ਚੰਡੀਗੜ੍ਹ:ਬਹਾਦਰ ਕੌਮਾਂ ਦੇ ਗੌਰਵਮਈ ਇਤਿਹਾਸ ਵਿੱਚ ਸਮੇਂ-ਸਮੇਂ ਸਿਰ ਸ਼ਹੀਦਾਂ ਨੂੰ ਆਪਣਾ ਖੂਨ ਡੋਲ ਆਪਣੀ ਕੌਮ ਦੀ ਅਣਖ ਦੇ ਬੂਟੇ ਨੂੰ ਸਿੰਜਿਆ ਹੈ। ਇੱਕ ਮਹਾਨ ਸ਼ਹੀਦ ਊਧਮ ਸਿੰਘ ਨੂੰ ਪੈਦਾ ਕਰਨ ਦਾ ਮਾਣ ਹਾਸਿਲ ਸੁਨਾਮ ਦੀ ਪਵਿੱਤਰ ਧਰਤੀ ਨੂੰ ਹੋਇਆ। ਇਸ ਅਣਖੀ ਯੋਧੇ ਦਾ ਜਨਮ 26 ਦਸੰਬਰ 1899 ਨੂੰ ਸਰਦਾਰ ਟਹਿਲ ਸਿੰਘ ਕੰਬੋਜ ਦੇ ਘਰ ਮਾਤਾ ਨਰੈਣ ਕੌਰ ਦੀ ਕੁੱਖੋਂ ਹੋਇਆ।
ਇਹ ਵੀ ਪੜੋ:Miss Universe 2021: ਮੇਰੇ ਪਿਤਾ ਮੈਨੂੰ ਪੰਜਾਬ ਦੀ ਸ਼ੇਰਨੀ ਕਹਿੰਦੇ ਸਨ: ਹਰਨਾਜ਼ ਸੰਧੂ
ਖਾਲਸਾ ਸੈਂਟਰਲ ਯਤੀਮਖਾਨਾ ਅੰਮ੍ਰਿਤਸਰ ਵਿੱਚ ਪੜ੍ਹਦੇ ਹੋਏ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਉਨ੍ਹਾਂ ਅੱਖੀਂ ਵੇਖਿਆ। ਇਸ ਦਿਨ ਮਾਈਕਲ ਓਡਵਾਇਰ ਦੇ ਹੁਕਮ ਨਾਲ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਦੇ ਇਕੱਠ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਸੈਂਕੜੇ ਲੋਕਾਂ 'ਤੇ ਮਾਸੂਮ ਬੱਚਿਆਂ ਨੂੰ ਸ਼ਹੀਦ ਕਰਕੇ ਖ਼ੂਨੀ ਵਿਸਾਖੀ ਮਨਾਈ ਅਤੇ ਹਿੰਦੁਸਤਾਨ ਦੀ ਅਣਖ ਨੂੰ ਵੰਗਾਰਿਆ ਸੀ ਜਿਸਦਾ ਬਦਲਾ ਲੈਣ ਲਈ ਲਈ ਸ਼ਹੀਦ ਊਧਮ ਸਿੰਘ ਨੇ ਗੋਰਿਆਂ ਦੀ ਧਰਤੀ ਲੰਡਨ ਜਾ ਕੇ ਮਾਈਕਲ ਓਡਵਾਇਰ ਨੂੰ ਗੋਲੀਆਂ ਨਾਲ ਭੁੰਨਿਆ ਤੇ ਮਾਈਕਲ ਓਡਵਾਇਰ ਸਦਾ ਦੀ ਨੀਂਦ ਸੁਲਾ ਦਿੱਤਾ।