ਉੱਤਰ ਪ੍ਰਦੇਸ਼/ਕਾਨਪੁਰ: ਸੀਟ ਬੈਲਟ ਲਗਾਉਣ ਦੇ ਬਾਵਜੂਦ ਹਾਦਸੇ ਤੋਂ ਬਾਅਦ ਸਕਾਰਪੀਓ ਕਾਰ ਦਾ ਏਅਰਬੈਗ ਨਹੀਂ ਖੁੱਲ੍ਹਿਆ। ਇਸ ਕਾਰਨ ਰਾਜੇਸ਼ ਮਿਸ਼ਰਾ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ। ਇਹ ਹਾਦਸਾ 14 ਜਨਵਰੀ 2021 ਨੂੰ ਹੋਇਆ ਸੀ। ਏਅਰਬੈਗ ਨੂੰ ਆਪਣੇ ਬੇਟੇ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਾਨਪੁਰ ਦੇ ਜੂਹੀ ਦੇ ਰਹਿਣ ਵਾਲੇ ਰਾਜੇਸ਼ ਮਿਸ਼ਰਾ ਨੇ ਅਦਾਲਤ ਦੇ ਹੁਕਮਾਂ 'ਤੇ ਆਨੰਦ ਮਹਿੰਦਰਾ ਸਮੇਤ 13 ਲੋਕਾਂ ਖਿਲਾਫ ਐੱਫ.ਆਈ.ਆਰ (FIR) ਦਰਜ ਕਰਵਾਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ ਕਾਰ: ਰਾਜੇਸ਼ ਮਿਸ਼ਰਾ ਨੇ 2 ਦਸੰਬਰ 2020 ਨੂੰ ਆਪਣੇ ਇਕਲੌਤੇ ਪੁੱਤਰ ਡਾਕਟਰ ਅਪੂਰਵ ਨੂੰ ਸ਼ਹਿਰ ਦੀ ਜ਼ਰੀਬ ਚੌਂਕੀ ਸਥਿਤ ਤਿਰੂਪਤੀ ਸ਼ੋਅਰੂਮ ਤੋਂ ਨੂੰ ਸਕਾਰਪੀਓ ਦਿਵਾਈ ਸੀ। ਕਾਰ ਦੀ ਕੀਮਤ 17 ਲੱਖ ਰੁਪਏ ਸੀ। ਉਨ੍ਹਾਂ ਨੇ ਇਹ ਕਾਰ ਆਪਣੇ ਬੇਟੇ ਨੂੰ ਤੋਹਫੇ ਵਜੋਂ ਦਿੱਤੀ। ਕਾਰ ਖਰੀਦਣ ਤੋਂ ਬਾਅਦ 14 ਜਨਵਰੀ 2021 ਨੂੰ ਡਾਕਟਰ ਅਪੂਰਵਾ ਆਪਣੇ ਦੋ ਦੋਸਤਾਂ ਨਾਲ ਲਖਨਊ ਤੋਂ ਕਾਨਪੁਰ ਆ ਰਿਹਾ ਸੀ। ਇਸ ਦੌਰਾਨ ਕਾਰ ਰਸਤੇ ਵਿੱਚ ਡਿਵਾਈਡਰ ਨਾਲ ਟਕਰਾ ਗਈ। ਇਸ ਤੋਂ ਬਾਅਦ ਇਹ ਕਈ ਵਾਰ ਸੜਕ 'ਤੇ ਪਲਟੀ। ਡਾਕਟਰ ਅਪੂਰਵਾ ਸਮੇਤ ਸਾਰਿਆਂ ਨੇ ਸੀਟ ਬੈਲਟ ਲਾਈ ਹੋਈ ਸੀ।
- PM Modi In Bhopal: ਭਾਜਪਾ ਮਹਾਕੁੰਭ ਵਿੱਚ ਪੀਐਮ ਮੋਦੀ ਦੀ ਸਿਆਸੀ ਚਾਲ ! ਕਿਹਾ- ਕਾਂਗਰਸ, ਲੋਹੇ ਨੂੰ ਜੰਗਾਲ ਲੱਗੇ ਬਰਾਬਰ
- SC On Muslim Boy slapped in UP School: ਇੱਕ ਵਿਦਿਆਰਥੀ ਨੂੰ ਦੁਜੇ ਤੋਂ ਥੱਪੜ ਮਰਵਾਉਣ 'ਤੇ ਕੋਰਟ ਨੇ ਕਿਹਾ-ਧਾਰਮਿਕ ਭੇਦਭਾਵ ਨਹੀਂ ਕੀਤਾ ਜਾ ਸਕਦਾ
- Canada Citizenship: ਕੈਨੇਡਾ ਨੂੰ ਬਹੁਤ ਪਸੰਦ ਕਰਦੇ ਹਨ ਭਾਰਤੀ, 5 ਸਾਲਾਂ 'ਚ 1 ਲੱਖ ਤੋਂ ਵੱਧ ਲੋਕਾਂ ਨੇ ਲਈ ਨਾਗਰਿਕਤਾ