ਨਵੀਂ ਦਿੱਲੀ: ਕਾਬੁਲ ਵਿੱਚ ਫਸੇ ਲਗਭਗ 110 ਭਾਰਤੀਆਂ ਨੂੰ ਅੱਜ ਭਾਰਤ ਸਰਕਾਰ ਵੱਲੋਂ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਆਂਦਾ ਜਾ ਰਿਹਾ ਹੈ। ਇੰਡੀਅਨ ਵਰਲਡ ਫੋਰਮ (Indian World Forum) ਨੇ ਇਸ ਲਈ ਪੀਐਮ ਮੋਦੀ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਹੈ। ਭਾਰਤ ਸਰਕਾਰ ਦੁਆਰਾ ਕਾਬੁਲ ਤੋਂ ਇੱਕ ਵਿਸ਼ੇਸ਼ ਚਾਰਟਰਡ ਉਡਾਣ ਚਲਾਈ ਜਾ ਰਹੀ ਹੈ ਅਤੇ ਅੱਜ ਦੁਪਹਿਰ ਨੂੰ ਦਿੱਲੀ ਦੇ IGI ਹਵਾਈ ਅੱਡੇ ਦੇ ਟਰਮੀਨਲ 3 ਤੱਕ ਪਹੁੰਚਣ ਦੀ ਸੰਭਾਵਨਾ ਹੈ। ਕਰੀਬ 110 ਫਸੇ ਵਿਅਕਤੀਆਂ ਨੂੰ ਲਿਆਂਦਾ ਜਾਵੇਗਾ। ਇੰਡੀਅਨ ਵਰਲਡ ਫੋਰਮ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਉਡਾਣ ਇੰਡੀਅਨ ਵਰਲਡ ਫੋਰਮ ਦੇ ਸਹਿਯੋਗ ਨਾਲ ਉੱਥੇ ਫਸੇ ਭਾਰਤੀ ਨਾਗਰਿਕਾਂ ਸਮੇਤ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਲੋਕਾਂ ਨੂੰ ਵਾਪਸ ਲਿਆ ਰਹੀ ਹੈ। ਸੰਸਥਾ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਮਾਣ ਵਾਲੀ ਗੱਲ ਹੈ ਕਿ ਅਫਗਾਨਿਸਤਾਨ ਚ ਇਤਿਹਾਸਿਕ ਗੁਰਦੁਆਰਿਆਂ ਤੋਂ ਤਿੰਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ 5ਵੀਂ ਸ਼ਤਾਬਦੀ ਦੇ ਪ੍ਰਾਚੀਨ ਅਸਾਮਾਈ ਮੰਦਿਰ ਕਾਬੁਲ ਤੋਂ ਰਾਮਾਇਣ, ਮਹਾਭਾਰਤ, ਭਗਵਦ ਗੀਤ ਸਣੇ ਹਿੰਦੂ ਧਾਰਮਿਕ ਗ੍ਰੰਥਾਂ ਨੂੰ ਲਾਇਆ ਜਾ ਰਿਹਾ ਹੈ।