ਹੈਦਰਾਬਾਦ:ਵਿਆਹ ਦੇ ਵੀਡਿਓ ਵਿੱਚ ਆਮ ਤੌਰ 'ਤੇ ਲਾੜਾ-ਲਾੜੀ ਅਤੇ ਸਮਾਰੋਹ ਦੇ ਮਿੱਠੇ ਪਲਾਂ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਖ਼ੈਰ! ਇੱਥੇ ਇੱਕ ਵਿਆਹੇ ਜੋੜੇ ਦੀ ਵੀਡੀਓ ਵਾਇਰਲ ਹੋ ਰਹੀ ਹੈ,ਜੋ ਤੁਹਾਨੂੰ ਹੈਰਾਨ ਕਰ ਦੇਵੇਗੀ। ਤੁਸੀਂ ਲਾੜੇ ਲਾੜੀ ਨੂੰ ਇੱਕਠੇ ਨੱਚਦੇ ਦੇਖਿਆ ਹੋਣਾ, ਪਰ ਅਜਿਹਾ ਜੋੜਾ ਪਹਿਲੀ ਵਾਰ ਦੇਖਿਆ ਹੋਣਾ। ਇੰਸਟਾਗ੍ਰਾਮ 'ਤੇ ਸਾਂਝਾ ਕੀਤੀ ਗਈ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਲਾੜਾ ਅਤੇ ਲਾੜੀ ਆਪਣੇ ਵਿਆਹ ਵਿੱਚ ਇਕੱਠੇ ਪੁਸ਼-ਅਪ ਕਰਦੇ ਹਨ। ਉਨ੍ਹਾਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਅਤੇ ਲੋਕ ਬਹੁਤ ਪ੍ਰਭਾਵਿਤ ਹੋ ਰਹੇ ਹਨ।
ਲਾੜਾ-ਲਾੜੀ ਲੰਮੇ ਪੈ ਕੇ ਕਰਨ ਲੱਗੇ ਕੁਝ ਅਜਿਹਾ, ਕਿ ਵੀਡੀਓ ਹੋ ਗਈ VIRAL - ਵਿਆਹ
ਤੁਸੀਂ ਲਾੜੇ ਲਾੜੀ ਨੂੰ ਇੱਕਠੇ ਨੱਚਦੇ ਦੇਖਿਆ ਹੋਣਾ, ਪਰ ਇੱਕ ਜੋੜਾ ਪਹਿਲੀ ਵਾਰ ਆਪਣੇ ਵਿਆਹ 'ਚ ਪੁਸ਼-ਅਪ ਕਰਦੇ ਦੇਖਿਆ ਹੋਣਾ।
ਲਾੜਾ-ਲਾੜੀ ਲੰਮੇ ਪੈ ਕੇ ਕਰਨ ਲੱਗੇ ਕੁਝ ਅਜਿਹਾ, ਕਿ ਵੀਡੀਓ ਹੋ ਗਈ VIRAL
ਲਾੜੀ ਅਕਸ਼ਿਤਾ ਅਰੋੜਾ ਜੋ ਕਿ ਫਿਟਨੈਸ ਕੋਚ ਹੈ, ਉਸ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਵੀਡੀਓ ਸਾਂਝੀ ਕੀਤੀ ਹੈ। ਕਲਿੱਪ ਵਿੱਚ ਉਹ ਆਪਣੇ ਲਾੜੇ ਆਦਿੱਤਿਆ ਦੇ ਨਾਲ ਪੁਸ਼-ਅਪ ਕਰ ਰਹੀ ਹੈ। ਦੱਸ ਦਈਏ ਕਿ ਲਾੜੀ ਅਤੇ ਉਸਦਾ ਪਤੀ ਦੋਵੇਂ ਫਿਟਨੈਸ ਕੋਚ ਹਨ। ਉਹ ਦੋਵੇਂ ਆਪਣੇ ਵਿਆਹ ਦੇ ਪਹਿਰਾਵੇ ਵਿੱਚ ਸ਼ਾਨਦਾਰ ਦਿਖਾਈ ਦਿੰਦੇ ਹਨ, ਅਤੇ ਪੁਸ਼-ਅਪਸ ਨੂੰ ਬਿਲਕੁਲ ਅਸਾਨੀ ਨਾਲ ਕਰ ਰਹੇ ਹਨ।
ਇਹ ਵੀ ਪੜ੍ਹੋ:ਵਿਆਹ ਦੇ ਮੰਡਪ 'ਚ ਲਾੜੇ ਦਾ ਕੁਟਾਪਾ !