪਿਤਾ ਖ਼ੁਦ ਫੌਜ ਦੇ ਸੀਨੀਅਰ ਅਧਿਕਾਰੀ ਸਨ। ਇਹੀ ਕਾਰਨ ਹੈ ਕਿ ਮੇਜਰ ਸੋਮਨਾਥ ਸ਼ਰਮਾ ਨੂੰ ਬੁਲੰਦ ਹੌਂਸਲਿਆਂ ਦੇ ਨਾਲ ਮੋਚਚੇ ਤੇ ਡਟੇ ਰਹਿਣਾ ਵਿਰਸੇ 'ਚ ਮਿਲਿਆ ਹੋਇਆ ਸੀ। ਮੇਜਰ ਜਨਰਲ ਅਮਰਨਾਥ ਸ਼ਰਮਾ ਦੇ ਪੁੱਤਰ ਮੇਜਰ ਸੋਮਨਾਥ ਸ਼ਰਮਾ ਦਾ ਜਨਮ 31 ਜਨਵਰੀ 1923 ਨੂੰ ਹੋਇਆ ਸੀ। ਸੋਮਨਾਥ ਸ਼ਰਮਾ ਦੀ ਪੜ੍ਹਾਈ ਨੈਨੀਤਾਲ ਦੇ ਮਸ਼ਹੂਰ ਵਿਦਿਅਕ ਸੰਸਥਾਨ ਸ਼ੇਰਵੁੱਡ ਕਾਲਜ ਵਿਖੇ ਹੋਈ।
ਕੁਮਾਉਂ ਰੈਜੀਮੈਂਟ ਤੋਂ ਹਾਸਲ ਕੀਤਾ ਕਮਿਸ਼ਨ
ਮੇਜਰ ਸੋਮਨਾਥ ਸ਼ਰਮਾ ਨੂੰ ਫਰਵਰੀ 1942 ਵਿੱਚ ਕੁਮਾਉਂ ਰੈਜੀਮੈਂਟ ਵਿੱਚ ਕਮਿਸ਼ਨ ਮਿਲਣ ਤੋਂ ਬਾਅਦ ਦੂਜੀ ਵਿਸ਼ਵ ਜੰਗ ਵਿੱਚ ਲੜਨ ਦਾ ਤਜਰਬਾ ਵੀ ਸੀ। ਉਨ੍ਹਾਂ ਨੇ ਦੂਜੀ ਵਿਸ਼ਵ ਜੰਗ ਵਿੱਚ ਅਰਕਾਨ ਆਪ੍ਰੇਸ਼ਨ ਵਿੱਚ ਹਿੱਸਾ ਲਿਆ। ਇਸ ਫੌਜੀ ਪਰਿਵਾਰ ਵਿੱਚ ਮੇਜਰ ਸੋਮਨਾਥ ਸ਼ਰਮਾ ਦਾ ਭਰਾ ਜਨਰਲ ਵੀਐਨ ਸ਼ਰਮਾ, ਭਾਰਤੀ ਸੈਨਾ ਵਿੱਚ ਚੀਫ਼ ਆਫ਼ ਆਰਮੀ ਸਟਾਫ ਸੀ। ਉਸ ਦਾ ਇੱਕ ਭਰਾ ਸੁਰੇਂਦਰ ਨਾਥ ਸ਼ਰਮਾ ਵੀ ਭਾਰਤੀ ਫੌਜ ਵਿੱਚ ਉੱਚੇ ਅਹੁਦੇ 'ਤੇ ਸੀ। ਭੈਣ ਕਮਲਾ ਵੀ ਫੌਜ ਵਿੱਚ ਡਾਕਟਰ ਸੀ।
ਬਾਂਹ 'ਤੇ ਪਲਾਸਟਰ, ਪਰ ਹੌਸਲਾ ਅਸਮਾਨ 'ਤੇ
ਕਬਾਇਲੀ ਹਮਲਾ ਪਾਕਿਸਤਾਨ ਦੀ ਨਾਪਾਕ ਹਰਕਾਤ ਦਾ ਸਬੂਤ ਸੀ। ਪਾਕਿਸਤਾਨ ਨੇ ਜੰਮੂ-ਕਸ਼ਮੀਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ, ਪਰ ਜਿਸ ਮਾਂ ਦੇ ਪੁੱਤ ਮੇਜਰ ਸੋਮਨਾਥ ਸ਼ਰਮਾ ਜਿਹੇ ਹੋਣ, ਉਥੇ ਦੁਸ਼ਮਣ ਕੋਈ ਚਾਲ ਨਹੀਂ ਕਰ ਸਕਦਾ।
ਮੇਜਰ ਸੋਮਨਾਥ ਸ਼ਰਮਾ 'ਤੇ ਜਾਰੀ ਡਾਕ ਟਿਕਟ ਕੁਮਾਉਂ ਰੈਜੀਮੈਂਟ ਦੀ ਟੁਕੜੀ ਨੇ ਮੇਜਰ ਸ਼ਰਮਾ ਦੀ ਅਗਵਾਈ ਹੇਠ ਮੋਰਚਾ ਸੰਭਾਲਿਆ। ਹਾਲਾਂਕਿ ਮੇਜਰ ਸ਼ਰਮਾ ਦੀ ਬਾਂਹ 'ਤੇ ਪਲਾਸਟਰ ਸੀ ਅਤੇ ਉਨ੍ਹਾਂ ਨੂੰ ਯੁੱਧ ਦੇ ਮੋਰਚੇ 'ਤੇ ਜਾਣ ਤੋਂ ਵੀ ਰੋਕਿਆ ਗਿਆ ਸੀ, ਮੇਜਰ ਸ਼ਰਮਾ ਨੇ ਆਪਣੇ ਅਧਿਕਾਰੀਆਂ ਤੋਂ ਸ਼ਾਨਦਰ ਤਰਕ ਦੇ ਕੇ ਮੋਰਚੇ 'ਤੇ ਜਾਣ ਦੀ ਇਜਾਜ਼ਤ ਲੈ ਲਈ।
ਕਸ਼ਮੀਰ ਵਿੱਚ ਕਬਾਇਲੀ ਗੋਰਿੱਲਾ ਚਲਾਕੀ ਨਾਲ ਕੰਮ ਕਰਕੇ ਲੜਾਈ ਉੱਤੇ ਉਤਰ ਆਏ। ਮੇਜਰ ਸ਼ਰਮਾ ਨੂੰ ਆਪਣੀ ਟੁਕੜੀ ਨਾਲ ਬਡਗਾਮ ਭੇਜਿਆ ਗਿਆ। 3 ਨਵੰਬਰ ਨੂੰ ਬਡਗਾਮ ਵਿਖੇ ਤੈਨਾਤ ਹੋਏ ਫ਼ੌਜੀ ਮੋਚਤੇ 'ਤੇ ਡਟ ਗਏ ਤੇ ਅਚਾਨਕ ਦੁਸ਼ਮਣ ਨੇ ਹਮਲਾ ਕਰ ਦਿੱਤਾ।
6 ਘੰਟਿਆਂ ਤੱਕ ਕਬਾਇਲੀਆਂ ਦੇ ਹਮਲੇ ਨੂੰ ਰੋਕਿਆ
ਵੱਡੀ ਗਿਣਤੀ ਵਿੱਚ ਕਬਾਇਲੀ ਚਾਰੇ ਪਾਸਿਓਂ ਅੱਗੇ ਤੁਰਨ ਲੱਗੇ। ਜੇ ਉਨ੍ਹਾਂ ਨੂੰ ਉਥੇ ਨਾ ਰੋਕਿਆ ਜਾਂਦਾ ਤਾਂ ਉਹ ਕਸ਼ਮੀਰ ਦੇ ਏਅਰਫੀਲਡ ਵੱਲ ਵਧ ਸਕਦੇ ਸਨ। ਦੁਸ਼ਮਣ ਤੇਜ਼ ਰਫਤਾਰ ਨਾਲ ਗੋਲੀਬਾਰੀ ਕਰਦਿਆਂ ਅੱਗੇ ਵੱਧ ਰਿਹਾ ਸੀ। ਮੇਜਰ ਸੋਮਨਾਥ ਦੀਆਂ ਫੌਜਾਂ ਘੱਟ ਸਨ। ਉਨ੍ਹਾਂ ਨੂੰ ਉਦੋਂ ਤੱਕ ਰੋਕਣਾ ਸੀ ਜਦੋਂ ਤੱਕ ਕਿ ਭਾਰਤੀ ਫੌਜ ਵੱਲੋਂ ਮਦਦ ਨਹੀਂ ਆਉਂਦੀ। 6 ਘੰਟਿਆਂ ਦੀ ਭਿਆਨਕ ਲੜਾਈ ਦੌਰਾਨ ਮੇਜਰ ਸੋਮਨਾਥ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਬਾਇਲੀਆਂ ਦੇ ਹਮਲੇ ਨੂੰ ਰੋਕ ਲਿਆ।
ਮੇਜਰ ਸੋਮਨਾਥ ਸ਼ਰਮਾ ਦਾ ਬੁੱਤ ਮੇਜਰ ਸੋਮਨਾਥ ਖ਼ੁਦ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਖੁੱਲੇ ਮੈਦਾਨ ਵਿੱਚ ਜਾ ਕੇ ਆਪਣੇ ਸੈਨਿਕਾਂ ਦਾ ਮਨੋਬਲ ਕਾਇਮ ਰੱਖਿਆ। ਉਨ੍ਹਾਂ ਦੀ ਬਾਂਹ ਵਿੱਚ ਪਲਾਸਟਰ ਹੋਣ ਦੇ ਬਾਵਜੂਦ, ਉਹ ਖ਼ੁਦ ਦੁਸ਼ਮਣ 'ਤੇ ਫਾਇਰ ਕਰਦੇ ਰਹੇ। ਮੇਜਰ ਸੋਮਨਾਥ ਦਾ ਬ੍ਰਿਗੇਡੀਅਰ ਹੈੱਡਕੁਆਟਰ ਨੂੰ ਦਿੱਤਾ ਆਖਰੀ ਸੰਦੇਸ਼ ਦਿਲ ਨੂੰ ਛੂਹਣ ਵਾਲਾ ਸੀ। ਮੇਜਰ ਨੇ ਕਿਹਾ- ਦੁਸ਼ਮਣ ਸਾਡੇ ਤੋਂ 50 ਗਜ ਦੀ ਦੂਰੀ 'ਤੇ ਹੈ। ਅਸੀਂ ਇੱਕ ਇੰਚ ਵੀ ਪਿੱਛੇ ਨਹੀਂ ਹਟਾਂਗੇ। ਆਖਰੀ ਬੁਲੇਟ ਅਤੇ ਆਖਰੀ ਸਾਹ ਤੱਕ ਲੜਨਗੇ।
ਮਰਨ ਉਪਰੰਤ ਮਿਲਿਆ ਪਰਮਵੀਰ ਚੱਕਰ
ਇਹ ਮੇਜਰ ਸੋਮਨਾਥ ਅਤੇ ਉਨ੍ਹਾਂ ਦੇ ਸਾਥੀਆਂ ਦੇ ਹੌਂਸਲੇ ਕਾਰਨ ਸੀ ਕਿ ਉਨ੍ਹਾਂ ਨੇ ਉਦੋਂ ਤੱਕ ਦੁਸ਼ਮਣ ਨੂੰ ਅੱਗੇ ਨਹੀਂ ਵਧਣ ਦਿੱਤਾ ਜਦੋਂ ਤੱਕ ਭਾਰਤੀ ਫੌਜ ਮਦਦ ਲਈ ਨਹੀਂ ਪਹੁੰਚੀ। ਦੇਸ਼ ਦੀ ਸਰਵਉੱਚ ਸੈਨਿਕ ਸਨਮਾਨ ਪਰਮ ਵੀਰ ਚੱਕਰ (ਮਰਨ ਉਪਰੰਤ) ਮੇਜਰ ਸੋਮਨਾਥ ਸ਼ਰਮਾ ਨੂੰ ਉਨ੍ਹਾਂ ਦੀ ਬਹਾਦਰੀ ਲਈ ਦਿੱਤਾ ਗਿਆ। ਉਨ੍ਹਾਂ ਦੇ ਪਿਤਾ ਮੇਜਰ ਜਨਰਲ ਅਮਰਨਾਥ ਸ਼ਰਮਾ ਨੇ ਆਪਣੇ ਬੇਟੇ ਨੂੰ ਮਿਲਿਆ ਦੇਸ਼ ਦਾ ਪਹਿਲਾ ਪਰਮਵੀਰ ਚੱਕਰ ਪ੍ਰਾਪਤ ਕੀਤਾ।