ਨਵੀ ਦਿੱਲੀ: ਆਧੁਨਿਕੀਕਰਨ ਦੀ ਦਿਸ਼ਾ ’ਚ ਟ੍ਰੇਨਾਂ ’ਚ ਹੁਣ ਸਮਾਰਟ ਵਿੰਡੋ ਲਗਾਈ ਜਾ ਰਹੀ ਹੈ। ਇਨ੍ਹਾਂ ਦੀ ਮਦਦ ਨਾਲ ਯਾਤਰੀ ਇਕ ਬਟਨ ਨੂੰ ਦਬਾ ਕੇ ਸ਼ੀਸ਼ੇ ਦਾ ਨਜਾਰਾ ਬਦਲ ਸਕਣਗੇ। ਨਾਲ ਹੀ ਇਸ ਨਾਲ ਸੂਰਜ ਅਤੇ ਅਲਟਰਾ ਵਾਇਲੇਟ ਕਿਰਨਾਂ ਤੋਂ ਵੀ ਬਚਾਅ ਹੋ ਸਕੇਗਾ। ਦੱਸ ਦਈਏ ਕਿ ਹਾਲ ਹੀ ’ਚ ਨਵੀਂ ਦਿੱਲੀ ਤੋਂ ਹਾਵੜਾ ਦੇ ਵਿਚਾਲੇ ਚਲਣ ਵਾਲੀ ਰਾਜਧਾਨੀ ਐਕਸਪ੍ਰੈਸ ਟ੍ਰੇਨ ਨੰਬਰ 02302 ’ਚ ਪਾਇਲਟ ਪ੍ਰੋਜੈਕਟ ਦੇ ਤਹਿਤ ਇਸ ਵਿੰਡੋ ਨੂੰ ਲਗਾਇਆ ਗਿਆ ਹੈ।
ਵਿੰਡੋ ਦੀ ਹੈ ਇਹ ਖਾਸਿਅਤ
ਜਾਣਕਾਰੀ ਮੁਤਾਬਿਕ ਖਿੜਕੀਆਂ ’ਚ ਜੋ ਸ਼ੀਸ਼ਾ ਲਗਾਇਆ ਜਾ ਰਿਹਾ ਹੈ ਉਹ ਪੋਲੀਮਰ ਡਿਸਪਰਸਡ ਲਿਕਵੀਡ ਕ੍ਰਿਸਟਲ ਅਧਾਰਿਤ ਸ਼ੀਸਾ ਹੈ। ਇਸਦੇ ਨਾਲ ਹੀ ਇਕ ਬਟਨ ਦਿੱਤਾ ਗਿਆ ਹੈ ਜਿਸਨੂੰ ਦਬਾਕੇ ਯਾਤਰੀ ਆਪਣੀ ਸੁਵਿਧਾ ਮੁਤਾਬਿਕ ਸ਼ੀਸ਼ੇ ਨੂੰ ਪਾਰਦਰਸ਼ੀ ਜਾਂ ਫਿਰ ਅਪਾਰਦਰਸ਼ੀ ਬਣਾ ਸਕਦਾ ਹੈ। ਯਾਨੀ ਆਪਣੀ ਲੋੜ ਮੁਤਾਬਿਕ ਇਹ ਚੋਣ ਕਰ ਸਕਦਾ ਹੈ ਕਿ ਉਨ੍ਹਾਂ ਨੂੰ ਬਾਹਰ ਦਾ ਨਜਾਰਾ ਦੇਖਣਾ ਹੈ ਜਾਂ ਨਹੀਂ। ਇਹ ਵਿੰਡੋ ਯਾਤਰੀਆਂ ਨੂੰ ਧੁੱਪ ਦੀ ਰੋਸ਼ਨੀ ਤੋਂ ਵੀ ਬਚਾਅ ਕਰੇਗੀ।