ਜੰਮੂ-ਕਸ਼ਮੀਰ:ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਇਸ ਬਰਫ਼ਬਾਰੀ ਦਾ ਮਨਮੋਹਕ ਨਜ਼ਾਰਾ ਵੇਖਣ ਨੂੰ ਮਿਲਿਆ ਹੈ। ਦੂਜੇ ਪਾਸੇ, ਸ਼ੋਪੀਆਂ ਨੂੰ ਪੁੰਛ ਅਤੇ ਰਾਜੌਰੀ ਦੇ ਜੁੜਵੇਂ ਜ਼ਿਲਿਆਂ ਨਾਲ ਜੋੜਨ ਵਾਲੀ ਮੁਗਲ ਸੜਕ ਭਾਰੀ ਬਰਫਬਾਰੀ (Snowfall in Kashmir) ਕਾਰਨ ਬੰਦ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਸ਼ੋਪੀਆਂ ਨੂੰ ਪੁੰਛ ਅਤੇ ਰਾਜੌਰੀ ਦੇ ਜੁੜਵੇਂ ਜ਼ਿਲਿਆਂ ਨਾਲ ਜੋੜਨ ਵਾਲੀ ਮੁਗਲ ਸੜਕ ਭਾਰੀ ਬਰਫਬਾਰੀ ਕਾਰਨ ਬੰਦ ਹੋ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਧੀ ਰਾਤ ਨੂੰ ਬਰਫਬਾਰੀ ਹੋਈ ਅਤੇ ਕਈ ਥਾਵਾਂ 'ਤੇ ਕਾਫੀ ਬਰਫਬਾਰੀ ਹੋਈ, ਖਾਸ ਕਰਕੇ ਪੀਰ ਕੀ ਗਲੀ ਜਿੱਥੇ ਮੋਟਾਈ 2 ਫੁੱਟ ਦੇ ਕਰੀਬ ਦੱਸੀ ਜਾਂਦੀ ਹੈ।