ਅਹਿਮਦਾਬਾਦ— ਗੁਜਰਾਤ ਦੇ ਨਰੋਦਾ ਗਾਮ 'ਚ ਹੋਏ ਦੰਗਿਆਂ ਦੇ ਮਾਮਲੇ 'ਚ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਆਪਣਾ ਫੈਸਲਾ ਸੁਣਾਇਆ। ਅਦਾਲਤ ਨੇ ਭਾਜਪਾ ਦੀ ਸਾਬਕਾ ਮੰਤਰੀ ਮਾਇਆ ਕੋਡਨਾਨੀ, ਵੀਐਚਪੀ ਆਗੂ ਜੈਦੀਪ ਪਟੇਲ ਅਤੇ ਬਜਰੰਗ ਦਲ ਦੇ ਸਾਬਕਾ ਆਗੂ ਬਾਬੂ ਬਜਰੰਗੀ ਸਮੇਤ ਸਾਰੇ 67 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। 2002 ਵਿੱਚ ਹੋਏ ਇਸ ਦੰਗੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ। ਵਿਸ਼ੇਸ਼ ਜੱਜ ਐਸਕੇ ਬਖਸ਼ੀ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ।
ਕੀ ਹੈ ਨਰੋਦਾ ਗਾਮ ਦੰਗਾ ਮਾਮਲਾ, ਜਾਣੋ ਵਿਸਥਾਰ ਵਿੱਚ :-27 ਫਰਵਰੀ 2002 ਨੂੰ ਗੋਧਰਾ ਕਾਂਡ ਤੋਂ ਬਾਅਦ ਅਗਲੇ ਦਿਨ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਨਰੋਦਾ ਗਾਮ 'ਚ ਹਿੰਸਾ ਫੈਲ ਗਈ। 11 ਲੋਕਾਂ ਦੀ ਜਾਨ ਚਲੀ ਗਈ। ਦਿਨ ਭਰ ਦੋਵਾਂ ਭਾਈਚਾਰਿਆਂ ਦੇ ਲੋਕਾਂ ਵਿਚਾਲੇ ਤਣਾਅ ਬਣਿਆ ਰਿਹਾ। ਲੋਕ ਨਾਅਰੇ ਲਗਾ ਰਹੇ ਸਨ। ਪੱਥਰਬਾਜ਼ੀ ਦੀਆਂ ਘਟਨਾਵਾਂ ਵਾਪਰੀਆਂ। ਕਈ ਥਾਵਾਂ 'ਤੇ ਅੱਗ ਲਗਾ ਦਿੱਤੀ ਗਈ। ਲੋਕਾਂ ਦੇ ਘਰ ਸਾੜੇ ਜਾ ਰਹੇ ਸਨ। ਕਈ ਥਾਵਾਂ 'ਤੇ ਭੰਨਤੋੜ ਦੀਆਂ ਘਟਨਾਵਾਂ ਵੀ ਹੋਈਆਂ। ਬੰਦ ਦੌਰਾਨ ਨਰੋਦਾ ਪਾਟੀਆ ਵਿੱਚ ਵੀ ਦੰਗੇ ਹੋਏ। ਇਸ ਦੰਗੇ ਵਿਚ 97 ਲੋਕ ਮਾਰੇ ਗਏ ਸਨ।
ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਸਮੇਂ ਕੀ ਸਥਿਤੀ ਹੋਵੇਗੀ। ਇਸ ਦਾ ਅਸਰ ਪੂਰੇ ਸੂਬੇ 'ਚ ਦੇਖਣ ਨੂੰ ਮਿਲਿਆ। ਹੋਰ ਥਾਵਾਂ 'ਤੇ ਵੀ ਹਿੰਸਾ ਦੀਆਂ ਘਟਨਾਵਾਂ ਹੋਈਆਂ। 27 ਸ਼ਹਿਰਾਂ ਵਿੱਚ ਕਰਫਿਊ ਲਗਾਇਆ ਗਿਆ। ਨਰੋਦਾ ਪਾਟੀਆ ਕਾਂਡ ਦੀ ਜਾਂਚ ਸੀ. ਐਸਆਈਟੀ ਨੇ ਮਾਇਆ ਕੋਡਨਾਨੀ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਇਸ ਮਾਮਲੇ ਵਿੱਚ 377 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਸਨ।
ਵਿਸ਼ੇਸ਼ ਅਦਾਲਤ ਨੇ 2012 ਵਿੱਚ ਮਾਇਆ ਕੋਡਨਾਨੀ ਅਤੇ ਬਾਬੂ ਬਜਰੰਗੀ ਨੂੰ ਦੋਸ਼ੀ ਠਹਿਰਾਇਆ ਸੀ। 32 ਹੋਰ ਲੋਕਾਂ ਨੂੰ ਵੀ ਦੋਸ਼ੀ ਪਾਇਆ ਗਿਆ। ਇਸ ਫੈਸਲੇ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਕੀਤੀ ਗਈ ਸੀ। ਮਾਇਆ ਕੋਡਨਾਨੀ ਨੂੰ ਨਰੋਦਾ ਪਾਟੀਆ ਮਾਮਲੇ 'ਚ ਹਾਈ ਕੋਰਟ ਨੇ ਬਰੀ ਕਰ ਦਿੱਤਾ ਸੀ। ਮਾਇਆ ਕੋਡਨਾਨੀ ਗੁਜਰਾਤ ਦੀ ਸਾਬਕਾ ਮੰਤਰੀ ਰਹਿ ਚੁੱਕੀ ਹੈ। ਬਜਰੰਗੀ ਬਾਬੂ ਬਜਰੰਗ ਦਲ ਦੇ ਨੇਤਾ ਹਨ। ਕੋਡਨਾਨੀ ਨੂੰ ਨਰੋਦਾ ਪਾਟੀਆ ਮਾਮਲੇ 'ਚ ਵਿਸ਼ੇਸ਼ ਅਦਾਲਤ ਨੇ 28 ਸਾਲ ਦੀ ਸਜ਼ਾ ਸੁਣਾਈ ਸੀ।