ਸੋਨੀਪਤ: ਮੂਰਥਲ ਵਿਚ ਕਈਆਂ ਢਾਬਿਆਂ ਉਤੇ ਛਪੇਮਾਰ ਕਰਕੇ ਸੀਐਮ ਫਲਾਇੰਗ ਦੀ ਟੀਮ ਨੇ ਵੱਡੀ ਕਾਰਵਾਈ ਕੀਤੀ। ਦਰਅਸਲ ਇੰਨਾਂ ਢਾਬਿਆਂ ਉੇਤ ਦੇਹ ਵਪਾਰ ((Sex Racket) ਅਤੇ ਨਸ਼ੇ ਕਾ ਧੂੰਦਾ ਹੋਣ ਦੀ ਸ਼ਿਕਾਇਤ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋ ਇਹ ਕਾਰਵਾਈ ਕੀਤੀ ਗਈ । ਹਾਰਾਨੀ ਦੀ ਗੱਲ ਇਹ ਸੀ ਕਿ ਸੋਨੀਪਤ ਐਸਟੀਐਫ ਵਿੱਚ ਤੈਨਾਤ ਹੈਡ ਕਾਂਸਟੇਬਲ ਹੀ ਇਸ ਗੋਰਖਧੰਦੇ ਦਾ ਮੁੱਖ ਸਰਗਨਾ ਨਿਕਲਾ । ਜਿਸ ਤੋਂ ਬਾਅਦ ਹੈਡ ਕਾਂਸਟੇਬਲ ਦੇਵੇਂਦਰ ਸ਼ਰਮਾਂ 'ਤੇ ਧਾਰਾ -370 ਅਧੀਨ ਮੁਕਦਮਾ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਬੁਧਵਾਰ ਦੇ ਜੀਟੀ ਰੋਡ ਸਥਿਤ ਮੂਰਥਲ ਦੇ ਕਈ ਢਾਬਿਆਂ 'ਤੇ ਸੀਐਮ ਫਲਾਇੰਗ ਨੇ ਛਾਪੇਮਾਰੀ ਕਰਕੇ ਇੱਥੋ ਤਿੰਨ ਵਿਦੇਸ਼ੀ ਤੇ 12 ਹੋਰ ਕੁੜੀਆਂ ਸਮੇਤ ਤਿੰਨ ਨੌਜਵਾਨਾਂ ਨੂੰ ਦੇਹ ਵਪਾਰ ਦੇ ਇਸ ਧੰਦੇ ਵਿੱਚ ਗਿਰਫਤਾਰ ਕੀਤਾ ਸੀ। ਜਾਣਕਾਰੀ ਮੁਤਾਬਕ ਇੰਨਾਂ ਢਾਬਿਆਂ ਉਤੇਂ ਨਾ ਸਿਰਫ ਦੇਹ ਵਪਾਰ ਸਗੋ ਨਸ਼ੇ ਦਾ ਵਪਾਰ ਵੀ ਥੜੱਲੇ ਨਾਲ ਚੱਲ ਰਿਹਾ ਸੀ। ਇਹ ਕਾਰਵਾਈ ਸੀਐਮ ਫਲਾਇੰਗ ਦੇ ਡੀਐਸਪੀ ਅਜੀਤ ਸਿੰਘ ਦੀ ਅਗਵਾਈ ਚ ਵਿੱਚ ਤਿੰਨ ਟੀਮਾਂ ਵੱਲੋਂ ਕੀਤੀ ਗਈ।