ਪੰਜਾਬ

punjab

ETV Bharat / bharat

ਹੈਵਾਨੀਅਤ: ਪੁੱਤਰ ਨੇ ਕੀਤਾ ਆਪਣੀ ਮਾਂ ਦਾ ਬਲਾਤਕਾਰ! - SON RAPES MOTHER IN DAKSHINA KANNADA KARNATAKA

ਆਏ ਦਿਨ ਸਾਡੇ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਹਨਾਂ ਨੂੰ ਸੁਣ ਕੇ ਇਨਸਾਨ ਦੇ ਇਨਸਾਨ ਹੋਣ 'ਤੇ ਸ਼ੱਕ ਹੋਣ ਲੱਗਦਾ ਅਤੇ ਇਸ ਸਮਾਜ ਨੂੰ ਆਪ ਮੁਹਾਰੇ ਗੰਦਾ ਬੋਲਣ ਨੂੰ ਮਨ ਕਰਦਾ ਹੈ। ਜੇਕਰ ਤੁਸੀਂ ਇਸ ਖ਼ਬਰ ਨੂੰ ਪੜੋਗੇ ਤਾਂ ਤੁਸੀਂ ਵੀ ਕਈ ਦਿਨ ਬੇਚੈਨ ਹੋਵੋਗੇ...

ਹੈਵਾਨੀਅਤ: ਪੁੱਤਰ ਨੇ ਕੀਤਾ ਆਪਣੀ ਮਾਂ ਦਾ ਬਲਾਤਕਾਰ!
ਹੈਵਾਨੀਅਤ: ਪੁੱਤਰ ਨੇ ਕੀਤਾ ਆਪਣੀ ਮਾਂ ਦਾ ਬਲਾਤਕਾਰ!

By

Published : Jan 14, 2022, 5:43 PM IST

ਦੱਖਣੀ ਕੰਨੜ:ਆਏ ਦਿਨ ਸਾਡੇ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਹਨਾਂ ਨੂੰ ਸੁਣ ਕੇ ਇਨਸਾਨ ਦੇ ਇਨਸਾਨ ਹੋਣ 'ਤੇ ਸ਼ੱਕ ਹੋਣ ਲੱਗਦਾ ਅਤੇ ਇਸ ਸਮਾਜ ਨੂੰ ਆਪ ਮੁਹਾਰੇ ਗੰਦਾ ਬੋਲਣ ਨੂੰ ਮਨ ਕਰਦਾ ਹੈ।

ਜੇਕਰ ਤੁਸੀਂ ਇਸ ਖ਼ਬਰ ਨੂੰ ਪੜੋਗੇ ਤਾਂ ਤੁਸੀਂ ਵੀ ਕਈ ਦਿਨ ਬੇਚੈਨ ਹੋਵੋਗੇ। ਬੇਟੇ ਨੇ ਅਜਿਹਾ ਸ਼ਰਮਨਾਕ ਕੰਮ ਕੀਤਾ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਬੇਟੇ ਨੇ ਮਾਂ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹ ਹੈਰਾਨ ਕਰਨ ਵਾਲਾ ਮਾਮਲਾ ਦੱਖਣੀ ਕੰਨੜ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ।35 ਸਾਲ ਦੇ ਬੇਟੇ ਨੇ ਆਪਣੀ 58 ਸਾਲਾ ਮਾਂ ਨਾਲ ਇੱਕ ਵਾਰ ਨਹੀਂ ਦੋ ਵਾਰ ਬਲਾਤਕਾਰ ਕੀਤਾ।

ਘਟਨਾ ਨੂੰ ਅੱਧੀ ਰਾਤ ਨੂੰ ਅੰਜਾਮ ਦਿੱਤਾ ਗਿਆ, ਜਦੋਂ ਦੋਵੇਂ ਮਾਂ-ਪੁੱਤ ਖਾਣਾ ਖਾ ਕੇ ਸੌਣ ਲਈ ਚੱਲੇ ਗਏ। ਰਾਤ ਕਰੀਬ ਤਿੰਨ ਵਜੇ ਬੇਟਾ ਅਚਾਨਕ ਆਪਣੀ ਮਾਂ ਦੇ ਕਮਰੇ 'ਚ ਚਲਾ ਗਿਆ ਅਤੇ ਉਸ ਨਾਲ ਜ਼ਬਰਦਸਤੀ ਕਰਨ ਲੱਗਾ। ਉਸ ਨੇ ਆਪਣੀ ਮਾਂ ਦੇ ਮੂੰਹ 'ਤੇ ਕੱਪੜਾ ਬੰਨ੍ਹ ਕੇ ਕੁਕਰਮ ਕੀਤਾ ਅਤੇ ਇਸ ਅਪਰਾਧ ਨੂੰ ਛੁਪਾਉਣ ਲਈ ਉਸ ਨੇ ਮਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਅਗਲੀ ਸਵੇਰ ਉਸਨੇ ਫਿਰ ਉਹੀ ਹਰਕਤ ਕੀਤੀ, ਜਿਸ ਤੋਂ ਬਾਅਦ ਮਾਂ ਆਪਣੇ ਆਪ ਨੂੰ ਬਚਾਉਣ ਲਈ ਭੱਜ ਗਈ। ਉਹ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚੀ, ਜਿੱਥੇ ਇਲਾਜ ਤੋਂ ਬਾਅਦ ਉਸ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਸੂਚਨਾ ਮਿਲਣ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਬੇਟੇ ਨੂੰ ਹਿਰਾਸਤ 'ਚ ਲੈ ਲਿਆ ਹੈ।

ਇਹ ਵੀ ਪੜ੍ਹੋ:ਚੋਣ ਜ਼ਾਬਤਾ: ਝਗੜੇ ਦੌਰਾਨ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਇੱਕ ਦੀ ਮੌਤ

ABOUT THE AUTHOR

...view details