ਪੰਜਾਬ

punjab

ETV Bharat / bharat

ਗੋਆ ਸਰਕਾਰ ਦਾ ਫੈਸਲਾ, ਸੋਨਾਲੀ ਫੋਗਾਟ ਕਤਲ ਕੇਸ ਦੀ ਜਾਂਚ ਕਰੇਗੀ CBI - ਸੋਨਾਲੀ ਫੋਗਾਟ ਦੀ ਮੌਤ ਦੀ ਜਾਂਚ

ਮੁੱਖ ਮੰਤਰੀ ਪ੍ਰਮੋਦ ਸਾਵੰਤ (Goa Chief Minister Pramod Sawant) ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਨੇਤਾ ਸੋਨਾਲੀ ਫੋਗਾਟ ਦੀ ਮੌਤ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇਗੀ। ਇਸ ਮਾਮਲੇ ਬਾਰੇ ਸੀਐਮ ਸਾਵੰਤ ਨੇ ਕਿਹਾ ਕਿ ਗੋਆ ਪੁਲਿਸ ਨੂੰ ਬਹੁਤ ਚੰਗੇ ਸੰਕੇਤ ਮਿਲੇ ਹਨ, ਪਰ ਸੋਨਾਲੀ ਫੋਗਾਟ ਦੀ ਧੀ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਅਸੀਂ ਇਹ ਮਾਮਲਾ ਸੀਬੀਆਈ ਨੂੰ ਦੇ ਰਹੇ ਹਾਂ।

Sonali Phogat death case
ਸੋਨਾਲੀ ਫੋਗਾਟ ਕਤਲ ਕੇਸ ਦੀ ਜਾਂਚ

By

Published : Sep 12, 2022, 2:33 PM IST

ਪਣਜੀ: ਭਾਰਤੀ ਜਨਤਾ ਪਾਰਟੀ ਦੀ ਨੇਤਾ ਸੋਨਾਲੀ ਫੋਗਾਟ ਦੀ ਮੌਤ ਦੀ ਜਾਂਚ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵੱਲੋਂ ਸੀਬੀਆਈ ਨੂੰ ਸੌਂਪੀ ਗਈ ਹੈ। ਦੱਸ ਦਈਏ ਕਿ ਭਾਜਪਾ ਨੇਤਾ ਅਤੇ ਟਿਕਟੋਕ ਫੇਮ ਸੋਨਾਲੀ ਫੋਗਾਟ ਦੀ ਗੋਆ ਦੇ ਹੋਟਲ ਵਿੱਚ ਸ਼ੱਕੀ ਢੰਗ ਨਾਲ ਮੌਤ ਹੋ ਗਈ ਸੀ। ਸੋਨਾਲੀ ਫੋਗਾਟ ਦੀ ਮੌਤ ਬਾਰੇ ਅਜੇ ਤੱਕ ਰਹੱਸ ਬਣਿਆ ਹੋਇਆ ਹੈ, ਜਿਸ ਕਾਰਨ ਉਸ ਦੇ ਪਰਿਵਾਰ ਨੇ ਗੋਆ ਪੁਲਿਸ ਅਤੇ ਹਰਿਆਣਾ ਪੁਲਿਸ ਦੀ ਜਾਂਚ 'ਤੇ ਸਵਾਲ ਉਠਾਏ ਹਨ।

ਇਸ ਮਾਮਲੇ ਵਿੱਚ ਫੋਗਾਟ ਦੇ ਪਰਿਵਾਰ ਵੱਲੋਂ ਜਾਂਚ ਸੀਬੀਆਈ ਨੂੰ ਸੌਂਪਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਹੁਣ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਹੈ ਕਿ ਸੋਨਾਲੀ ਫੋਗਾਟ ਦੀ ਮੌਤ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇਗੀ। ਮੁੱਖ ਮੰਤਰੀ ਸਾਵੰਤ ਨੇ ਕਿਹਾ ਕਿ "ਸੋਨਾਲੀ ਫੋਗਾਟ ਕਤਲ ਕੇਸ ਦੀ ਜਾਂਚ ਚੱਲ ਰਹੀ ਹੈ। ਸਾਡੀ ਪੁਲਿਸ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੀ ਹੈ। ਗੋਆ ਪੁਲਿਸ ਨੂੰ ਵੀ ਬਹੁਤ ਚੰਗੇ ਸੰਕੇਤ ਮਿਲੇ ਹਨ, ਪਰ ਸੋਨਾਲੀ ਫੋਗਾਟ ਦੀ ਧੀ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਅਸੀਂ ਇਸ ਕੇਸ ਨੂੰ ਸੀਬੀਆਈ ਨੂੰ ਦੇ ਰਹੇ ਹਾਂ।

ਜ਼ਿਕਰਯੋਗ ਹੈ ਕਿ 23 ਅਗਸਤ ਨੂੰ ਗੋਆ ਦੇ ਇਕ ਕਲੱਬ 'ਚ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਹੱਤਿਆ ਕਰ ਦਿੱਤੀ ਗਈ ਸੀ। ਗੋਆ ਪੁਲਿਸ ਮੁਤਾਬਕ ਕਲੱਬ 'ਚ ਡਾਂਸ ਦੌਰਾਨ ਸੁਧੀਰ ਨੇ ਸੋਨਾਲੀ ਨੂੰ ਕੁਝ ਪੀਣ ਲਈ ਕਿਹਾ ਸੀ। ਸੀਸੀਟੀਵੀ ਫੁਟੇਜ ਵਿੱਚ ਵੀ ਸੁਧੀਰ ਸੋਨਾਲੀ ਨੂੰ ਡ੍ਰਿੰਕ ਦਿੰਦੇ ਨਜ਼ਰ ਆ ਰਹੇ ਹਨ। ਗੋਆ ਪੁਲਿਸ ਨੇ ਸੋਨਾਲੀ ਦੇ ਪੀਏ ਸੁਧੀਰ ਸਾਂਗਵਾਨ ਅਤੇ ਉਸ ਦੇ ਦੋਸਤ ਸੁਖਵਿੰਦਰ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਦੇ ਦਿਨ ਤੋਂ ਹੀ ਸੋਨਾਲੀ ਦਾ ਪਰਿਵਾਰ ਇਸ ਕਤਲ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ।

ਸੋਨਾਲੀ ਫੋਗਾਟ ਦੀ 15 ਸਾਲਾ ਬੇਟੀ ਯਸ਼ੋਧਰਾ ਨੇ ਵੀ ਟਵੀਟ ਕਰਕੇ ਆਪਣੀ ਮਾਂ ਦੀ ਮੌਤ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਸੀ। ਸੋਨਾਲੀ ਫੋਗਾਟ ਦੀ ਬੇਟੀ ਯਸ਼ੋਧਰਾ ਨੇ ਆਪਣੀ ਮਾਂ ਦੇ ਕਤਲ ਦੀ ਜਾਂਚ ਸੀਬੀਆਈ ਤੋਂ ਕਰਨ ਦੀ ਬੇਨਤੀ ਕੀਤੀ ਸੀ। ਯਸ਼ੋਧਰਾ ਨੇ ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਦਫ਼ਤਰ (PMO) ਅਤੇ ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ (CMO) ਨੂੰ ਵੀ ਟੈਗ ਕੀਤਾ ਸੀ।

ਇਹ ਵੀ ਪੜੋ:Gyanvapi Masjid case ਗਿਆਨਵਾਪੀ ਮਾਮਲੇ ਵਿੱਚ ਅੱਜ ਅਦਾਲਤ ਸੁਣਾਏਗੀ ਵੱਡਾ ਫੈਸਲਾ

ABOUT THE AUTHOR

...view details